
ਇਸ ਧੰਦੇ ਨਾਲ ਜੁੜੇ ਹੋਏ ਕਿਸਾਨਾਂ ਨੇ ਆਪਣੀ ਮੁਸ਼ਕਿਲਾਂ ਬਾਰੇ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਖੁੱਲ ਕੇ ਵਿਚਾਰਾਂ ਕੀਤੀਆਂ।
ਚੰਡੀਗੜ੍ਹ : ਪੰਜਾਬ ਵਿੱਚ ਮੀਟ ਦੇ ਮੰਡੀਕਰਣ ਨੂੰ ਪ੍ਰਫੁਲਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ ਤਾਂ ਜੋ ਇਸ ਧੰਦੇ ਨਾਲ ਜੁੜੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਮੀਟ ਵੇਚਣ ਲਈ ਹੋਰਨਾਂ ਸੂਬਿਆਂ ਵਿਚ ਨਾ ਜਾਣਾ ਪਵੇ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੋਲਟਰੀ, ਸੂਰ ਅਤੇ ਬੱਕਰੀ ਪਾਲਕਾਂ ਨੂੰ ਉਨਾਂ ਦੇ ਧੰਦਿਆਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਤੇ ਉਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਪੰਜਾਬ ਭਵਨ ਵਿਖੇ ਰੱਖੀ ਮੀਟਿੰਗ ਦੌਰਾਨ ਇਹ ਭਰੋਸਾ ਦਿੱਤਾ।
Marketing of meat in the state will be promoted: Kuldeep Dhaliwal
ਇਸ ਮੀਟਿੰਗ ਦੌਰਾਨ ਇਸ ਧੰਦੇ ਨਾਲ ਜੁੜੇ ਹੋਏ ਕਿਸਾਨਾਂ ਨੇ ਆਪਣੀ ਮੁਸ਼ਕਿਲਾਂ ਬਾਰੇ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਖੁੱਲ ਕੇ ਵਿਚਾਰਾਂ ਕੀਤੀਆਂ। ਸੂਰ ਪਾਲਕਾਂ ਦੀ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਪਿੱਗ ਪ੍ਰੋਸੈਸਿੰਗ ਪਲਾਂਟ ਜਾਂ ਫੂਡ ਪਾਰਕ ਲਗਾਇਆ ਜਾਵੇ, ਜਿਸ ਨਾਲ ਉਨਾਂ ਨੁੰ ਮੀਟ ਵੇਚਣ ਲਈ ਉਤਰ ਪੂਰਬ ਰਾਜਾਂ ਵਿੱਚ ਨਾ ਜਾਣਾ ਪਵੇ।ਉਨਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸੂਰ ਪਾਲਕਾਂ ਨੂੰ ਫੰਡਿੰਗ ਸਮੇਂ ਸਮੇਂ ਸਿਰ ਦੁਆਈਆਂ ਜਾਣ ਅਤੇ ਬੈਕਾਂ ਤੋਂ ਕਰਜ਼ਾ ਲੈਣ ਲਈ ਸੁਖਾਲੀ ਵਿਧੀ ਬਣਾਈ ਜਾਵੇ।
Marketing of meat in the state will be promoted: Kuldeep Dhaliwal
ਕੁਲਦੀਪ ਧਾਲੀਵਾਲ ਨੇ ਪੋਲਟਰੀ, ਸੂਰ ਅਤੇ ਬੱਕਰੀ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਬੜੀ ਹਲੀਮੀ ਅਤੇ ਵਿਸਥਾਰ ਨਾਲ ਸੁਣੀਆਂ। ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਉਕਤ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕੇ ਜਾਣ। ਮੰਤਰੀ ਵੱਲੋਂ ਇਹ ਵੀ ਭਰੋਸਾ ਦਿਤਾ ਕਿ ਬੱਕਰੀ ਦੇ ਦੁੱਧ ਲਈ ਪੈਕਿੰਗ ਪਲਾਂਟ ਵੀ ਲਗਾਏ ਜਾਣ ਦੀ ਹਾਮੀ ਭਰੀ ਜਿਸ ਨਾਲ ਬੱਕਰੀ ਪਾਲਣ ਦੇ ਧੰਦੇ ਵਿਚ ਮੁਨਾਫੇ ਨੂੰ ਹੋਰ ਵਧਾਇਆ ਜਾ ਸਕਦਾ ਹੈ।
Marketing of meat in the state will be promoted: Kuldeep Dhaliwal
ਮੰਤਰੀ ਨੇ ਇਨਾਂ ਧੰਦਿਆਂ ਸਬੰਧੀ ਅਗਲੇ ਮਹੀਨੇ ਵਿੱਚ ਦੁਬਾਰਾ ਮੀਟਿੰਗ ਰੱਖਣ ਦਾ ਵੀ ਫੈਸਲਾ ਲਿਆ, ਤਾਂ ਜੋ ਇਸ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਪ੍ਰਗਤੀ ਰਿਪੋਰਟ ਅਤੇ ਰੋਡ ਮੈਪ ਬਾਰੇ ਖੁਲ ਕੇ ਵਿਚਾਰਾਂ ਕੀਤੀਆਂ ਜਾ ਸਕਣ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਡਾ. ਸੁਭਾਸ਼ ਚੰਦਰ ਅਤੇ ੳੱਪ ਕੁਲਪਤੀ ਗਡਵਾਸੂ ਡਾ. ਇੰਦਰਜੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਸੀਨੀਅਰਾ ਅਫਸਰ ਵੀ ਹਾਜ਼ਰ ਸਨ।