ਨਿਊਜ਼ੀਲੈਂਡ ’ਚ ਇਤਿਹਾਸਕ ਫੈਸਲੇ ਬਾਅਦ ਹੁਣ ਮਰਦ ਅਤੇ ਔਰਤ ਕੰਮ ਮੁਤਾਬਿਕ ਬਰਾਬਰ ਤਨਖ਼ਾਹ ਦੇ ਹੱਕਦਾਰ
Published : May 18, 2022, 12:28 am IST
Updated : May 18, 2022, 12:28 am IST
SHARE ARTICLE
image
image

ਨਿਊਜ਼ੀਲੈਂਡ ’ਚ ਇਤਿਹਾਸਕ ਫੈਸਲੇ ਬਾਅਦ ਹੁਣ ਮਰਦ ਅਤੇ ਔਰਤ ਕੰਮ ਮੁਤਾਬਿਕ ਬਰਾਬਰ ਤਨਖ਼ਾਹ ਦੇ ਹੱਕਦਾਰ

ਔਕਲੈਂਡ, 17 ਮਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਸਰਕਾਰ ਦੇ ਸਿਹਤ ਮੰਤਰਾਲਾ ਮੰਤਰੀ ਐਂਡਰੀਊ ਲਿਟਲ ਨੇ ਅੱਜ ਇਕ ਇਤਿਹਾਸਕ ਨੇਪਰੇ ਚੜ੍ਹੇ ਸਮਝੌਤੇ ਦਾ ਸਵਾਗਤ ਕੀਤਾ ਹੈ ਜਿਸ ਅਨੁਸਾਰ ਹੁਣ ਸਿਹਤ ਖੇਤਰ ਦੇ ਵਿਚ ਕੰਮ ਕਰਨ ਵਾਲੇ ਕਿਸੇ ਵੀ ਮਰਦ ਜਾਂ ਔਰਤ ਨੂੰ ਉਸਦੇ ਕੰਮ ਦੀ ਬਰਾਬਰ ਮਹੱਤਤਾ ਮੁਤਾਬਿਕ  ਬਰਾਬਰ ਤਨਖਾਹ ਦਾ ਹੱਕਦਾਰ ਸਮਝਿਆ ਜਾਵੇਗਾ। ‘ਪੇਅ ਇਕੁਇਟੀ’ (ਤਨਖਾਹ ਬਰਾਬਰ-ਬਰਾਬਰ ਮਹੱਤਤਾ ਵਾਲਾ ਕੰਮ) ਦੇ ਹੋਏ ਸਮਝੌਤੇ ਉਪਰੰਤ ਸਿਹਤ ਖੇਤਰ ਦੇ ਵਿਚ ਕੰਮ ਕਰਦੇ ਪ੍ਰਸ਼ਾਸ਼ਿਨਕ ਕਾਮਿਆਂ ਜਿਵੇਂ ਕਲਰਕ, ਕਲੀਨਿਕ ਕੋਡਰ, ਹੈਲਥ ਰਿਕਾਰਡ ਕਲਰਕ ਆਦਿ ਦੇ ਵਿਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। 
ਸਿਹਤ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੇ ਨਿਊਜ਼ੀਲੈਂਡ ਵਿਚ 1950 ਦੇ ਦਹਾਕੇ ਵਾਲੇ ਤੌਰ ਤਰੀਕਿਆਂ ਦੀ ਹੁਣ ਕੋਈ ਥਾਂ ਨਹੀਂ ਹੈ। “ਇਹ ਸਰਕਾਰ ਕਰਮਚਾਰੀਆਂ ਨੂੰ ਉਚਿਤ ਤਨਖਾਹ ਦੇਣ ਲਈ ਵਚਨਬੱਧ ਹੈ। 
ਇਹੀ ਕਾਰਨ ਹੈ ਕਿ 2020 ਵਿਚ ਅਸੀਂ ਇਸ ਨੂੰ ਅਸਲੀ ਰੂਪ ਦੇਣ ਲਈ ਬਰਾਬਰ ਤਨਖਾਹ ਐਕਟ ਨੂੰ ਬਦਲ ਦਿਤਾ ਹੈ। ਇਹ ਸਮਝੌਤਾ ਉਸੇ ਦਾ ਸਿੱਧਾ ਨਤੀਜਾ ਹੈ। ਲਗਪਗ 10,000 ਲੋਕਾਂ ਨੂੰ ਇਸ ਦਾ ਫਾਇਦਾ ਹੋਣ ਵਾਲਾ ਹੈ। ਸਿਹਤ ਖੇਤਰ ਦੇ ਵਿਚ ਪ੍ਰਸ਼ਾਸ਼ਨਿਕ ਕੰਮਾਂ ਦੇ ਵਿਚ 90 ਫ਼ੀ ਸਦੀ ਔਰਤਾਂ ਹੀ ਕੰਮ ਕਰਦੀਆਂ ਹਨ। ਤਨਖਾਹ ਦਾ ਕਿੰਨਾ ਕੁ ਵਾਧਾ ਹੋਵੇਗਾ,  ਉਦਾਹਰਣ ਵੱਜੋਂ ਦੱਖਣੀ ਟਾਪੂ ਦੇ ਵਿਚ ਵਾਰਡ ਕਲਰਕ ਜਿਸ ਨੂੰ ਸਲਾਨਾ 48,740 ਡਾਲਰ ਮਿਲਦੇ ਸਨ ਹੁਣ 68,340 ਡਾਲਰ ਮਿਲਣਗੇ, ਜੋ ਕਿ 40 ਫ਼ੀ ਸਦੀ ਤਕ ਦਾ ਵਾਧਾ ਹੈ। ਔਕਲੈਂਡ ਦੇ ਕਲੀਨਿਕ ਕੋਡਰ ਹੁਣ 51,753 ਡਾਲਰ ਦੀ ਥਾਂ 69,340 ਡਾਲਰ ਪ੍ਰਾਪਤ ਕਰਨਗੇ ਜੋ ਕਿ 34 ਫ਼ੀ ਸਦੀ ਵਾਧਾ ਹੈ। ਹੈਲਥ ਰਿਕਾਰਡ ਕਲਰਕ ਹੁਣ 50,840 ਦੀ ਥਾਂ 57,630 ਡਾਲਰ ਤੱਕ ਪ੍ਰਾਪਤ ਕਰਨਗੇ। ਇਸ ਨਵੀਂ ਬਰਾਬਰ ਮਿਹਨਤਾਨਾ ਪ੍ਰਣਾਲੀ ਦੇ ਵਿਚ ਆ ਰਹੇ ਹਰ ਵਿਅਕਤੀ ਨੂੰ 2500 ਡਾਲਰ ਅਲੱਗ ਤੋਂ ਇਕਮੁਕਤ ਰਾਸ਼ੀ ਵੀ ਮਿਲੇਗੀ।
ਇਸ ਫੈਸਲੇ ਤਕ ਪਹੁੰਚਣ ਲਈ ਲਗਪਗ 4 ਸਾਲ ਦਾ ਸਮਾਂ ਲੱਗ ਗਿਆ ਹੈ, ਪਰ ਔਰਤਾਂ ਨੇ ਆਪਣੇ ਹੱਕ ਇਥੇ ਰੱਖ ਵਾਲੀ ਗੱਲ ਸਾਬਿਤ ਕਰ ਵਿਖਾਈ ਹੈ। ਕਈ ਯੂਨੀਅਨਾਂ, ਪਬਲਿਕ ਸਰਵਿਸ ਸੰਸਥਾਵਾਂ, ਨਰਸਿੰਗ ਜਥੇਬੰਦੀਆਂ ਅਤੇ ਹੋਰ ਕਾਮੇ ਇਸ ਹੱਕ ਵਾਸਤੇ ਕਾਫੀ ਸਮੇਂ ਤੋਂ ਸਰਕਾਰ ਨਾਲ ਵਾਰਤਾਲਾਪ ਵਿਚ ਸਨ। ਸਿਹਤ ਖੇਤਰ ਤੋਂ ਬਾਅਦ ਹੋਰ ਵੀ ਵੱਖ-ਵੱਖ ਖੇਤਰਾਂ ਦੇ ਵਿਚ ‘ਪੇਅ ਇਕੁਇਟੀ’ ਲਾਗੂ ਹੋਣ ਵਾਲੀ ਹੈ। 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement