ਹੌਂਸਲੇ ਨੂੰ ਸਲਾਮ: ਅਪਾਹਜ ਹੋਣ ਦੇ ਬਾਵਜੂਦ ਲੜਕੀ ਨੇ ਨਹੀਂ ਮੰਨੀ ਹਾਰ, ਮਿਹਨਤ ਕਰਕੇ ਹਾਸਲ ਕੀਤੀ ਸਰਕਾਰੀ ਨੌਕਰੀ

By : GAGANDEEP

Published : May 18, 2023, 6:35 pm IST
Updated : May 19, 2023, 4:20 pm IST
SHARE ARTICLE
photo
photo

ਹੁਣ ਅਪਣੀ ਕਾਬਲੀਅਤ ਨਾਲ ਪੁਲਿਸ ਨੂੰ ਦੇਵੇਗੀ ਕਾਨੂੰਨੀ ਸਲਾਹ

 

ਚੰਡੀਗੜ੍ਹ: (ਗਗਨਦੀਪ ਕੌਰ) ਚੁਣੌਤੀਆਂ ਅਤੇ ਮੁਸ਼ਕਲਾਂ ਹਰ ਇਕ ਇਨਸਾਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀਆਂ ਹਨ ਅਤੇ ਉਸਦੀ ਸ਼ਖਸੀਅਤ 'ਚ ਵੀ ਨਿਖਾਰ ਲਿਆਉਂਦੀਆਂ ਹਨ। ਮਜ਼ਬੂਤ ਇਰਾਦੇ ਨਾਲ ਅੱਗੇ ਵਧਣ ਵਾਲਾ ਮਨੁੱਖ ਹਮੇਸ਼ਾ ਸਫ਼ਲਤਾ 'ਤੇ ਪੁੱਜ ਕੇ ਸਮਾਜ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਦਾ ਹੈ। ਇਸਦੀ ਨਿਵੇਕਲੀ ਉਦਹਾਰਣ ਮਨਦੀਪ ਕੌਰ ਔਲਖ ਨੇ ਪੇਸ਼ ਕੀਤੀ ਹੈ।

ਮਨਦੀਪ ਕੌਰ ਔਲਖ ਅਪਾਹਜ ਹਨ ਪਰ ਉਹਨਾਂ ਨੇ ਇਸ ਨੂੰ ਅਪਣੀ ਕਮਜ਼ੋਰੀ ਨਹੀਂ ਬਣ ਦਿਤਾ ਸਗੋਂ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਹਾਸਲ ਕੀਤੀ। ਮਨਦੀਪ ਕੌਰ ਔਲਖ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਦੇ ਆਈਬੀ ਦੀ ਪੋਸਟ ਲਈ ਨਿਯੁਕਤੀ ਪੱਤਰ ਸੌਂਪਿਆ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮਨਦੀਪ ਕੌਰ ਔਲਖ ਕਿਹਾ ਕਿ ਅਪਾਹਜ ਹੋਣ ਕਰਕੇ ਜ਼ਿੰਦਗੀ 'ਚ ਬਹੁਤ ਔਕੜਾਂ ਆਈਆਂ, ਪਰ ਮੈਂ ਕਦੇ ਅਪਣਾ ਹੌਂਸਲਾ ਨਹੀਂ ਛੱਡਿਆ, ਮਿਹਨਤ ਕਰਦੀ ਰਹੀ।  ਉਹਨਾਂ ਕਿਹਾ ਕਿ ਮੇਰੇ ਪ੍ਰਵਾਰ ਨੇ ਮੈਨੂੰ ਬਹੁਤ ਸਹਿਯੋਗ ਦਿਤਾ। ਮੈਂ ਡਬਲ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ।  ਉਹਨਾਂ ਕਿਹਾ ਕਿ ਨੌਕਰੀ ਹਾਸਲ ਕਰਨ ਲਈ ਮੈਂ ਪਿਛਲੇ 4 ਸਾਲ ਤੋਂ ਮਿਹਨਤ ਕਰ ਰਹੀ ਹਾਂ ਤੇ ਅੱਜ ਮੇਰੀ ਮਿਹਨਤ ਰੰਗ ਲਿਆਈ ਹੈ। 

'Google ਦੱਸੇਗੀ ਪੰਜਾਬ ਪੁਲਿਸ ਨੂੰ ਕਿਵੇਂ ਕਰਨਾ ਹੈ ਕੰਮ, ਪੁਲਿਸ ਨਾਲ ਮਿਲਕੇ ਗੂਗਲ ਨਾਲ ਹੋਵੇਗਾ ਪਲਾਨ ਤਿਆਰ'! CM ਭਗਵੰਤ ਮਾਨ ਦੇ ਐਲਾਨ ਮਗਰੋਂ DGP ਗੌਰਵ ਯਾਦਵ ਦਾ ਬਿਆਨ
ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਬਿਊਰੋ ਆਫ਼ ਇਨਵੈਸਟੀਗੇਸ਼ਨ (PPBI) ਦੇ ਸਿਵਲ ਸਪੋਰਟ ਸਟਾਫ਼ ਦੇ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਪ੍ਰੋਗਰਾਮ ਚੰਡੀਗੜ੍ਹ ਦੇ ਮਿਉਂਸਪਲ ਭਵਨ ਵਿਖੇ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ਵਿਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਹੋਰ ਮੌਜੂਦ ਸਨ। ਇਥੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਛੇਤੀ ਹੀ ਸੂਬੇ ਦੀ ਪੁਲਿਸ ਨੂੰ ਵਿਗਿਆਨਕ ਲੀਹਾਂ 'ਤੇ ਅਪਡੇਟ ਕਰਨ ਲਈ ਬਹੁ-ਕੌਮੀ ਕੰਪਨੀ ਗੂਗਲ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਵਿਆਪਕ ਖਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਰਸਮੀ ਸਮਝੌਤੇ 'ਤੇ ਜਲਦੀ ਹੀ ਦਸਤਖਤ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਚੁਣੌਤੀ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੀ ਸਮਰੱਥਾ ਵਧਾਉਣ ਵਿਚ ਮਦਦ ਕਰੇਗਾ।

ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਅਪਗ੍ਰੇਡ ਕਰਨ ਲਈ ਰੋਡ ਮੈਪ ਬਣਾਇਆ ਹੈ। ਸਾਈਬਰ ਕ੍ਰਾਈਮ ਨੂੰ ਅਪਗ੍ਰੇਡ ਕਰਨ ਲਈ ਨਵੇਂ ਸਾਫਟਵੇਅਰ ਬਣਾ ਜਾ ਰਹੇ। 
ਡੀਜੀਪੀ ਨੇ ਕਿਹਾ ਕਿ  ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹੱਦੀ ਪਿੰਡਾਂ ਵਿੱਚ ਰਣਨੀਤਕ ਸਥਾਨਾਂ 'ਤੇ ਸੀਸੀਟੀਵੀ ਲਗਾਉਣ ਲਈ 20 ਕਰੋੜ ਰੁਪਏ ਦੀ ਮਨਜ਼ੂਰੀ ਦਿਤੀ ਹੈ। ਇਸ ਨਾਲ ਸਰਹੱਦੀ ਇਲਾਕੇ ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾਵੇਗੀ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement