
ਜਿਸ ਕਰਕੇ ਪਿਛਲੇ ਸਕੂਲ ਵਿਚ ਵੀ ਕੰਮ ਪ੍ਰਭਾਵਿਤ ਹੁੰਦਾ ਹੈ ਤੇ ਜੁਆਇੰਨਗ ਵਾਲੀ ਥਾਂ ’ਤੇ ਵੀ ਵਿੱਦਿਅਕ ਮਾਹੌਲ ਖ਼ਰਾਬ ਹੁੰਦਾ ਹੈ
ਮੁਹਾਲੀ- ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਲਈ ਇਕ ਨਵਾਂ ਹੁਕਮ ਜਾਰੀ ਕੀਤਾ ਹੈ। ‘ਜੀ ਹਜ਼ੂਰੀ’ ਦੀ ਰੀਤ ਖ਼ਤਮ ਕਰ ਦਿੱਤਾ ਹੈ। ਵੱਡੇ ਅਧਿਕਾਰੀ ਨੂੰ ਨਵੀਂ ਥਾਂ ’ਤੇ ਜੁਆਇਨ ਕਰਾਉਣ ਮੌਕੇ ਕੋਈ ਵੀ ਕਰਮਚਾਰੀ/ ਅਧਿਕਾਰੀ ਨਾਲ ਨਹੀਂ ਭੇਜਿਆ ਜਾਵੇਗਾ। ਪਹਿਲਾਂ ਜਦੋਂ ਅਧਿਕਾਰੀਆਂ ਦੇ ਤਬਾਦਲੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਜੁਆਇਨ ਕਰਾਉਣ ਲਈ ਸਾਥੀ ਕਰਮਚਾਰੀ ਤੇ ਹੋਰ ਅਧਿਕਾਰੀ ਨਾਲ ਚਲੇ ਜਾਂਦੇ ਸਨ, ਜਿਸ ਕਰਕੇ ਪਿਛਲੇ ਸਕੂਲ ਵਿਚ ਵੀ ਕੰਮ ਪ੍ਰਭਾਵਿਤ ਹੁੰਦਾ ਹੈ ਤੇ ਜੁਆਇੰਨਗ ਵਾਲੀ ਥਾਂ ’ਤੇ ਵੀ ਵਿੱਦਿਅਕ ਮਾਹੌਲ ਖ਼ਰਾਬ ਹੁੰਦਾ ਹੈ।
ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਦੇ ਸਹਾਇਕ ਡਾਇਰੈਕਟਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਦਿਆਂ ਹਦਾਇਤ ਕੀਤੀ ਕਿ ਇਸ ਰੀਤ ਨੂੰ ਬੰਦ ਕੀਤੇ ਜਾਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਹੁਣੇ ਹੀ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਹਨ।
ਸਿੱਖਿਆ ਵਿਭਾਗ ਦੇ ਇਨ੍ਹਾਂ ਹੁਕਮਾਂ ਮਗਰੋਂ ਹੁਣ ਜੇਕਰ ਅਜਿਹਾ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਕਾਰਵਾਈ ਵੀ ਹੋ ਸਕਦੀ ਹੈ।