
Bhawanigarh murder News: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
Bhawanigarh murder News in punjabi :ਭਵਾਨੀਗੜ੍ਹ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬੀਤੀ ਰਾਤ 26 ਸਾਲਾ ਨੌਜਵਾਨ ਦਾ ਲੋਹੇ ਦੀ ਰਾਡ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਜਸਪਾਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੌਕੇ 'ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Chandigarh Weather Update: ਚੰਡੀਗੜ੍ਹ ਵਾਸੀ ਗਰਮੀ ਤੋਂ ਹੋਏ ਬੇਹਾਲ, ਟੁੱਟਿਆ 11 ਸਾਲ ਦਾ ਰਿਕਾਰਡ, ਤਾਪਮਾਨ 44 ਤੋਂ ਹੋਇਆ ਪਾਰ
ਇਸ ਸਬੰਧੀ ਨਿਰਮਲ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਉਹ ਤਿੰਨ ਭਰਾਵਾਂ 'ਚੋਂ ਸਭ ਤੋਂ ਵੱਡਾ ਹੈ ਤੇ ਉਸ ਦਾ 26 ਸਾਲਾ ਭਰਾ ਮਿਹਨਤ ਮਜ਼ਦੂਰੀ ਕਰਦਾ ਸੀ। ਨਿਰਮਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 8 ਵਜੇ ਜਦੋਂ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਨੂੰ ਉਸ ਦੇ ਲੜਕੇ ਦਾ ਫੋਨ ਆਇਆ ਕਿ ਮੁਹੱਲੇ 'ਚ ਹਨੂੰਮਾਨ ਮੰਦਿਰ ਨੇੜੇ ਚਾਚੇ ਜਸਪਾਲ ਸਿੰਘ ਅਤੇ ਗੁਆਂਢ 'ਚ ਦਰਜੀ ਦਾ ਕੰਮ ਕਰਦੇ ਗੁਰਧਿਆਨ ਸਿੰਘ ਦਾ ਝਗੜਾ ਹੋ ਗਿਆ ਹੈ ਤਾਂ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਦੇਖਿਆ ਕਿ ਜਸਪਾਲ ਦੀ ਖੂਨ ਨਾਲ ਲੱਥਪੱਥ ਲਾਸ਼ ਜ਼ਮੀਨ 'ਤੇ ਪਈ ਸੀ ਜਿਸ ਨੂੰ ਗੁਰਧਿਆਨ ਨੇ ਰਾਡ ਨਾਲ ਸਿਰ ਅਤੇ ਮੂੰਹ ਉੱਪਰ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ: Chandigarh News: ਚੋਣ ਜ਼ਾਬਤੇ ਦੌਰਾਨ ਚੰਡੀਗੜ੍ਹ ਵਿਚ ਫੜੀ ਗਈ 20 ਲੱਖ ਦੀ ਵਿਦੇਸ਼ੀ ਸ਼ਰਾਬ
ਨਿਰਮਲ ਸਿੰਘ ਅਨੁਸਾਰ ਉਸ ਦੇ ਭਰਾ ਜਸਪਾਲ ਸਿੰਘ ਨੇ ਉਕਤ ਗੁਰਧਿਆਨ ਸਿੰਘ ਤੋਂ ਪੈਸੇ ਲੈਣੇ ਸਨ। ਬੀਤੀ ਰਾਤ ਖਾਣਾ ਖਾਣ ਤੋਂ ਪਹਿਲਾਂ ਜਸਪਾਲ ਹਨੂੰਮਾਨ ਮੰਦਰ ਨੇੜੇ ਆਇਆ ਤਾਂ ਉੱਥੇ ਮੌਜੂਦ ਗੁਰਧਿਆਨ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Bhawanigarh Murder News in punjabi , stay tuned to Rozana Spokesman)