
Giddarbaha News : 7 ਲੋਕ ਝੁਲਸੇ
Gidderbaha Cylinder Blast News in punjabi: ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਡੇਰਾ ਬਾਬਾ ਗੰਗਾਰਾਮ ਵਿਖੇ ਚੱਲ ਰਹੇ ਬਰਸੀ ਸਮਾਗਮ ਦੌਰਾਨ ਸਿਲੰਡਰ ਫਟਣ ਕਾਰਨ 7 ਵਿਅਕਤੀ ਜ਼ਖ਼ਮੀ ਹੋ ਗਏ।ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਿਲੰਡਰ ਪੂਰੀ ਤਰ੍ਹਾਂ ਫਟ ਗਿਆ।
ਇਹ ਵੀ ਪੜ੍ਹੋ: Uttar Pradesh News: ਤਲਾਬ ਵਿਚ ਭਰਾ ਨੂੰ ਡੁੱਬਦੇ ਹੋਏ ਵੇਖ ਕੇ ਭੈਣ ਨੇ ਮਾਰੀ ਛਾਲ, ਡੁੱਬਣ ਨਾਲ ਹੋਈ ਮੌਤ
ਜਾਣਕਾਰੀ ਅਨੁਸਾਰ ਡੇਰਾ ਬਾਬਾ ਗੰਗਾਰਾਮ ਵਿਖੇ ਬਰਸੀ ਸਮਾਗਮ ਦਾ ਪ੍ਰੋਗਰਾਮ 16 ਮਈ ਤੋਂ 23 ਮਈ ਤੱਕ ਜਾਰੀ ਹੈ, ਇਸੇ ਦੌਰਾਨ ਸ਼ਨੀਵਾਰ ਦੁਪਹਿਰ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਇਕ ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ। ਜਿਸ ਕਾਰਨ ਸਿਲੰਡਰ ਫਟ ਗਿਆ।
ਇਹ ਵੀ ਪੜ੍ਹੋ:Jalandhar News : ਜਲੰਧਰ ਪੁਲਿਸ ਨੇ ਚੋਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, ਵੱਡੀਆਂ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ
5 ਵਿਅਕਤੀਆਂ ਨੂੰ ਬਠਿੰਡਾ ਰੈਫਰ ਕਰ ਦਿੱਤਾ
ਇਸ ਘਟਨਾ 'ਚ ਹਲਵਾਈ ਸਮੇਤ 7 ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਪਹਿਲਾਂ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਗੰਭੀਰ ਰੂਪ ਨਾਲ ਝੁਲਸਣ ਕਾਰਨ ਪੰਜ ਵਿਅਕਤੀਆਂ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Gidderbaha Cylinder Blast News in punjabi , stay tuned to Rozana Spokesman)