ਮ੍ਰਿਤਕ ਸਾਜਨ ਦੇ ਪਿਤਾ ਪ੍ਰਕਾਸ਼ ਪੁੱਤਰ ਕਸਤੂਰੀ ਲਾਲ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਗੁਰਦਾਸਪੁਰ ਦਾ ਰਹਿਣ ਵਾਲਾ ਸੀ।
Jalandhar News: ਜਲੰਧਰ - ਜਲੰਧਰ 'ਚ ਇੰਡਸਟਰੀ ਖੇਤਰ ਨੇੜੇ ਇਕ ਟਰੱਕ ਨੂੰ ਪਿੱਛੇ ਕਰਦੇ ਸਮੇਂ ਇਕ ਵਿਅਕਤੀ ਟਰੱਕ ਅਤੇ ਕੰਧ ਵਿਚਕਾਰ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਜਨ ਵਾਸੀ ਮਲੂਮ ਚੱਕਾ, ਗੁਰਦਾਸਪੁਰ ਵਜੋਂ ਹੋਈ ਹੈ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਮੁਲਜ਼ਮ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਹਸਨਪੁਰ ਜ਼ਿਲ੍ਹਾ ਗੁਰਦਾਸਪੁਰ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਸਾਜਨ ਦੇ ਪਿਤਾ ਪ੍ਰਕਾਸ਼ ਪੁੱਤਰ ਕਸਤੂਰੀ ਲਾਲ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਉਸ ਦਾ ਆਪਣਾ ਟਰੱਕ ਹੈ। ਉਸ ਨੇ ਗੁਰਪ੍ਰੀਤ ਨੂੰ ਟਰੱਕ ਚਲਾਉਣ ਲਈ ਡਰਾਈਵਰ ਵਜੋਂ ਰੱਖਿਆ ਸੀ। ਕੱਲ੍ਹ ਸਾਜਨ ਅਤੇ ਗੁਰਪ੍ਰੀਤ ਦੋਵੇਂ ਟਰੱਕ ਲੈ ਕੇ ਜਲੰਧਰ ਦੇ ਇੰਡਸਟਰੀ ਏਰੀਏ ਵਿਚ ਆਏ ਸਨ। ਬੇਟਾ ਸਾਜਨ ਟਰੱਕ ਦੇ ਪਿੱਛੇ ਕੰਧ ਨਾਲ ਖੜ੍ਹਾ ਸੀ। ਇਸ ਦੌਰਾਨ ਗੁਰਪ੍ਰੀਤ ਨੇ ਟਰੱਕ ਨੂੰ ਪਿੱਛੇ ਕਰ ਦਿੱਤਾ।
ਜਿਸ ਕਾਰਨ ਉਹ ਟਰੱਕ ਅਤੇ ਕੰਧ ਵਿਚਕਾਰ ਫਸ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਪੀੜਤ ਨੇ ਦੋਸ਼ ਲਾਇਆ ਕਿ ਗੁਰਪ੍ਰੀਤ ਨੇ ਅਚਾਨਕ ਬ੍ਰੇਕ ਦਬਾ ਦਿੱਤੀ, ਜਿਸ ਕਾਰਨ ਉਸ ਦੇ ਲੜਕੇ ਦੀ ਜਾਨ ਚਲੀ ਗਈ। ਹਾਲਾਂਕਿ ਡਰਾਈਵਰ ਅਤੇ ਆਸ-ਪਾਸ ਦੇ ਲੋਕਾਂ ਨੇ ਸਾਜਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸੇ ਸਮੇਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।