ਇਨਸਾਨੀਅਤ ਫਿਰ ਹੋਈ ਸ਼ਰਮਸਾਰ, 50 ਸਾਲਾ ਵਿਅਕਤੀ ਨੇ ਕੀਤਾ ਨਬਾਲਿਗ ਨਾਲ ਬਲਾਤਕਾਰ
Published : Jun 18, 2018, 7:47 pm IST
Updated : Jun 18, 2018, 7:47 pm IST
SHARE ARTICLE
rape
rape

ਸ਼ਹਿਰ ਦੇ ਨੇੜਲੇ ਪਿੰਡ ਮਹਿਰੱਲੀਆਂ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ

ਡੈਵਿਟ ਵਰਮਾ (ਕੁਰਾਲੀ) : ਸ਼ਹਿਰ ਦੇ ਨੇੜਲੇ ਪਿੰਡ ਮਹਿਰੱਲੀਆਂ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਅਧੇੜ ਉਮਰ ਦੇ ਵਿਅਕਤੀ ਵਲੋਂ ਇਕ 12 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਅਤੇ ਉਸਦੀ ਕੁੱਟਮਾਰ ਕਰਨ ਦਾ ਖ਼ਬਰ ਪ੍ਰਾਪਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਨੂੰ ਸ਼ੇਰ ਸਿੰਘ ਸਪੁੱਤਰ ਹਰਬੰਸ ਸਿੰਘ ਪਿੰਡ ਮਹਿਰੋਲੀ ਇਹ ਕਹਿ ਕੇ ਆਪਣੇ ਘਰ ਲੈ ਗਿਆ ਕਿ ਉਸਦੀ ਘਰ ਵਾਲੀ ਪੇਕੇ ਗਈ ਹੋਈ ਹੈ ਤੇ ਘਰ ਵਿੱਚ ਰੋਟੀ ਪਕਾਉਣ ਵਾਲਾ ਕੋਈ ਨਹੀ ਹੈ, ਰੋਟੀ ਬਣਾਉਂਣ ਤੋਂ ਬਾਅਦ ਮੈਂ ਲੜਕੀ ਨੂੰ ਘਰ ਛੱਡ ਜਾਵਾਂਗਾ।

raperape

ਲੜਕੀ ਦਾ ਪਰਿਵਾਰ ਉਕਤ ਦੋਸ਼ੀ ਕੋਲ ਪਿਛਲੇ 4 ਮਹੀਨਿਆਂ ਤੋਂ ਖੇਤਾਂ ਦੇ ਵਿੱਚ ਕੰਮ ਕਰਦਾ ਸੀ। ਜਾਣਕਾਰ ਹੋਣ ਕਰਕੇ ਉਸ ਦੀ ਨੀਅਤ ਤੇ ਸ਼ੱਕ ਨਹੀ ਕੀਤਾ ਗਿਆ ਤੇ ਉਮਰ ਵਿਚ ਬਜੁਰਗ ਹੋਣ ਕਾਰਨ ਵੀ ਪਰਿਵਾਰ ਨੇ ਦੋਸ਼ੀ ਤੇ ਭਰੋਸਾ ਕਰ ਲਿਆ ਪਰ ਇਸ ਬੈਹਸ਼ੀ ਜਾਨਵਰ ਨੇ ਲੜਕੀ ਦੀ ਉਮਰ ਦਾ ਭੋਰਾ ਵੀ ਲਿਹਾਜ ਨਹੀ ਕੀਤਾ ਤੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇ ਦਿੱਤਾ। ਲੜਕੀ ਦੇ ਪਿਤਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੋਟੀ ਬਣਾਉਣ ਦੇ ਬਹਾਨੇ ਨਾਲ ਸ਼ਮਸ਼ੇਰ ਸਿੰਘ ਲੜਕੀ ਨੂੰ ਘਰੋਂ ਲੈ ਕੇ ਗਿਆ ਸੀ ਤੇ ਰਾਤ ਪੈਂਦਿਆਂ ਹੀ ਲੜਕੀ ਨਾਲ ਬਲਾਤਕਾਰ ਕਰ ਦਿੱਤਾ।

raperape

ਬੱਚੀ ਬਹੁਤ ਰੋਈ ਕੁਰਲਾਈ ਪਰ ਦੋਸ਼ੀ ਨੇ ਲੜਕੀ ਦੀ ਇਕ ਨਹੀ ਸੁਣੀ ਤੇ ਲੜਕੀ ਦੇ ਥੱਪੜ ਵੀ ਮਾਰੇ। ਜਦੋਂ ਲੜਕੀ ਆਪਣੇ ਘਰ ਪਹੁੰਚੀ ਤਾਂ ਲੜਕੀ ਨੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ, ਜਿਸ ਤੇ ਪਰਿਵਾਰ ਲੜਕੀ ਨੂੰ ਸਿਵਲ ਹਸਪਤਾਲ ਕੁਰਾਲੀ ਵਿਖੇ ਲੈ ਕੇ ਆਇਆ। ਜਿੱਥੇ ਲੜਕੀ ਜੇਰੇ ਇਲਾਜ ਦਾਖਲ ਕਰਵਾਈ ਗਈ ਹੈ। ਜਦੋ ਇਸ ਸਬੰਧੀ ਮਾਜਰੀ ਥਾਣੇ ਤੋ ਆਏ ਏ.ਐਸ.ਆਈ ਗੁਰਨਾਮ ਸਿੰਘ ਦੇ ਨਾਲ ਪੱਤਰਕਾਰਾ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਦੋਸ਼ੀ ਸ਼ਮਸ਼ੇਰ ਸਿੰਘ 4 ਮਹੀਨੇ ਪਹਿਲਾਂ ਹੀ ਇਸ ਪ੍ਰਵਾਸੀ ਪਰਿਵਾਰ ਨੂੰ ਪਿੰਡ ਪਲਹੇੜੀ ਤੋਂ ਖੇਤਾਂ ਵਿੱਚ ਕੰਮ ਕਰਨ ਲਈ ਆਪਣੇ ਕੋਲ ਪਿੰਡ ਮਹਿਰੋਲੀ ਲੈ ਕੇ ਆਇਆ ਸੀ।

raperape

ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਦੋਸ਼ੀ ਦੇ  ਖਿਲਾਫ ਧਾਰਾ ਵੱਖ-ਵੱਖ ਆਈ ਪੀ ਸੀ ਪੋਸਕੋ ਐਕਟ ਦੀ ਧਾਰਾ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ । ਪੁਲਿਸ ਵਲੋਂ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਇਸ ਸੰਬੰਧੀ ਜਦੋਂ ਡਾਕਟਰ ਨਵਦੀਪ ਕੋਰ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਹਾਲੇ ਰੇਪ ਦੀ ਪੁਸ਼ਟੀ ਨਹੀ ਹੋਈ ਹੈ ਛੁੱਟੀ ਹੋਣ ਕਰਕੇ ਲੜਕੀ ਦਾ ਮੈਡੀਕਲ ਨਹੀ ਕਰਵਾਇਆ ਜਾ ਸਕਿਆ ਸੋਮਵਾਰ ਨੂੰ ਲੜਕੀ ਦਾ ਮੈਡੀਕਲ ਕਰਵਾਇਆ ਜਾਵੇਗਾ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement