
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਸਕੱਤਰ ਅਤੇ ਆਈ ਏ ਐੱਸ ਅਧਿਕਾਰੀ ਸ਼ਸ਼ੀ
ਚੰਡੀਗੜ੍ਹ, 17 ਜੂਨ (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਸਕੱਤਰ ਅਤੇ ਆਈ ਏ ਐੱਸ ਅਧਿਕਾਰੀ ਸ਼ਸ਼ੀ ਲਖਨਪਾਲ ਮਿਸ਼ਰਾ ਨੂੰ ਇੱਕ ਹੱਤਕ ਪਟੀਸ਼ਨ ਉੱਤੇ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਪਟੀਸ਼ਨ ਸੀਨੀਅਰ ਦਾ ਵਿਵਾਦ ਬਾਰੇ ਅਦਾਲਤੀ ਆਦੇਸ਼ਾਂ ਦੀ ਜਾਣ ਬੁੱਝ ਕੇ ਅਵੱਗਿਆ ਕਰਨ ਦੇ ਕਥਿਤ ਦੋਸ਼ਾਂ ਉੱਤੇ ਆਧਾਰਿਤ ਹੈ। ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੁਣ ਜੁਲਾਈ ਮਹੀਨੇ ਦੇ ਦੂਜੇ ਹਫ਼ਤੇ ਚ ਤੈਅ ਕੀਤੀ ਗਈ ਹੈ।
ਹਾਈਕੋਰਟ ਬੈਂਚ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਜੇਕਰ ਕੋਈ ਜਵਾਬ ਦੇਣਾ ਹੋਇਆ ਤਾਂ ਉਹ ਤੈਅ ਤਰੀਕ ਉੱਤੇ ਫਾਈਲ ਕੀਤਾ ਜਾਵੇ।
ਜਸਟਿਸ ਜੈਸ਼੍ਰੀ ਠਾਕੁਰ ਦੇ ਬੈਂਚ ਵੱਲੋਂ ਇਹ ਨੋਟਿਸ ਉਕਤ ਅਧਿਕਾਰੀ ਵਿਰੁੱਧ ਜਸਵਿੰਦਰ ਸਿੰਘ ਦੁਆਰਾ ਸੀਨੀਅਰ ਐਡਵੋਕੇਟ ਡੀ ਐਸ ਪਟਵਾਲੀਆ ਅਤੇ ਅਦਿੱਤਿਆ ਜੀਤ ਸਿੰਘ ਚੱਡਾ ਰਾਹੀਂ ਦਾਇਰ ਕੀਤੀ ਪਟੀਸ਼ਨ ਤਹਿਤ ਜਾਰੀ ਕੀਤਾ ਗਿਆ ਹੈ। ਬੈਂਚ ਨੂੰ ਦੱਸਿਆ ਗਿਆ ਕਿ ਪਟੀਸ਼ਨਰ ਦੀ ਡਿਮੋਸ਼ਨ ਹਾਈਕੋਰਟ ਵੱਲੋਂ ਰੋਕੀ ਗਈ ਹੈ ਪਰ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ।
ਜਸਵਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਸਕੱਤਰ ਅਤੇ ਹੋਰਨਾ ਜੁਆਬ ਦਾਤਾਵਾਂ ਵਿਰੁੱਧ ਹਾਈ ਕੋਰਟ ਵਿਚ ਇਹ ਪਟੀਸ਼ਨ 'ਸਰਕਾਰੀ ਕਰਮਚਾਰੀਆਂ ਦੀ ਸੀਨੀਅਰ ਦਾ ਵਿਵਾਦ ' ਕੈਟਾਗਰੀ ਤਹਿਤ ਪ੍ਰਵਾਨ ਚੜ੍ਹੀ ਸੀ । ਇਸ ਬਾਰੇ ਡਿਮੋਸ਼ਨ ਤੇ ਰੂਪ ਦਾ ਪਿਛਲਾ ਫ਼ੈਸਲਾ ਜਸਟਿਸ ਅਗਸਟੀਨ ਜਾਰਜ ਮਸੀਹ ਦੇ ਬੈਂਚ ਵੱਲੋਂ ਦਿੱਤਾ ਗਿਆ ਸੀ। ਪਰ ੪ ਮਾਰਚ ਨੂੰ ਜਸਵਿੰਦਰ ਸਿੰਘ ਨੂੰ ਪ੍ਰਿੰਸੀਪਲ ਚੀਫ ਰਿਪੋਰਟਰ ਤੋਂ ਹੇਠਾਂ ਚੀਫ ਰਿਪੋਰਟਰ ਬਣਾ ਦਿਤਾ ਗਿਆ। ਜਿਸ ਵਿਰੁੱਧ ਉਹ ਹੁਣ ਮੁੜ ਹਾਈਕੋਰਟ ਪੁੱਜਾ ਹੈ ।