
ਸੂਬੇ ਵਿਚ 3593 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਕੇਵਲ 972 ਹੀ ਐਕਟਿਵ ਕੇਸ ਚੱਲ ਰਹੇ ਹਨ।
ਅਮ੍ਰਿੰਤਸਰ : ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵੱਧ ਰਿਹਾ ਹੈ। ਇਸੇ ਤਹਿਤ ਹੁਣ ਪੰਜਾਬ ਦੇ ਅਮ੍ਰਿੰਤਸਰ ਵਿਚ ਕਰੋਨਾ ਵਾਇਰਸ ਦੇ ਨਾਲ ਇਕ ਹੋਰ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਅਮ੍ਰਿੰਤਰਸਰ ਵਿਚ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਅੰਮ੍ਰਿਤਸਰ ਦੇ ਸਰਾਏ ਸੰਤ ਰਾਮ ਲਾਹੌਰੀ ਗੇਟ ਦੀ ਇੱਕ 62 ਸਾਲਾ ਔਰਤ ਨੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਮ ਤੋੜ ਦਿੱਤਾ।
Covid 19
ਔਰਤ ਨੂੰ 14 ਜੂਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹ ਸ਼ੂਗਰ ਦੀ ਮਰੀਜ਼ ਸੀ ਤੇ ਸਾਹ ਲੈਣ ਵਿੱਚ ਵੀ ਮੁਸ਼ਕਲ ਆਉਂਦੀ ਸੀ। ਇਸ ਜ਼ਿਲ੍ਹੇ ਵਿੱਚ ਸੂਬੇ ਵਿੱਚ ਸਭ ਤੋਂ ਵੱਧ 25 ਮੌਤਾਂ ਹੋਈਆਂ ਹਨ। ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 83 ਤੱਕ ਪਹੁੰਚ ਗਈ ਹੈ। ਦੱਸ ਦੱਈਏ ਕਿ ਪੰਜਾਬ ਵਿਚ 147 ਨਵੇਂ ਮਾਮਲੇ ਸਾਹਮਣੇ ਆਏ ਹਨ।
Covid19
ਇੰਨੇ ਮਾਮਲੇ ਲਗਭਗ 147 ਦਿਨਾਂ ਦੇ ਬਾਅਦ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ ਸਭ ਤੋਂ ਵੱਧ 42 ਕੇਸ, ਜਲੰਧਰ ਚ 31 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸੂਬੇ ਵਿਚ 77 ਮਰੀਜ਼ਾਂ ਨੂੰ ਸਿਹਤਯਾਬ ਹੋਣ ਦੇ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਉਧਰ ਜੇਕਰ ਸੰਗਰੂਰ ਦੀ ਗੱਲ ਕਰੀਏ ਤਾਂ ਉੱਥੇ 6 ਪੁਲਿਸ ਮੁਲਾਜ਼ਮਾਂ ਸਮੇਤ 9 ਲੋਕ ਵਿਚ ਕਰੋਨਾ ਵਾਇਰਸ ਦੇ ਹੋਣ ਦੀ ਪੁਸ਼ਟੀ ਹੋਈ ਹੈ।
Covid 19
ਜਦਕਿ ਇੱਕ ਡਾਕਟਰ, ਛੇ ਸਟਾਫ ਨਰਸਾਂ ਤੇ ਚਾਰ ਵਾਰਡ ਅਟੈਂਡੈਂਟ ਪਟਿਆਲਾ ਵਿੱਚ ਸੰਕਰਮਿਤ ਹੋਏ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਸੂਬੇ ਵਿਚ 3593 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਕੇਵਲ 972 ਹੀ ਐਕਟਿਵ ਕੇਸ ਚੱਲ ਰਹੇ ਹਨ।
Covid19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।