ਸਿੱਖ ਨੇਤਾ ਜਗਮੀਤ ਸਿੰਘ ਨੂੰ ਹਾਊਸ ਆਫ਼ ਕਾਮਨਜ਼ ਤੋਂ ਕੀਤਾ ਬਾਹਰ
Published : Jun 18, 2020, 10:52 pm IST
Updated : Jun 18, 2020, 10:52 pm IST
SHARE ARTICLE
1
1

ਕਿਊਬਿਕ ਸੰਸਦ ਮੈਂਬਰ ਨੂੰ ਕਿਹਾ ਸੀ ਨਸਲਵਾਦੀ

ਸਰੀ, 18 ਜੂਨ : ਐਨਡੀਪੀ ਆਗੂ ਜਗਮੀਤ ਸਿੰਘ ਵਲੋਂ ਬਲਾਕ ਕਿਊਬਿਕੁਆ ਦੇ ਸੰਸਦ ਮੈਂਬਰ ਨੂੰ ਨਸਲਵਾਦੀ ਕਹਿਣ, ਬਾਅਦ ਵਿਚ ਮਾਫ਼ੀ ਨਾ ਮੰਗਣ ਅਤੇ ਅਪਣੀ ਟਿਪਣੀ ਵਾਪਸ ਨਾ ਲੈਣ ਕਰ ਕੇ ਉਨ੍ਹਾਂ ਨੂੰ ਹਾਊਸ ਆਫ਼ ਕਾਮਨਜ਼ ਤੋਂ ਬਾਹਰ ਕਰ ਦਿਤਾ ਗਿਆ। ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਜਗਮੀਤ ਸਿੰਘ ਹਾਊਸ ਆਫ਼ ਕਾਮਨਜ਼ ਵਿਚ ਇਹ ਮਤਾ ਲਿਆਉਣ ਲਈ ਸਰਬਸੰਮਤੀ ਚਾਹੁੰਦੇ ਸਨ ਕਿ ਆਰ.ਸੀ.ਐਮ.ਪੀ. ਵਿਚ ਨਸਲਵਾਦ ਦੇ ਮੁੱਦੇ ਨੂੰ ਹਾਊਸ ਮਾਨਤਾ ਦੇਵੇ। ਇਸ ਮਤੇ ਨੂੰ ਸਹਿਮਤੀ ਦੇਣ ਤੋਂ ਇਨਕਾਰ ਕਰਨ ’ਤੇ ਜਗਮੀਤ ਸਿੰਘ ਨੇ ਬਲਾਕ ਕਿਊਬਿਕੁਆ ਸੰਸਦ ਮੈਂਬਰ ਥੈਰੇਨ ਨੂੰ ਨਸਲਵਾਦੀ ਕਿਹਾ।

1


ਬਾਅਦ ਵਿਚ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਨਸਲਵਾਦ ਵਿਰੁਧ ਆਵਾਜ਼ ਬੁਲੰਦ ਕਰਨ ਤੋਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਉਸ ਸਮੇਂ ਗੁੱਸੇ ਵਿਚ ਸਨ ਪਰ ਅਪਣੇ ਸਟੈਂਡ ’ਤੇ ਉਹ ਅਜੇ ਵੀ ਕਾਇਮ ਹਨ। ਬਹੁਤ ਹੀ ਭਾਵੁਕ ਨਜ਼ਰ ਆ ਰਹੇ ਜਗਮੀਤ ਸਿੰਘ ਇਸ ਗੱਲੋਂ ਉਦਾਸ ਸਨ ਕਿ ਅਸੀ ਨਸਲਵਾਦ ਵਿਰੁਧ ਕਾਰਵਾਈ ਕਿਉਂ ਨਹੀਂ ਕਰ ਸਕਦੇ? ਅਸੀ ਲੋਕਾਂ ਨੂੰ ਬਚਾਉਣ ਲਈ ਕੁੱਝ ਤਾਂ ਕਰ ਹੀ ਸਕਦੇ ਹਾਂ ਤੇ ਕੋਈ ਇਸ ਲਈ ਮਨ੍ਹਾਂ ਕਿਵੇਂ ਕਰ ਸਕਦਾ ਹੈ।                 (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement