
ਕੈਪਟਨ ਅਤੇ ਨਵਜੋਤ ਸਿੱਧੂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਲੱਗੇ ਹੋਰਡਿੰਗ ਬੋਰਡ
ਬਾਜਵਾ ਪੱਖੀ ਬੋਰਡਾਂ 'ਤੇ ਨਸ਼ਿਆਂ ਸਮੇਤ ਬੇਅਦਬੀ ਅਤੇ ਗੋਲੀਕਾਂਡ ਦੇ ਇਨਸਾਫ਼ ਦੀ
ਕੋਟਕਪੂਰਾ, 17 ਜੂਨ (ਗੁਰਿੰਦਰ ਸਿੰਘ) : ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਲੱਗੇ ਹੋਰਡਿੰਗ ਬੋਰਡਾਂ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਵਲੋਂ ਉਨ੍ਹਾਂ ਦੇ ਹੱਕ ਵਿਚ ਹੋਰਡਿੰਗ ਬੋਰਡ ਲਾਉਣੇ ਸ਼ੁਰੂ ਕਰ ਦਿਤੇ ਹਨ |
ਕੈਪਟਨ ਪੱਖੀ ਵਰਕਰ ਸਿਰਫ਼ 'ਕੈਪਟਨ ਇਕ ਹੀ ਹੁੰਦਾ ਹੈ', ਸਿੱਧੂ ਪੱਖੀਆਂ ਦੇ ਬੋਰਡ 'ਸਾਰਾ ਪੰਜਾਬ ਸਿੱਧੂ ਨਾਲ' ਪਰ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਵਾਲੇ ਵਰਕਰਾਂ ਨੇ ਕੁੱਝ ਤਿੱਖੀ ਸ਼ਬਦਾਵਲੀ ਵਾਲੇ ਹੋਰਡਿੰਗ ਬੋਰਡ ਲਾ ਕੇ ਜਿਥੇ ਪ੍ਰਤਾਪ ਸਿੰਘ ਬਾਜਵਾ ਦੀ ਹੋਂਦ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਉਕਤ ਬੋਰਡਾਂ ਨਾਲ ਕਾਂਗਰਸ ਦੇ ਤਿੰਨ ਧੜੇ ਹੋ ਜਾਣ ਦੇ ਸੰਕੇਤ ਵੀ ਮਿਲੇ ਹਨ | ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਅਚਾਨਕ ਲੱਗੇ ਅਨੇਕਾਂ ਬੋਰਡਾਂ ਨੇ ਰਾਜਨੀਤਕ ਹਲਕਿਆਂ ਵਿਚ ਵਖਰੀ ਚਰਚਾ ਛੇੜ ਦਿਤੀ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਧਨਜੀਤ ਸਿੰਘ ਧਨੀ ਵਿਰਕ ਦੇ ਸਾਥੀਆਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਾਲੇ ਹੋਰਡਿੰਗ ਬੋਰਡਾਂ ਉਪਰ ਸੋਨੀਆ ਗਾਂਧੀ, ਰਾਹੁਲ ਗਾਂਧੀ, ਹਰੀਸ਼ ਰਾਵਤ ਸਮੇਤ ਪ੍ਰਤਾਪ ਸਿੰਘ ਬਾਜਵਾ ਦੀਆਂ ਤਸਵੀਰਾਂ ਉਪਰ ਜਦਕਿ ਬਾਕੀ ਸਾਥੀਆਂ ਦੀਆਂ ਤਸਵੀਰਾਂ ਹੇਠਾਂ ਲਾ ਕੇ 'ਕਾਂਗਰਸ ਪਾਰਟੀ ਦਾ ਇਹੋ ਮਾਣ ਟਕਸਾਲੀ ਵਰਕਰ ਸਾਡੀ ਜਾਨ', 'ਮੰਗਦਾ ਪੰਜਾਬ ਗੁਰੂ ਦੀ ਬੇਅਦਬੀ ਅਤੇ ਗੋਲੀਆਂ ਦਾ ਜਵਾਬ' | ਜਦਕਿ ਰੋਬਿਨਦੀਪ ਸਿੰਘ ਭੁੱਲਰ ਬੁਲਾਰਾ ਯੂਥ ਕਾਂਗਰਸ ਪੰਜਾਬ ਵਲੋਂ 'ਨੌਜਵਾਨ ਤੇ ਨਸ਼ਿਆਂ ਦੀ ਗੱਲ-ਲੱਭਣਾ ਪਵੇਗਾ ਹੱਲ' ਵਰਗੇ ਸਲੌਗਨ ਲਿਖ ਕੇ ਵਖਰਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ | ਇਸ ਤੋਂ ਪਹਿਲਾਂ ਫ਼ਰੀਦਕੋਟ ਜ਼ਿਲੇ੍ਹ ਦੇ ਵੱਖ ਵੱਖ ਹਿੱਸਿਆਂ ਵਿਚ ਸਿਰਫ਼ ਕੈਪਟਨ imageਅਮਰਿੰਦਰ ਸਿੰਘ ਦੇ ਹੱਕ ਵਿਚ ਹੋਰਡਿੰਗ ਬੋਰਡ ਲੱਗੇ ਸਨ ਅਤੇ ਨਵਜੋਤ ਸਿੰਘ ਸਿੱਧੂ ਦੇ ਪੱਖ ਦਾ ਜ਼ਿਲ੍ਹੇ ਵਿਚ ਕੋਈ ਵੀ ਬੋਰਡ ਦੇਖਣ ਨੂੰ ਨਹੀਂ ਮਿਲਿਆ |
ਫੋਟੋ :- ਕੇ.ਕੇ.ਪੀ.-ਗੁਰਿੰਦਰ-17-4ਡੀ