2 ਮਹੀਨਿਆਂ 'ਚ ਸਰਕਾਰ ਨੇ ਕਰਵਾਇਆ 40 ਕਰੋੜ ਤੋਂ ਵੱਧ ਦਾ ਮੁਫ਼ਤ ਸਫ਼ਰ ਪਰ ਨਹੀਂ ਹੋਇਆ ਭੁਗਤਾਨ
Published : Jun 18, 2021, 10:52 am IST
Updated : Jun 18, 2021, 11:00 am IST
SHARE ARTICLE
Free Travel  For Womens
Free Travel For Womens

ਭੁਗਤਾਨ ਨਾ ਹੋਣ 'ਤੇ ਚਿੰਤਾ 'ਚ ਮਹਿਕਮਾ

ਚੰਡੀਗੜ੍ਹ - ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਜਾ ਰਹੀ ਮੁਫਤ ਬੱਸ ਸੇਵਾ ਦੀ ਸਹੂਲਤ ਟਰਾਂਸਪੋਰਟ ਵਿਭਾਗ ਲਈ ਭਾਰੀ ਪੈ ਰਹੀ ਹੈ। ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਹੀ ਇਸ ਮੁਫਤ ਸਹੂਲਤ ਦਾ ਭੁਗਤਾਨ ਕਰਨ ਦਾ ਪ੍ਰਬੰਧ ਕੀਤਾ ਸੀ, ਜਿਸ ਤਹਿਤ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਨੂੰ ਹਰ 15 ਦਿਨਾਂ ਬਾਅਦ ਸਬੰਧਤ ਰਕਮ ਅਦਾ ਕੀਤੀ ਜਾਣੀ ਸੀ।

Punjab RoadwaysPunjab Roadways

ਪਰ ਸਥਿਤੀ ਇਹ ਹੈ ਕਿ ਅਜੇ ਤੱਕ ਅਪ੍ਰੈਲ ਮਹੀਨੇ ਦੇ ਕਰੀਬ 29.29 ਕਰੋੜ ਅਤੇ ਮਈ ਦੇ 18 ਕਰੋੜ ਤੋਂ ਵੱਧ ਰੁਪਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਨਾਲ ਸਬੰਧਤ ਬਿੱਲ ਵਿਭਾਗਾਂ ਵੱਲੋਂ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ ਪਰ ਅਜੇ ਤੱਕ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਗਿਆ, ਹਾਲਾਂਕਿ ਜੂਨ ਦੇ 17 ਦਿਨ ਬੀਤ ਚੁੱਕੇ ਹਨ। ਮਹੱਤਵਪੂਰਨ ਹੈ ਕਿ ਸੂਬਾ ਸਰਕਾਰ ਨੇ 1 ਅਪ੍ਰੈਲ ਤੋਂ ਬੱਸਾਂ ਵਿਚ ਔਰਤਾਂ ਲਈ ਮੁਫਤ ਯਾਤਰਾ ਕਰਨ ਦਾ ਐਲਾਨ ਕੀਤਾ ਸੀ। 

PRTC buses have provided free bus travel to about one lakh women in two daysPRTC 

ਪੀਆਰਟੀਸੀ ਯੂਨੀਅਨ ਅਨੁਸਾਰ ਦੂਜੀ ਲਹਿਰ ਤੋਂ ਪਹਿਲਾਂ, ਇਹ ਰੋਜ਼ਾਨਾ 1.35 ਕਰੋੜ ਦੀ ਕਮਾਈ ਕਰਦਾ ਸੀ, ਜਿਸ ਵਿੱਚੋਂ ਲਗਭਗ 70 ਲੱਖ ਰੁਪਏ ਮੁਫਤ ਯਾਤਰਾ ਦੇ ਹਨ ਪਰ ਇਸ ਸਮੇਂ ਲਗਭਗ 45 ਲੱਖ ਰੁਪਏ ਦੀ ਕਮਾਈ ਹੋ ਰਹੀ ਹੈ, ਜਿਸ ਵਿਚੋਂ 30 ਲੱਖ ਔਰਤਾਂ ਦੇ ਮੁਫਤ ਸਫ਼ਰ ਦਾ ਭਾਰ ਵੀ ਹੈ। 18 ਤੋਂ 19 ਕਰੋੜ ਰੁਪਏ ਮਹੀਨਾਵਾਰ ਤਨਖ਼ਾਹ ਅਤੇ ਪੈਨਸ਼ਨ ਭੱਤੇ ਵੱਲ ਜਾਂਦੇ ਹਨ, ਜਦੋਂ ਕਿ 65 ਲੱਖ ਰੁਪਏ ਤੇਲ 'ਤੇ ਖਰਚ ਹੁੰਦੇ ਹਨ। ਅਜਿਹੀ ਸਥਿਤੀ ਵਿਚ ਸਰਕਾਰ ਵੱਲੋਂ ਬਕਾਏ ਨਾ ਮਿਲਣ ਕਾਰਨ ਇਨ੍ਹਾਂ ਦਾ ਭੁਗਤਾਨ ਕਰਨਾ ਮੁਸ਼ਕਲ ਹੈ।

Captain Amarinder SinghCaptain Amarinder Singh

ਪੰਜਾਬ ਰੋਡਵੇਜ਼ ਵਿਚ ਠੇਕਾ ਮੁਲਾਜ਼ਮਾਂ ਦੀ ਤਨਖ਼ਾਹ 7.25 ਕਰੋੜ ਅਤੇ ਮਹੀਨੇ ਵਿਚ ਤੇਲ ਦੀ ਕੀਮਤ 14 ਤੋਂ 15 ਕਰੋੜ ਹੈ। ਹੋਰ ਖਰਚਿਆਂ ਸਮੇਤ, 30-32 ਕਰੋੜ ਬਣਦੇ ਹਨ, ਪਰ ਰਕਮ ਨਾ ਮਿਲਣ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਰੋਜ਼ਾਨਾ 1750 ਬੱਸਾਂ ਚੱਲਦੀਆਂ ਹਨ, ਜਦੋਂਕਿ 1104 ਪੀਆਰਟੀਸੀ ਬੱਸਾਂ ਪੰਜਾਬ ਦੀਆਂ ਸੜਕਾਂ 'ਤੇ ਚੱਲਦੀਆਂ ਹਨ। ਕੋਰੋਨਾ ਪ੍ਰੋਟੋਕੋਲ ਦੇ ਕਾਰਨ, ਅੱਧੇ ਯਾਤਰੀਆਂ ਨੂੰ ਬੈਠਣ ਦੇ ਨਿਯਮ ਨੇ ਪਹਿਲਾਂ ਹੀ ਉਨ੍ਹਾਂ ਦੀ ਆਮਦਨੀ ਵਿਚ ਵੱਡਾ ਘਾਟਾ ਲਿਆ ਦਿੱਤਾ ਹੈ।

Payment Payment

ਉੱਪਰੋਂ ਔਰਤਾਂ ਦੀ ਮੁਫਤ ਯਾਤਰਾ ਦੇ ਕਾਰਨ, ਆਮਦਨੀ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦੀ ਕਮੀ ਆਈ ਹੈ। ਇਸ ਕਾਰਨ, ਠੇਕੇ ਦੇ ਅਧਾਰ 'ਤੇ ਰੱਖੇ ਗਏ ਮੁਲਾਜ਼ਮਾਂ ਦੀ ਤੇਲ, ਸਪੇਅਰ ਪਾਰਟਸ, ਤਨਖਾਹਾਂ ਕੱਢਣੀਆਂ ਮੁਸ਼ਕਲ ਹੋ ਗਈਆਂ ਹਨ। ਸਰਕਾਰ ਨੇ ਔਰਤਾਂ ਲਈ ਮੁਫਤ ਯਾਤਰਾ ਦੀ ਯੋਜਨਾ ਦੋ ਮਹੀਨੇ ਪਹਿਲਾਂ ਸ਼ੁਰੂ ਕੀਤੀ ਹੈ। ਨਵੀਂ ਸਕੀਮ ਨਾਲ ਸਮੱਸਿਆ ਆ ਰਹੀ ਹੈ ਜਿੱਥੋਂ ਤੱਕ ਅਦਾਇਗੀ ਦੀ ਗੱਲ ਹੈ ਇਹ ਜਲਦ ਹੋ ਜਾਵੇਗੀ।  

Punjab RoadwaysPunjab Roadways

ਪੀਆਰਟੀਸੀ ਯੂਨੀਅਨ ਦੇ ਪੰਜਾਬ ਕਨਵੀਨਰ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਸਰਕਾਰ ਨੇ ਦੋ ਮਹੀਨਿਆਂ ਤੋਂ ਮੁਫਤ ਯਾਤਰਾ ਦੇ ਪੈਸੇ ਜਾਰੀ ਨਹੀਂ ਕੀਤੇ ਹਨ, ਜਦੋਂਕਿ ਸਰਕਾਰ ਨੇ 15 ਦਿਨਾਂ ਦਾ ਪੈਸੇ ਜਾਰੀ ਕਰਨ ਲਈ ਕਿਹਾ ਸੀ। ਜੇਕਰ ਪੈਸੇ ਜਾਰੀ ਨਾ ਕੀਤੇ ਗਏ ਤਾਂ ਬੱਸਾਂ ਚਲਾਉਣੀਆਂ ਮੁਸ਼ਕਿਲ ਹੋ ਜਾਣਗੀਆਂ। ਪੀਆਰਟੀਸੀ ਦੇ ਚੇਅਰਮੈਨ ਕੇ ਕੇ ਸ਼ਰਮਾ ਨੇ ਕਿਹਾ ਕਿ 15 ਕਰੋੜ ਦਾ ਬਿੱਲ ਅਪ੍ਰੈਲ ਵਿਚ ਲਗਾਇਆ ਗਿਆ ਸੀ। ਬਿਲ ਪਾਸ ਹੋ ਚੁੱਕਾ ਹੈ, ਪੈਸੇ ਆਏ ਹਨ ਜਾਂ ਨਹੀਂ ਉਹ ਕੱਲ੍ਹ ਤੱਕ ਪਤਾ ਲੱਗ ਜਾਵੇਗਾ। 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement