ਅਫ਼ਰੀਕਾ 'ਚ ਮਿਲਿਆ ਦੁਨੀਆਂ ਦਾ ਤੀਜਾ ਸੱਭ ਤੋਂ ਵੱਡਾ 'ਹੀਰਾ'
Published : Jun 18, 2021, 6:45 am IST
Updated : Jun 18, 2021, 6:45 am IST
SHARE ARTICLE
image
image

ਅਫ਼ਰੀਕਾ 'ਚ ਮਿਲਿਆ ਦੁਨੀਆਂ ਦਾ ਤੀਜਾ ਸੱਭ ਤੋਂ ਵੱਡਾ 'ਹੀਰਾ'


ਗਬੋਰੋਨੇ, 17 ਜੂਨ : ਅਫਰੀਕਾ ਦੀ ਧਰਤੀ ਅਪਣੇ ਅੰਦਰ ਕਈ ਅਨਮੋਲ ਖ਼ਜ਼ਾਨੇ ਲੁਕੋਈ ਬੈਠੀ ਹੈ | ਹੁਣ ਅਜਿਹਾ ਹੀ ਇਕ ਅਨਮੋਲ ਖ਼ਜ਼ਾਨਾ ਅਫ਼ਰੀਕੀ ਦੇਸ਼ ਬੋਸਵਾਨਾ ਦੇ ਹੱਥ ਲੱਗਾ ਹੈ | ਬੋਸਵਾਨਾ ਵਿਚ ਖੁਦਾਈ ਦੌਰਾਨ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ ਮਿਲਿਆ ਹੈ | ਇਸ਼ ਹੀਰੇ ਦੀ ਖੋਜ ਕਰਨ ਵਾਲੀ ਕੰਪਨੀ ਦੇਬਸਵਾਨਾ ਨੇ ਕਿਹਾ ਕਿ ਇਹ ਅਦਭੁੱਤ ਹੀਰਾ 1,098 ਕੈਰੇਟ ਦਾ ਹੈ | ਬੀਤੀ 1 ਜੂਨ ਨੂੰ  ਇਹ ਹੀਰਾ ਦੇਸ਼ ਦੇ ਰਾਸ਼ਟਰਪਤੀ ਮੋਕਗਵੇਤਸੀ ਨੂੰ  ਦਿਖਾਇਆ ਗਿਆ | 
ਦੇਬਸਵਾਨਾ ਦੀ ਪ੍ਰਬੰਧ ਨਿਰਦੇਸ਼ਕ ਲਿਨੇਟ ਆਰਮਸਟ੍ਰਾਂਗ ਨੇ ਕਿਹਾ,''ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆਂ ਵਿਚ ਗੁਣਵੱਤਾ ਦੇ ਆਧਾਰ 'ਤੇ ਤੀਜਾ ਸੱਭ ਤੋਂ ਵੱਡਾ ਹੀਰਾ ਹੈ |'' ਉਨ੍ਹਾਂ ਕਿਹਾ ਕਿ ਇਹ ਦੁਰਲੱਭ ਅਤੇ ਅਸਾਧਾਰਣ ਪੱਥਰ ਹੀਰਾ ਉਦਯੋਗ ਅਤੇ ਬੋਤਸਵਾਨਾ ਲਈ ਕਾਫ਼ੀ ਮਹੱਤਵਪੂਰਨ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ ਵਿਸ਼ਾਲ ਹੀਰਾ ਸੰਘਰਸ਼ ਕਰ ਰਹੇ ਸਾਡੇ ਦੇਸ਼ ਲਈ ਆਸ ਦੀ ਕਿਰਨ ਹੈ | ਹੁਣ ਤਕ ਇਸ ਹੀਰੇ ਨੂੰ  ਕੋਈ ਨਾਮ ਨਹੀਂ ਦਿਤਾ ਗਿਆ |
ਦੇਵਸਵਾਨਾ ਕੰਪਨੀ ਨੇ ਦਸਿਆ ਕਿ ਇਹ ਹੀਰਾ 73 ਮਿਲੀਮੀਟਰ ਲੰਬਾ ਅਤੇ 52 ਮਿਲੀਮੀਟਰ ਚੌੜਾ ਹੈ | ਉਨ੍ਹਾਂ  ਕਿਹਾ ਕਿ ਸਾਡੇ ਇਤਿਹਾਸ ਵਿਚ ਹੁਣ ਤਕ ਦੀ ਇਹ ਸੱਭ ਤੋਂ ਵੱਡੀ ਖੋਜ ਹੈ | ਦੇਬਸਵਾਨਾ ਕੰਪਨੀ ਨੂੰ  ਬੋਸਵਾਨਾ ਦੀ ਸਰਕਾਰ ਅਤੇ ਦੁਨੀਆਂ ਦੀ ਵੱਡੀ ਹੀਰਾ ਕੰਪਨੀ ਡੀ ਬੀਅਰਸ ਨੇ ਮਿਲ ਕੇ ਬਣਾਇਆ ਹੈ | ਇਸ ਤੋਂ ਪਹਿਲਾਂ ਸਾਲ 1905 ਵਿਚ ਦਖਣੀ ਅਫ਼ਰੀਕਾ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ ਹੀਰਾ ਮਿਲਿਆ ਸੀ | ਇਹ ਕਰੀਬ 3106 ਕੈਰੇਟ ਦਾ ਸੀ | ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਹੀਰਾ ਟੇਨਿਸ ਦੀ ਗੇਂਦ ਦੇ ਆਕਾਰ ਦਾ ਸੀ ਅਤੇ ਇਸ ਨੂੰ  ਸਾਲ 2015 ਵਿਚ ਪੂਰਬੀ-ਉੱਤਰੀ ਬੋਸਵਾਨਾ ਵਿਚ ਬਰਾਮਦ ਕੀਤਾ ਗਿਆ ਸੀ | ਇਹ ਹੀਰਾ 1109 ਕੈਰੇਟ ਦਾ ਸੀ ਅਤੇ ਇਸ ਨੂੰ  ਲੇਸੇਡੀ ਨਾ ਰੋਨਾ ਨਾਮ ਦਿਤਾ ਗਿਆ ਸੀ |               (ਏਜੰਸੀ)

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement