ਦੁਨੀਆਂ ਭਰ 'ਚ ਕੋਰੋਨਾ ਮਿ੍ਤਕਾਂ ਦਾ ਅੰਕੜਾ 1.27 ਕਰੋੜ ਨੇੜੇ ਪੁੱਜਾ
Published : Jun 18, 2021, 6:46 am IST
Updated : Jun 18, 2021, 6:46 am IST
SHARE ARTICLE
image
image

ਦੁਨੀਆਂ ਭਰ 'ਚ ਕੋਰੋਨਾ ਮਿ੍ਤਕਾਂ ਦਾ ਅੰਕੜਾ 1.27 ਕਰੋੜ ਨੇੜੇ ਪੁੱਜਾ

ਨਿਊਯਾਰਕ, 17 ਜੂਨ : ਗਲੋਬਲ ਪੱਧਰ 'ਤੇ ਕੋਰੋਨਾ ਬੀਮਾਰੀ ਦਾ ਕਹਿਰ ਜਾਰੀ ਹੈ | ਇਸ ਜਾਨਲੇਵਾ ਵਾਇਰਸ ਨਾਲ ਹੁਣ ਤਕ ਲੱਖਾਂ ਦੀ ਗਿਣਤੀ ਵਿਚ ਲੋਕ ਆਪਣੀ ਜਾਨ ਗਵਾ ਚੁੱਕੇ ਹਨ | ਦੁਨੀਆਂ ਭਰ ਵਿਚ ਟੈਸਟਿੰਗ ਅਤੇ ਰਿਪੋਟਿੰਗ ਦੀ ਕਮੀ ਕਾਰਨ ਅਧਿਕਾਰਤ ਅੰਕੜਿਆਂ ਵਿਚ ਕੋਰੋਨਾ ਤੋਂ ਹੋਣ ਵਲੀਆਂ ਮੌਤਾਂ ਦੀ ਗਿਣਤੀ ਘੱਟ ਦੱਸੇ ਜਾਣ ਦੀ ਸੰਭਾਵਨਾ ਹੈ | 'ਦੀ ਇਕੋਨੌਮਿਸਟ' ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫ਼ਰੀਕਾ ਅਤੇ ਏਸ਼ੀਆ ਹੀ ਨਹੀਂ ਸਗੋਂ ਅਮਰੀਕਾ, ਬਿ੍ਟੇਨ ਅਤੇ ਫ਼ਰਾਂਸ ਜਿਹੇ ਦੇਸ਼ਾਂ ਵਿਚ ਵੀ ਘੋਸ਼ਿਤ ਅੰਕੜਿਆਂ ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ |   
ਮੌਤਾਂ ਸਬੰਧੀ ਅੰਕੜੇ ਕਿੰਨੇ ਘੱਟ ਦਰਸਾਏ ਗਏ ਹਨ ਅਤੇ ਇਸ ਬਾਰੇ ਵਿਚ ਸਹੀ ਅੰਕੜੇ ਪਤਾ ਕਰਨ ਲਈ ਦੀ ਇਕੋਮਨੌਮਿਸਟ ਨੇ ਇਕ ਮਾਡਲ ਤਿਆਰ ਕੀਤਾ ਜਿਸ ਦੇ ਜ਼ਰੀਏ 95 ਫ਼ੀ ਸਦੀ ਤਕ ਸੰਭਾਵਨਾ ਹੈ ਕਿ ਹੁਣ ਤੱਕ 71 ਲੱਖ ਤੋਂ ਲੈ ਕੇ 1.27 ਕਰੋੜ ਤੱਕ ਮੌਤਾਂ ਹੋਈਆਂ ਹਨ | ਇਸ ਰਿਪੋਰਟ ਮੁਤਾਬਕ ਕੋਵਿਡ-19 ਕਾਰਨ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਲਈ ਕੁਝ ਹੋਰ ਕਾਰਨ ਦੱਸਣ ਦੇ ਜ਼ਿਆਦਾਤਰ ਮਾਮਲੇ ਹੇਠਲੇ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਵਿਚ ਹੋਏ ਹਨ | 


ਓ.ਸੀ.ਸੀ.ਡੀ. ਵਿਚ ਸ਼ਾਮਲ ਜ਼ਿਆਦਾਤਰ ਅਮੀਰ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਤੋਂ 1.17 ਗੁਣਾ ਵੱਧ ਹੋ ਸਕਦੀ ਹੈ | ਜਦਕਿ ਸਬ-ਸਹਾਰਨ ਅਫਰੀਕਾ ਵਿਚ ਇਹ ਅਧਿਕਾਰਤ ਅੰਕੜਿਆਂ ਤੋਂ 14 ਗੁਣਾ ਵੱਧ ਹੋਣ ਦਾ ਅਨੁਮਾਨ ਹੈ | ਦੁਨੀਆ ਭਰ ਵਿਚ ਮੌਤਾਂ ਦਾ ਅਨੁਮਾਨ ਲਗਾਉਣ ਲਈ ਵਿਆਪਕ ਪੱਧਰ 'ਤੇ ਡਾਟਾ ਜਮਾਂ ਕੀਤਾ ਗਿਆ | ਬੇਲੋੜਾ ਹੀ ਸਹੀ ਪਰ ਜ਼ਿਆਦਾਤਰ ਦੇਸ਼ਾਂ ਵਿਚ ਕੋਵਿਡ-19 ਨਾਲ ਮੌਤਾਂ ਦਾ ਡਾਟਾ ਉਪਲਬਧ ਹੈ | 
   ਆਮਤੌਰ 'ਤੇ ਬਹੁਤ ਸਾਰੇ ਟੈਸਟ ਪਾਜ਼ੇਟਿਵ ਆਏ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹਨਾਂ ਵੱਲੋਂ ਪੀੜਤ ਹੋਏ ਅਤੇ ਬਹੁਤ ਸਾਰੇ ਲੋਕਾਂ ਦੀ ਟੈਸਟਿੰਗ ਰਹਿ ਗਈ ਅਤੇ ਸਿਰਫ ਉਹਨਾਂ ਲੋਕਾਂ ਦਾ ਪਰੀਖਣ ਕੀਤਾ ਗਿਆ ਜੋ ਇਲਾਜ ਅਤੇ ਜਾਂਚ ਲਈ ਪਹੁੰਚੇ | 121 ਸੂਚਕਾਂਕ 'ਤੇ 200 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਤੋਂ ਡਾਟਾ ਇਕੱਠਾ ਕੀਤਾ ਗਿਆ | ਇਸਦੇ ਇਲਾਵਾ ਮਸ਼ੀਨ-ਲਰਨਿੰਗ ਮਾਡਲ ਤਿਆਰ ਕੀਤਾ ਗਿਆ ਜਿਸ ਵਿਚ ਗ੍ਰੈਡੀਏਾਟ ਬੂਸਟਿੰਗ ਨਾਮਕ ਪ੍ਰਕਿਰਿਆ ਦੀ ਵਰਤੋਂ ਕਰਦਿਆਂ ਇਹਨਾਂ ਸੂਚਕਾਂਕ ਅਤੇ ਵੱਧ ਮੌਤਾਂ ਵਿਚਾਲੇ ਸੰਬੰਧ ਲੱਭਿਆ ਗਿਆ |
   ਰਿਪੋਰਟ ਦੇ ਆਖਰੀ ਮਾਡਲ ਨੂੰ  ਤਿਆਰ ਕਰਨ ਲਈ ਮਸ਼ੀਨ-ਲਰਨਿੰਗ ਮਾਡਲ ਦੀ ਵਰਤੋਂ ਉਹਨਾਂ ਥਾਵਾਂ 'ਤੇ ਵੱਧ ਮੌਤਾਂ ਦਾ ਅਨੁਮਾਨ ਲਗਾਉਣ ਲਈ ਕੀਤੀ ਗਈ ਜਿੱਥੇ ਡਾਟਾ ਉਪਲਬਧ ਨਹੀਂ ਸੀ | ਰਿਪੋਰਟ ਵਿਚ ਭਾਰਤ ਵਿਚ 4000 ਮੌਤਾਂ ਦੇ ਅਧਿਕਾਰਤ ਅੰਕੜਿਆਂ ਦੀ ਤੁਲਨਾ ਵਿਚ ਰੋਜ਼ਾਨਾ 6000 ਤੋਂ ਲੈ ਕੇ 31000 ਵੱਧ ਮੌਤਾਂ ਹੋਣ ਦੀ ਗੱਲ ਕਹੀ ਗਈ ਹੈ ਪਰ ਭਾਰਤ ਸਰਕਾਰ ਨੇ ਇਸ ਦਾ ਖੰਡਨ ਕੀਤਾ ਹੈ | ਉੱਥੇ ਉਂਝ ਦੁਨੀਆ ਵਿਚ ਕੋਵਿਡ-19 ਨਾਲ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਹਾਲੇ ਵੀ ਲਗਾਤਾਰ ਵਾਧਾ ਹੋ ਰਿਹਾ ਹੈ |
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement