ਬਿਹਾਰ 'ਚ ਤਿੰਨ ਰੇਲ ਗੱਡੀਆਂ ਦੇ 26 ਡੱਬਿਆਂ 'ਚ ਲਗਾਈ ਅੱਗ
Published : Jun 18, 2022, 7:18 am IST
Updated : Jun 18, 2022, 7:18 am IST
SHARE ARTICLE
image
image

ਬਿਹਾਰ 'ਚ ਤਿੰਨ ਰੇਲ ਗੱਡੀਆਂ ਦੇ 26 ਡੱਬਿਆਂ 'ਚ ਲਗਾਈ ਅੱਗ

 

ਤੇਲੰਗਾਨਾ 'ਚ ਪੁਲਿਸ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ, ਚਾਰ ਜ਼ਖ਼ਮੀ


ਨਵੀਂ ਦਿੱਲੀ/ਪਟਨਾ/ਹੈਦਰਾਬਾਦ, 17 ਜੂਨ : ਬਿਹਾਰ 'ਚ ਹਥਿਆਰਬੰਦ ਫ਼ੋਰਸਾਂ ਦੀ ਭਰਤੀ ਦੀ ਨਵੀਂ 'ਅਗਨੀਪਥ ਯੋਜਨਾ' ਵਿਰੁਧ ਗੁੱਸੇ 'ਚ ਆਏ ਨੌਜਵਾਨਾਂ ਦਾ ਪ੍ਰਦਰਸ਼ਨ ਸ਼ੁੱਕਰਵਾਰ ਨੂੰ  ਤੀਜੇ ਦਿਨ ਵੀ ਜਾਰੀ ਰਿਹਾ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਤਿੰਨ ਰੇਲ ਗੱਡੀਆਂ ਦੀਆਂ 26 ਬੋਗੀਆਂ ਨੂੰ  ਅੱਗ ਲਾ ਦਿਤੀ | ਸਮਸਤੀਪੁਰ ਜ਼ਿਲ੍ਹੇ 'ਚ ਪ੍ਰਦਰਸ਼ਨਕਾਰੀਆਂ ਨੇ ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਟਰੇਨ ਦੇ 10 ਡੱਬਿਆਂ ਨੂੰ  ਅੱਗ ਲਾ ਦਿਤੀ | ਆਰ.ਪੀ.ਐਫ਼. ਦੇ ਸਬ-ਇੰਸਪੈਕਟਰ ਨਿਰੰਜਨ ਕੁਮਾਰ ਸਿਨਹਾ ਨੇ ਦਸਿਆ ਕਿ ਦਿੱਲੀ ਤੋਂ ਜੈਨਗਰ ਜਾ ਰਹੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਟਰੇਨ ਦੇ ਕਰੀਬ 10 ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ |
ਪ੍ਰਦਰਸ਼ਨਕਾਰੀਆਂ ਨੇ ਸਮਸਤੀਪੁਰ ਦੇ ਰੇਲ ਗੁਮਟੀ ਨੰਬਰ 54 'ਤੇ ਰੇਲਵੇ ਟਰੈਕ ਨੂੰ  ਨੁਕਸਾਨ ਪਹੁੰਚਾਇਆ ਅਤੇ ਸ਼ਹਿਰ 'ਚ ਸੜਕਾਂ 'ਤੇ ਖੜੇ ਇਕ ਦਰਜਨ ਤੋਂ ਵਧ ਗੱਡੀਆਂ 'ਚ ਭੰਨਤੋੜ ਕੀਤੀ | ਮੁਹੱਦੀਨਗਰ ਥਾਣਾ ਇੰਚਾਰਜ ਉਮੇਸ਼ ਪਾਸਵਾਨ ਨੇ ਦਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਜੰਮੂ ਤੋਂ ਗੁਹਾਟੀ ਜਾ ਰਹੀ ਲੋਹਿਤ ਐਕਸਪ੍ਰੈੱਸ ਰੇਲ ਗੱਡੀ ਨੂੰ  ਮੁਹੱਦੀਨਗਰ ਸਟੇਸ਼ਨ 'ਤੇ ਅੱਗ ਲਗਾ ਦਿਤੀ, ਜਿਸ ਕਾਰਨ ਉਕਤ ਰੇਲ ਗੱਡੀ ਦੇ 6 ਡੱਬੇ ਸੜ ਕੇ ਸੁਆਹ ਹੋ ਗਏ |
ਲਖੀਸਰਾਏ 'ਚ ਪ੍ਰਦਰਸ਼ਨਕਾਰੀਆਂ ਨੇ ਨਵੀਂ ਦਿੱਲੀ ਤੋਂ ਭਾਗਲਪੁਰ ਜਾ ਰਹੀ ਵਿਕਰਮਸ਼ਿਲਾ ਐਕਸਪ੍ਰੈਸ ਰੇਲ ਗੱਡੀ ਨੂੰ  ਅੱਗ ਲਗਾ ਦਿਤੀ | ਇਸ ਰੇਲ ਗੱਡੀ ਦੀਆਂ 12 ਬੋਗੀਆਂ ਅੱਗ ਲੱਗਣ ਕਾਰਨ ਨੁਕਸਾਨੀਆਂ ਗਈਆਂ | ਘਟਨਾ ਦੀ ਸੂਚਨਾ ਮਿਲਣ 'ਤੇ ਆਰ.ਪੀ.ਐਫ਼ ਅਤੇ ਸਥਾਨਕ ਪੁਲਿਸ ਵਲੋਂ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਭਾਗਲਪੁਰ 'ਚ ਗੁੱਸੇ 'ਚ ਆਏ ਨੌਜਵਾਨਾਂ ਨੇ ਕਾਹਲਗਾਂਵ ਰੇਲਵੇ ਸਟੇਸ਼ਨ 'ਤੇ ਜੈਨਗਰ ਹਾਵੜਾ ਡਾਊਨ ਰੇਲ ਗੱਡੀ ਨੂੰ  ਰੋਕ ਦਿਤਾ ਅਤੇ ਰੇਲਵੇ ਟਰੈਕ 'ਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ |
ਕਾਹਲਗਾਓਾ ਰੇਲਵੇ ਸਟੇਸ਼ਨ ਮੈਨੇਜਰ ਵਰਿੰਦਰ ਮੰਡਲ ਨੇ ਦਸਿਆ ਕਿ ਮਾਮਲੇ ਦੀ ਸੂਚਨਾ ਕਾਹਲਗਾਓਾ ਦੇ ਉਪ ਮੰਡਲ ਅਧਿਕਾਰੀ ਅਤੇ ਸਥਾਨਕ ਪੁਲਿਸ ਨੂੰ  ਦੇ ਦਿਤੀ ਗਈ ਹੈ | ਰੇਲਵੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਅੰਦੋਲਨਕਾਰੀ ਵਿਦਿਆਰਥੀਆਂ ਨੂੰ  ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਬਕਸਰ 'ਚ ਪ੍ਰਦਰਸ਼ਨਕਾਰੀਆਂ ਨੇ ਹਾਵੜਾ-ਦਿੱਲੀ ਮੁੱਖ ਰੇਲ ਮਾਰਗ 'ਤੇ ਰੇਲ ਆਵਾਜਾਈ ਵਿਚ ਵਿਘਨ ਪਾ ਕੇ ਡੁਮਰਾਓਾ ਅਤੇ ਬੀਹੀਆ ਰੇਲਵੇ ਸਟੇਸ਼ਨਾਂ ਦੇ ਨੇੜੇ ਰੇਲਵੇ ਟ੍ਰੈਕ ਨੂੰ  ਬੰਦ ਕਰ ਦਿਤਾ | ਪ੍ਰਦਰਸ਼ਨਕਾਰੀਆਂ ਨੇ ਡੁਮਰਾਓਾ ਰੇਲਵੇ ਕਰਾਸਿੰਗ ਨੇੜੇ ਟਾਇਰ ਸਾੜ ਕੇ ਰੇਲਵੇ ਟਰੈਕ ਜਾਮ ਕਰ ਦਿਤਾ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਵੈਸ਼ਾਲੀ ਜ਼ਿਲ੍ਹੇ ਦੇ ਹਾਜੀਪੁਰ ਸਥਿਤ ਈਸਟ ਸੈਂਟਰਲ ਰੇਲਵੇ ਦੇ ਹੈੱਡਕੁਆਰਟਰ ਤੋਂ ਨੌਜਵਾਨਾਂ ਦੇ ਚੱਲ ਰਹੇ ਧਰਨੇ ਕਾਰਨ ਕਰੀਬ 20 ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ, ਜਦਕਿ ਕਈ ਹੋਰ ਬਦਲਵੇਂ ਰੂਟਾਂ 'ਤੇ ਚਲਾਈਆਂ ਗਈਆਂ ਹਨ |
ਗੌਤਮ ਬੁੱਧ ਨਗਰ ਦੇ ਜੇਵਰ ਖੇਤਰ ਵਿਚ ਫ਼ੌਜ ਦੀ ਭਰਤੀ ਸਬੰਧੀ ਅਗਨੀਪੱਥ ਯੋਜਨਾ ਵਿਰੁਧ ਸੈਕੜੇ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਯਮੁਨਾ ਐਕਸਪ੍ਰੈਸ ਵੇਅ 'ਤੇ ਜਾਮ ਲਾ ਦਿਤਾ | ਇਸ ਕਾਰਨ ਨੋਇਡਾ ਤੋਂ ਆਗਰਾ ਰੋਡ 'ਤੇ ਲੋਕ ਜਾਮ ਵਿਚ ਫਸੇ ਰਹੇ | ਇਸ ਸਮੇਂ ਨੌਜਵਾਨ ਹੱਥਾਂ ਵਿਚ ਤਿਰੰਗਾ ਝੰਡਾ ਲੈ ਕੇ ਇਨਕਲਾਬ ਜਿੰਦਾਬਾਦ ਦੇ ਨਾਹਰੇ ਲਗਾਉਂਦਿਆਂ ਪ੍ਰਦਰਸ਼ਨ ਕੀਤਾ |
ਤੇਲੰਗਾਨਾ ਵਿਚ ਪ੍ਰਦਰਸ਼ਨਕਾਰੀਆਂ ਨੇ ਅਗਨੀਪਥ ਵਿਰੁਧ ਜੰਮ ਕੇ ਪ੍ਰਦਰਸ਼ਨ ਕੀਤਾ | ਇਸ ਦੌਰਾਨ ਸਿਕੰਦਰਾਬਾਦ ਰੇਲਵੇ ਸਟੇਸ਼ਨ 'ਤੇ ਤੋੜ ਭੰਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ  ਖਦੇੜਣ ਲਈ ਪੁਲਿਸ ਨੇ ਹਵਾ ਵਿਚ ਗੋਲੀਆਂ ਚਲਾਈਆਂ | ਦੱਖਣ ਮੱਧ ਰੇਲਵੇ ਦੇ ਇਸ ਸੀਨੀਆਰ ਅਧਿਕਾਰੀ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਤਿੰਨ ਟਰੇਨਾਂ ਦੇ ਕੁਝ ਡੱਬਿਆਂ ਨੂੰ  ਅੱਗ ਲਗਾ ਦਿਤੀ |   ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ  ਰੋਕਣ ਲਈ ਗੋਲੀਬਾਰੀ ਕੀਤੀ ਗਈ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ | ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਗੋਲੀਬਾਰੀ ਜੀਪੀਐਫ਼ ਵਲੋਂ ਕੀਤੀ ਗਈ | ਜ਼ਖ਼ਮੀਆਂ ਦਾ ਇਲਾਜ ਸਰਕਾਰੀ ਗਾਂਧੀ ਹਸਪਤਾਲ ਵਿਚ ਚੱਲ ਰਿਹਾ ਹੈ |    (ਪੀਟੀਆਈ)

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement