ਹੁਣ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਪਾਲ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ 'ਚ ਗਿ੍ਫ਼ਤਾਰੀ
Published : Jun 18, 2022, 7:21 am IST
Updated : Jun 18, 2022, 7:21 am IST
SHARE ARTICLE
image
image

ਹੁਣ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਪਾਲ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ 'ਚ ਗਿ੍ਫ਼ਤਾਰੀ

 

ਸਾਬਕਾ ਮੰਤਰੀਆਂ ਵਿਰੁਧ ਕਾਰਵਾਈ ਬਾਅਦ ਸਾਬਕਾ ਕਾਂਗਰਸੀ ਵਿਧਾਇਕਾਂ 'ਤੇ ਭਗਵੰਤ ਮਾਨ ਵਲੋਂ ਕਾਰਵਾਈ ਸ਼ੁਰੂ

ਚੰਡੀਗੜ੍ਹ, 17 ਜੂਨ (ਗੁਰਉਪਦੇਸ਼ ਭੁੱਲਰ) : ਭਗਵੰਤ ਮਾਨ ਸਰਕਾਰ ਵਲੋਂ ਭਿਸ਼ਟਾਚਾਰੀ ਅਤੇ ਨਾਜਾਇਜ਼ ਮਾਈਨਿੰਗ ਮੁਹਿੰਮ ਨੂੰ  ਅੱਗੇ ਵਧਾਉਂਦਿਆਂ ਸਾਬਕਾ ਮੰਤਰੀਆਂ ਤੇ ਹੁਣ ਸਾਬਕਾ ਕਾਂਗਰਸੀ ਵਿਧਾਇਕਾਂ 'ਤੇ ਵੀ ਅੱਜ ਕਾਰਵਾਈ ਸ਼ੁਰੂ ਕਰ ਦਿਤੀ ਹੈ | ਨਜਾਇਜ਼ ਮਾਈਨਿੰਗ ਦੇ ਦੋਸ਼ਾਂ ਹੇਠ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ  ਅੱਜ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਹ ਗਿ੍ਫ਼ਤਾਰੀ ਤਾਰਾਗੜ੍ਹ ਪੁਲਿਸ ਵਲੋਂ ਕੀਤੀ ਗਈ ਹੈ |
ਜੋਗਿੰਦਰਪਾਲ ਭੋਆ ਹਲਕੇ ਤੋਂ ਥੋੜੀਆਂ ਵੋਟਾਂ ਦੇ ਫਰਕ ਨਾਲ ਮੌਜੂਦਾ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਹਾਰੇ ਸਨ | ਹਾਰਨ ਤੋਂ ਬਾਅਦ ਉਨ੍ਹਾਂ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਪਰ ਕੁੱਝ ਦਿਨਾਂ ਬਾਅਦ ਮੁੜ ਕਾਂਗਰਸ 'ਚ ਸਰਗਰਮ ਹੋ ਗਏ ਸਨ | ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਸਾਬਕਾ ਕਾਂਗਰਸ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ  ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਗਿ੍ਫ਼ਤਾਰ ਕਰ ਚੁਕੀ ਹੈ ਅਤੇ ਸੰਗਤ ਸਿੰਘ ਗਿਲਜੀਆਂ ਵਿਰੁਧ ਵੀ ਪਰਚਾ ਦਰਜ ਹੋ ਚੁਕਾ ਹੈ | ਸਾਬਕਾ ਮੰਤਰੀ ਤਿ੍ਪਤ ਰਜਿੰਦਰ ਬਾਜਵਾ, ਭਾਰਤ ਭੂਸ਼ਣ ਆਸ਼ੂ, ਓ.ਪੀ. ਸੋਨੀ ਤੇ ਰਾਜ ਵੜਿੰਗ ਵਿਰੁਧ ਵੀ ਜਾਂਚ ਪੜਤਾਲ ਦਾ ਕੰਮ ਜਾਰੀ ਹੈ | 15 ਦੇ ਕਰੀਬ ਸਾਬਕਾ ਕਾਂਗਰਸ ਵਿਧਾਇਕ ਜੋ ਨਜਾਇਜ਼ ਮਾਈਨਿੰਗ ਵਰਗੇ ਕੰਮਾਂ ਨਾਲ ਜੁੜੇ ਹਨ, ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ 'ਤੇ ਹਨ | ਸਾਬਕਾ ਮੰਤਰੀਆਂ ਬਾਅਦ ਸਾਬਕਾ ਕਾਂਗਰਸ ਵਿਧਾਇਕ ਦੀ ਅੱਜ ਪਹਿਲੀ ਗਿ੍ਫ਼ਤਾਰੀ ਹੋਈ ਹੈ | ਬੀਤੇ ਦਿਨੀਂ ਮੁੱਖ ਮੰਤਰੀ ਮਾਨ ਵੀ ਚੋਣ ਮੁਹਿੰਮ ਦੌਰਾਨ ਕਹਿ ਚੁਕੇ ਹਨ ਕਿ ਭਿ੍ਸ਼ਟਾਚਾਰੀ ਸਾਬਕਾ ਕਾਂਗਰਸੀ ਆਗੂਆਂ ਦੀ ਸੂਚੀ ਤਿਆਰ ਹੈ ਅਤੇ ਕਿਸੇ ਨੂੰ  ਬਖ਼ਸ਼ਿਆ ਨਹੀਂ ਜਾਵੇਗਾ | ਅੱਜ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਵਿਰੁਧ ਕਾਰਵਾਈ ਤੋਂ ਪਹਿਲਾਂ ਮਾਈਨਿੰਗ ਵਿਭਾਗ ਵਲੋਂ ਸਾਈਟ ਤੋਂ ਇਕ ਮਸ਼ੀਨ, ਇਕ ਟਿੱਪਰ ਅਤੇ ਇਕ ਟਰੈਕਟਰ-ਟਰਾਲੀ ਕਬਜ਼ੇ 'ਚ ਲਏ ਹਨ |
ਸ਼ਿਕਾਇਤ ਮਿਲਣ ਬਾਅਦ ਜਾਂਚ ਕਰਨ ਬਾਅਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਜ਼ਿਕਰਯੋਗ ਹੈ ਕਿ ਜੋਗਿੰਦਰਪਾਲ ਪਿਛਲੀ ਕੈਪਟਨ ਸਰਕਾਰ ਸਮੇਂ ਅਪਣੇ ਹਲਕੇ 'ਚ ਇਕ ਸਮਾਗਮ ਦੌਰਾਨ ਇਕ ਨੌਜਵਾਨ ਨੂੰ  ਥੱਪੜ ਮਾਰ ਦੇਣ ਕਾਰਨ ਵੀ ਚਰਚਾ ਦਾ ਕੇਂਦਰ ਬਣੇ ਸਨ ਪਰ ਮਾਮਲਾ ਖੁਰਦ -ਬੁਰਦ ਕਰ ਦਿਤਾ ਗਿਆ ਸੀ |

 

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement