
ਲੁਧਿਆਣਾ ਪੁਲਿਸ ਨੇ ਬਣਾਇਆ ਸੀ ਫਰੂਟੀ ਪਲਾਨ
ਲੁਧਿਆਣਾ : ਲੁਧਿਆਣਾ 'ਚ 8.5 ਕਰੋੜ ਰੁਪਏ ਦੀ ਡਕੈਤੀ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਨੂੰ ਬੀਤੇ ਦਿਨੀਂ ਉਤਰਾਖੰਡ ਦੇ ਇਕ ਧਾਰਮਕ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਨੂੰ ਫੜਨ ਲਈ ਜਾਲ ਵਿਛਾ ਦਿਤਾ ਸੀ। ਪੁਲਿਸ ਨੂੰ ਉਸ ਦੇ ਧਾਰਮਕ ਸਥਾਨ ’ਤੇ ਹੋਣ ਦਾ ਪਤਾ ਲੱਗ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਧਾਰਮਿਕ ਸਥਾਨ ਦੇ ਬਾਹਰ ਫਰੂਟੀਆਂ ਦਾ ਲੰਗਰ ਲਗਾਇਆ। ਇਥੇ ਜਿਵੇਂ ਹੀ ਮੋਨਾ ਆਪਣੇ ਪਤੀ ਨਾਲ ਫਰੂਟੀ ਲੈਣ ਲਈ ਕਤਾਰ 'ਚ ਲੱਗੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਉਸ ਨੂੰ ਫੜਨ ਦੀ ਮੁਹਿੰਮ ਦੀ ਅਗਵਾਈ ਇੰਸਪੈਕਟਰ ਬੇਅੰਤ ਜੁਨੇਜਾ ਨੇ ਕੀਤੀ। ਧਾਰਮਕ ਸਥਾਨ 'ਤੇ ਭੀੜ ਹੋਣ 'ਤੇ ਮੁਲਜ਼ਮਾਂ ਨੂੰ ਫੜਨਾ ਵੱਡੀ ਚੁਣੌਤੀ ਸੀ। ਇੰਸਪੈਕਟਰ ਬੇਅੰਤ ਨੇ ਦਸਿਆ ਕਿ ਇਨਸਾਨ ਹੋਣ ਦੇ ਨਾਤੇ ਅਸੀਂ ਮੋਨਾ ਨੂੰ ਧਾਰਮਕ ਸਥਾਨ 'ਤੇ ਮੱਥਾ ਟੇਕਣ ਦਾ ਮੌਕਾ ਦਿਤਾ| ਪਰ ਸਾਡੀ ਇਸ 'ਤੇ ਪੂਰੀ ਨਜ਼ਰ ਸੀ।
ਗ੍ਰਿਫਤਾਰੀ ਤੋਂ ਬਾਅਦ ਆਹਮੋ-ਸਾਹਮਣੇ ਬੈਠੇ ਮਨੀ ਅਤੇ ਮੋਨਾ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ 'ਚ ਕਈ ਖੁਲਾਸੇ ਹੋਏ। ਡਾਕੂ ਮਨਦੀਪ ਮੋਨਾ ਮਨੀ ਨਾਲ ਦੋਸਤੀ ਕਰਕੇ ਹੀ ਲੁੱਟ ਦੀ ਸੋਚਣ ਲੱਗਾ। ਉਹ ਪੈਸੇ ਤੋਂ ਕੰਪਨੀ ਅਤੇ ਉਥੇ ਕੰਮ ਬਾਰੇ ਪੁੱਛਦੀ ਰਹੀ।
ਕੁਝ ਮਹੀਨੇ ਪਹਿਲਾਂ ਮਨੀ ਨੇ ਉਸ ਨੂੰ ਮਜ਼ਾਕ ਵਿਚ ਦਸਿਆ ਸੀ ਕਿ ਉਹ ਉਸ ਦੇ ਕੰਮ ਬਾਰੇ ਇੰਨਾ ਪੁੱਛ ਰਹੀ ਹੈ ਕਿ 'ਤੂੰ ਡਾਕਾ' ਮਾਰਨਾ' (ਕੀ ਤੁਸੀਂ ਡਕੈਤੀ ਕਰਨਾ ਚਾਹੁੰਦੇ ਹੋ) । ਇਸ 'ਤੇ ਮਨਦੀਪ ਨੇ ਜਵਾਬ ਦਿਤਾ, 'ਮਾਰਨਾ ਵੀ ਪੈ ਸਕਦਾ' (ਮੈਂ ਅਜਿਹਾ ਕਰ ਸਕਦੀ ਹਾਂ)।
ਹਾਲਾਂਕਿ ਉਸ ਸਮੇਂ ਮਨਜਿੰਦਰ ਇਸ ਗੱਲ ਤੋਂ ਅਣਜਾਣ ਸੀ ਕਿ ਮਨਦੀਪ ਦੇ ਦਿਮਾਗ 'ਚ ਲੁੱਟ ਦੀ ਯੋਜਨਾ ਬਣ ਰਹੀ ਹੈ। ਹੌਲੀ-ਹੌਲੀ ਮਨਦੀਪ ਤੇ ਮਨਜਿੰਦਰ ਦਾ ਰਿਸ਼ਤਾ ਮਜ਼ਬੂਤ ਹੁੰਦਾ ਗਿਆ। ਮਨਦੀਪ 'ਤੇ ਕਾਫੀ ਕਰਜ਼ਾ ਸੀ। ਉਸ ਨੇ ਸੌਖੇ ਪੈਸੇ ਕਮਾਉਣ ਦਾ ਸ਼ਾਰਟਕੱਟ ਤਰੀਕਾ ਲੱਭ ਲਿਆ।
60 ਘੰਟਿਆਂ ਵਿਚ ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਭ ਤੋਂ ਪਹਿਲਾਂ ਸੀ.ਐਮ.ਐਸ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਸਿੰਘ ਮਨੀ ਨੂੰ ਗ੍ਰਿਫ਼਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।