ਸਾਂਸਦ ਵਿਕਰਮਜੀਤ ਸਿੰਘ ਸਾਹਨੀ ਵਲੋਂ ਪੰਜਾਬ ਵਿਚ ਪਾਬੰਦੀਸ਼ੁਦਾ ਰਿਕਰੂਟਿੰਗ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ 

By : KOMALJEET

Published : Jun 18, 2023, 5:48 pm IST
Updated : Jun 18, 2023, 5:48 pm IST
SHARE ARTICLE
MP Vikramjeet Singh Sahney
MP Vikramjeet Singh Sahney

ਐਮ.ਪੀ. ਨੇ ਖ਼ੁਦ ਜਾਂਚ ਕੀਤੀ ਜਿਸ ਤੋਂ ਪਤਾ ਲੱਗਿਆ ਕਿ ਪਾਬੰਦੀਸ਼ੁਦਾ ਏਜੰਟ ਅਜੇ ਵੀ ਪੰਜਾਬ ਵਿਚ ਸਰਗਰਮ ਹਨ 

ਮੋਹਾਲੀ : ਰਾਜ ਸਭਾ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਡੀ.ਜੀ.ਪੀ. ਪੰਜਾਬ ਨੂੰ ਅਪੀਲ ਕੀਤੀ ਕਿ ਗ਼ੈਰ-ਕਾਨੂੰਨੀ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ 'ਤੇ ਭਾਰਤ ਸਰਕਾਰ ਵਲੋਂ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ ਪਰ ਉਹ ਅਜੇ ਵੀ ਪੰਜਾਬ ਵਿਚ ਕੰਮ ਕਰ ਰਹੇ ਹਨ।

ਸਾਂਸਦ ਸਾਹਨੀ ਨੇ ਕਿਹਾ ਕਿ ਉਹ ਉਸ ਕਾਰਵਾਈ ਤੋਂ ਬਹੁਤ ਪ੍ਰਭਾਵਿਤ ਹਨ ਜਿਸ ਹੇਠ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਸਾਡੀ ਪਹਿਲਕਦਮੀ ਮਿਸ਼ਨ ਹੋਪ ਤਹਿਤ ਓਮਾਨ ਤੋਂ ਵਾਪਸ ਆਉਣ ਵਾਲੀਆਂ ਲੜਕੀਆਂ ਨਾਲ ਧੋਖਾ ਧੜੀ ਕਰਨ ਵਾਲੇ ਬੇਈਮਾਨ ਏਜੰਟਾਂ ਨੂੰ ਤੁਰਤ ਐਫ਼.ਆਈ.ਆਰ. ਦਰਜ ਕਰ ਕੇ ਅਤੇ ਗ੍ਰਿਫ਼ਤਾਰ ਕਰ ਰਹੀ ਹੈ। ਪੁਲਿਸ ਖ਼ੁਦ ਇਨ੍ਹਾਂ ਲੜਕੀਆਂ ਨਾਲ ਸੰਪਰਕ ਕਰ ਰਹੀ ਹੈ ਅਤੇ ਬਗ਼ੈਰ ਕਿਸੇ ਦੇਰੀ ਜਾਂ ਬੇਨਿਯਮੀ ਦੇ ਬਹੁਤ ਹੀ ਸਕਾਰਾਤਮਕ ਅਤੇ ਸੁਖਾਵੇਂ ਮਾਹੌਲ ਵਿਚ ਉਨ੍ਹਾਂ ਦੇ ਬਿਆਨ ਲੈ ਰਹੀ ਹੈ।

ਇਹ ਵੀ ਪੜ੍ਹੋ:  ਬਬੀਤਾ ਫੋਗਾਟ ਨੇ ਸਾਡੇ ਵਿਰੋਧ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ : ਸਾਕਸ਼ੀ ਮਲਿਕ

ਵਿਕਰਮਜੀਤ ਸਾਹਨੀ ਨੇ ਖ਼ੁਲਾਸਾ ਕੀਤਾ ਕਿ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਗ਼ੈਰ-ਕਾਨੂੰਨੀ ਭਰਤੀ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਧੋਖਾਧੜੀ ਦੇ ਦੋਸ਼ੀ ਪਾਇਆਂ ਅਤੇ ਉਨ੍ਹਾਂ 'ਤੇ ਪਾਬੰਦੀ ਲਗਾ ਦਿਤੀ ਹੈ। ਸੂਚੀ ਵਿਚ ਪੰਜਾਬ ਦੇ 170 ਭਰਤੀ ਏਜੰਟ ਹਨ। ਸਾਹਨੀ ਨੇ ਦਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਇਨ੍ਹਾਂ  ਭਰਤੀ ਏਜੰਟਾਂ ਵਿਚੋਂ ਕੁੱਝ ਅਜੇ ਵੀ ਸਰਗਰਮ ਹਨ ਅਤੇ ਉਹ ਅਪਣਾ ਕਾਰੋਬਾਰ ਅਜੇ ਵੀ ਚਲਾ ਰਹੇ ਹਨ, ਤਾਂ ਮੇਰੇ ਸੰਸਦੀ ਦਫ਼ਤਰ ਨੇ ਇਕ ਸਟਿੰਗ ਆਪ੍ਰੇਸ਼ਨ ਕੀਤਾ ਜਿਸ ਵਿਚ ਅਸੀਂ ਵਿਦੇਸ਼ਾਂ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਮੰਗ ਕਰਨ ਵਾਲੇ ਇਨ੍ਹਾਂ ਪਾਬੰਦੀਸ਼ੁਦਾ ਰਿਕਰੂਟਿੰਗ ਏਜੰਟਾਂ ਤਕ ਪਹੁੰਚ ਕੀਤੀ, ਜਿਨ੍ਹਾਂ ਵਿਚੋਂ ਬਹੁਤਿਆਂ ਨੇ ਪੈਸੇ ਲੈ ਕੇ ਤੁਰਤ ਭੇਜਣ ਦਾ ਵਾਅਦਾ ਕਰ ਦਿਤਾ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਹੈਰਾਨ ਕਰਨ ਵਾਲੀ ਗਲ ਸੀ ਕਿਉਂਕਿ ਇਹ ਇਕ ਗੰਭੀਰ ਅਪਰਾਧ ਹੈ ਕਿ ਪੰਜਾਬ ਰਾਜ ਵਿਚ ਪਾਬੰਦੀਸ਼ੁਦਾ ਭਰਤੀ ਏਜੰਟ ਅਜੇ ਵੀ ਕੰਮ ਕਰ ਰਹੇ ਹਨ।

ਸਾਂਸਦ ਸਾਹਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਗ਼ੈਰਕਾਨੂੰਨੀ ਭਰਤੀ ਕਰਨ ਵਾਲੇ ਏਜੰਟਾਂ ਦੀ ਪੂਰੀ ਸੂਚੀ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੂੰ ਭੇਜ ਦਿਤੀ ਹੈ। ਸੂਚੀ ਵਿਚ ਸਾਰੇ 170 ਪਾਬੰਦੀਸ਼ੁਦਾ ਭਰਤੀ ਏਜੰਟਾਂ ਦੀ ਜਾਣਕਾਰੀ ਉਨ੍ਹਾਂ ਦੇ ਸਬੰਧਤ ਪਤੇ ਅਤੇ ਫ਼ੋਨ ਨੰਬਰ ਸ਼ਾਮਲ ਹਨ ਅਤੇ ਇਨ੍ਹਾਂ ਬੇਈਮਾਨ ਗ਼ੈਰ-ਕਾਨੂੰਨੀ ਭਰਤੀ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ।ਸਾਂਸਦ ਸਾਹਨੀ ਨੇ ਅੱਗੇ ਕਿਹਾ ਕਿ ਉਹ ਅਪਣੀ ਪਹਿਲਕਦਮੀ 'ਮਿਸ਼ਨ ਹੋਪ' ਤਹਿਤ ਵਿਦੇਸ਼ਾਂ 'ਚ ਫਸੇ ਪੰਜਾਬ ਦੇ ਹਰ ਪੁੱਤਰ-ਧੀ ਨੂੰ ਘਰ ਪਹੁੰਚਾਉਣ ਲਈ ਵਚਨਬੱਧ ਹਨ, ਪਰ ਇਹ ਵੀ ਉਨਾ ਹੀ ਜ਼ਰੂਰੀ ਹੈ ਕਿ ਸਾਡੇ ਭੋਲੇ-ਭਾਲੇ ਨੌਜੁਆਨਾਂ ਨੂੰ ਇਨ੍ਹਾਂ ਧੋਖੇਬਾਜ਼ ਏਜੰਟਾਂ ਰਾਹੀਂ ਵਿਦੇਸ਼ਾਂ 'ਚ ਜਾਣ ਤੋਂ ਰੋਕਿਆ ਜਾਵੇ | ਨਹੀਂ ਤਾਂ ਇਹ ਦੁਸ਼ਟ ਚੱਕਰ ਹਮੇਸ਼ਾ ਬਣਿਆ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: Gangster Arsh Dalla ਦੀ ਗ੍ਰਿਫ਼ਤਾਰੀ 'ਤੇ ਵੱਡੀ ਖ਼ਬਰ

13 Nov 2024 12:23 PM

Dalvir Goldy ਪਾਰਟੀ 'ਚ ਕਦੇ ਸ਼ਾਮਿਲ ਨਹੀਂ ਹੋਵੇਗਾ, ਗਦਾਰਾਂ ਦੀ ਪਾਰਟੀ 'ਚ ਕੋਈ ਥਾਂ ਨਹੀਂ

13 Nov 2024 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Nov 2024 12:33 PM

Dalveer Goldy ਦੀ ਹੋਈ Congress 'ਚ ਵਾਪਸੀ? Raja Warring ਨਾਲ ਕੀਤਾ ਪ੍ਰਚਾਰ

12 Nov 2024 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

10 Nov 2024 1:32 PM
Advertisement