ਪਾਰਟੀ ਪ੍ਰਧਾਨ ਦਾ ਹਰ ਫ਼ੈਸਲਾ ਪ੍ਰਵਾਨ ਕਰਾਂਗਾ ਪਰ ਸਿੱਧੂ ਜਦ ਤਕ ਅਭੱਦਰ ਭਾਸ਼ਾ ਲਈ ਮਾਫ਼ੀ ਨਹੀਂ ਮੰਗਦਾ
Published : Jul 18, 2021, 12:13 am IST
Updated : Jul 18, 2021, 12:13 am IST
SHARE ARTICLE
image
image

ਪਾਰਟੀ ਪ੍ਰਧਾਨ ਦਾ ਹਰ ਫ਼ੈਸਲਾ ਪ੍ਰਵਾਨ ਕਰਾਂਗਾ ਪਰ ਸਿੱਧੂ ਜਦ ਤਕ ਅਭੱਦਰ ਭਾਸ਼ਾ ਲਈ ਮਾਫ਼ੀ ਨਹੀਂ ਮੰਗਦਾ ਮੈਂ ਉਸ ਨੂੰ ਨਹੀਂ ਮਿਲਾਂਗਾ: ਕੈਪਟਨ ਅਮਰਿੰਦਰ ਸਿੰਘ

ਹਰੀਸ਼ ਰਾਵਤ ਨਾਲ ਮੀਟਿੰਗ ਤੋਂ ਬਾਅਦ ਕੀਤਾ ਐਲਾਨ, ਰਾਵਤ ਕੋਲ ਕੈਪਟਨ ਨੇ 

ਚੰਡੀਗੜ੍ਹ, 17 ਜੁਲਾਈ (ਗੁਰਉਪਦੇਸ਼ ਭੁੱਲਰ) : ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਚਰਚਿਆਂ ਬਾਅਦ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸਿੱਧੂ ਦੇ ਕੀਤੇ ਵਿਰੋਧ ਦੇ ਮੱਦੇਨਜ਼ਰ ਹਾਈਕਮਾਨ ਵਲੋਂ ਕੈਪਟਨ ਨੂੰ ਮਨਾਉਣ ਲਈ ਅੱਜ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚੇ। ਬਾਅਦ ਦੁਪਹਿਰ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪੁੱਜਣ ਤੋਂ ਤੁਰਤ ਬਾਅਦ ਉਹ ਸਿੱਧੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਿਸਵਾਂ ਰਿਹਾਇਸ਼ ’ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਿਸ਼ੇਸ਼ ਤੌਰ ’ਤੇ ਰਾਵਤ ਨਾਲ ਪਹੁੰਚੇ।
ਰਾਵਤ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਹਾ ਗਿਆ ਕਿ ਮੀਟਿੰਗ ਵਧੀਆ ਮਾਹੌਲ ’ਚ ਹੋਈ ਹੈ। ਉਨ੍ਹਾਂ ਇਹ ਗੱਲ ਮੁੜ ਦੁਹਰਾਈ ਕਿ ਪਾਰਟੀ ਪ੍ਰਧਾਨ ਦਾ ਹਰ ਫ਼ੈਸਲਾ ਪ੍ਰਵਾਨ ਕਰਾਂਗਾ। ਪਰ ਸਿੱਧੂ ਨੂੰ ਉਦੋਂ ਤਕ ਨਹੀਂ ਮਿਲਾਂਗਾ ਜਦ ਤਕ ਸਿੱਧੂ ਅਪਣੇ ਟਵੀਟਾਂ ਦੀ ਅਭੱਦਰ ਭਾਸ਼ਾ ਲਈ ਜਨਤਕ ਤੌਰ ਤੇ ਮਾਫ਼ੀ ਨਹੀਂ ਮੰਗ ਲੈਂਦਾ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਨਾਲ ਦਿੱਲੀ ਵਿਚ ਮਸਲੇ ਨਾਲ ਨਜਿਠਿਆ ਗਿਆ, ਉਹ ਬੜਾ ਗ਼ਲਤ ਤਰੀਕਾ ਸੀ। ਉਨ੍ਹਾਂ ਇਹ ਵੀ ਦਸਿਆ ਕਿ ਮੈਂ ਅਪਣੇ ਕੁੱਝ ਮਸਲੇ ਵੀ ਰਾਵਤ ਕੋਲ ਰੱਖੇ ਹਨ, ਜੋ ਉਹ ਹਾਈਕਮਾਨ ਤਕ ਪਹੁੰਚਾਉਣਗੇ। ਇਸੇ ਦੌਰਾਨ ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਤੇ ਕੈਪਟਨ ਪੁਰਾਣੇ ਮਿੱਤਰ ਹਾਂ ਅਤੇ ਅੱਜ ਸਾਡੀ ਗੱਲਬਾਤ ਬੜੀ ਸ਼ਾਨਦਾਰ ਤੇ ਲਾਭਦਾਇਕ ਰਹੀ। ਉਨ੍ਹਾਂ ਨੇ ਹਾਈ ਕਮਾਨ ਦਾ ਫ਼ੈਸਲਾ ਮੰਨਣ ਦੀ ਗੱਲ ਆਖੀ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਦਿੱਲੀ ’ਚ ਵੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਬਾਅਦ ਕਿਹਾ ਸੀ। ਇਹ ਬਹੁਤ ਵੱਡੀ ਗੱਲ ਹੈ। ਰਾਵਤ ਨੇ ਕਿਹਾ ਕਿ ਜੋ ਮਸਲੇ ਮੇਰੇ ਸਾਹਮਣੇ ਕੈਪਟਨ ਨੇ ਰੱਖੇ ਹਨ, ਉਨ੍ਹਾਂ ਦਾ ਜ਼ਰੂਰ ਪਾਰਟੀ ਪ੍ਰਧਾਨ ਨਾਲ ਗੱਲ ਕਰ ਕੇ ਹੱਲ ਕਰਵਾਵਾਂਗੇ। ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਰੱਖੀਆਂ ਕਈ ਗੱਲਾਂ ਵਾਜਬ ਵੀ ਹਨ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement