ਤਰਨਤਾਰਨ : BSF ਨੇ ਬਰਾਮਦ ਕੀਤੀ 2.350 ਕਿਲੋ ਹੈਰੋਇਨ

By : KOMALJEET

Published : Jul 18, 2023, 11:13 am IST
Updated : Jul 18, 2023, 11:17 am IST
SHARE ARTICLE
 BSF recovered 2.350 kg of heroin
BSF recovered 2.350 kg of heroin

ਪਾਕਿਸਤਾਨੀ ਡਰੋਨ ਦੀ ਹਲਚਲ ਮਗਰੋਂ ਸਰਹੱਦੀ ਪਿੰਡ ਕਲਸੀਆਂ ਖੁਰਦ ਵਿਖੇ ਚਲਾਈ ਸੀ ਤਲਾਸ਼ੀ ਮੁਹਿੰਮ 

ਤਰਨਤਾਰਨ : ਮੰਗਲਵਾਰ ਸਵੇਰੇ ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਹਲਚਲ ਦੇਖੀ ਗਈ, ਜਿਸ ਦੀ ਆਵਾਜ਼ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਸੁਣੀ। ਭਾਰਤੀ ਸਰਹੱਦ 'ਚ ਦਾਖਲ ਹੋਇਆ ਪਾਕਿਸਤਾਨੀ ਡਰੋਨ ਵਾਪਸ ਚਲਾ ਗਿਆ, ਪਰ ਇਸ ਰਾਹੀਂ ਸੁੱਟੀ ਗਈ 17 ਕਰੋੜ ਰੁਪਏ ਦੀ ਹੈਰੋਇਨ ਨੂੰ ਜਵਾਨਾਂ ਨੇ ਜ਼ਬਤ ਕਰ ਕੇ ਜਾਂਚ ਲਈ ਭੇਜ ਦਿਤਾ ਹੈ।

ਇਹ ਵੀ ਪੜ੍ਹੋ: ਸੁਰੱਖਿਆ ਬਲਾਂ 'ਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ, ਚਾਰ ਅਤਿਵਾਦੀ ਢੇਰ

ਮਿਲੀ ਜਾਣਕਾਰੀ ਅਨੁਸਾਰ ਬੀ.ਐਸ.ਐਫ਼. ਨੂੰ ਤਰਨਤਾਰਨ ਦੇ ਸਰਹੱਦੀ ਪਿੰਡ ਕਲਸੀਆਂ ਖੁਰਦ ਤੋਂ ਹੈਰੋਇਨ ਦੀ ਇਕ ਖੇਪ ਮਿਲੀ ਹੈ। ਬੀ.ਐਸ.ਐਫ਼. ਦੇ ਜਵਾਨ ਅੱਧੀ ਰਾਤ ਨੂੰ ਗਸ਼ਤ ਦੌਰਾਨਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਚੌਕਸੀ ਲਈ ਗੋਲੀ ਵੀ ਚਲਾਈ। ਇਸ ਦੌਰਾਨ ਡਰੋਨ ਰਾਹੀਂ ਕੁਝ ਸੁੱਟੇ ਜਾਣ ਦਾ ਅਹਿਸਾਸ ਹੋਇਆ, ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ।

ਬੀ.ਐਸ.ਐਫ਼. ਵਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ, ਜਿਸ ਦੀ ਹੁੱਕ ਲੱਗੀ ਹੋਈ ਸੀ। ਜਵਾਨਾਂ ਨੇ ਖੇਪ ਜ਼ਬਤ ਕਰ ਲਈ ਹੈ। ਵੱਡੇ ਪੈਕੇਟ ਨੂੰ ਖੋਲ੍ਹਣ 'ਤੇ ਉਸ 'ਚ 2 ਛੋਟੇ ਪੈਕੇਟ ਮਿਲੇ। ਕੁੱਲ ਖੇਪ ਦਾ ਭਾਰ 2.350 ਕਿਲੋਗ੍ਰਾਮ ਸੀ ਅਤੇ ਇਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 17 ਕਰੋੜ ਰੁਪਏ ਦੱਸੀ ਜਾਂਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'The biggest liquor mafia works in Gujarat, liquor kilns will be found in isolated villages'

30 May 2024 1:13 PM

'13-0 ਦਾ ਭੁਲੇਖਾ ਨਾ ਰੱਖਣ ਇਹ, ਅਸੀਂ ਗੱਲਾਂ ਨਹੀਂ ਕੰਮ ਕਰਕੇ ਵਿਖਾਵਾਂਗੇ'

30 May 2024 12:40 PM

ਸਿਆਸੀ ਚੁਸਕੀਆਂ 'ਚ ਖਹਿਬੜ ਗਏ ਲੀਡਰ ਤੇ ਵਰਕਰਬਠਿੰਡਾ 'ਚ BJP ਵਾਲੇ ਕਹਿੰਦੇ, "ਏਅਰਪੋਰਟ ਬਣਵਾਇਆ"

30 May 2024 12:32 PM

Virsa Singh Valtoha ਨੂੰ ਸਿੱਧੇ ਹੋਏ Amritpal Singh ਦੇ ਪਿਤਾ ਹੁਣ ਕਿਉਂ ਸੰਵਿਧਾਨ ਦੇ ਹਿਸਾਬ ਨਾਲ ਚੱਲ ਰਿਹਾ..

30 May 2024 12:28 PM

Sidhu Moose Wala ਦੀ Last Ride Thar ਦੇਖ ਕਾਲਜੇ ਨੂੰ ਹੌਲ ਪੈਂਦੇ, ਰਿਸ਼ਤੇਦਾਰ ਪਾਲੀ ਨੇ ਭਰੀਆਂ ਅੱਖਾਂ ਨਾਲ ਦੱਸਿਆ

30 May 2024 11:55 AM
Advertisement