
Sangrur News: HDFC ਦੀ ਬੈਂਕ ਕਰਮਚਾਰੀ ਨਾਲ ਮਿਲੀਭੁਗਤ ਕਰਕੇ ਕੀਤੀ ਧੋਖਾਧੜੀ, ਪੁਲਿਸ ਨੇ ਦੋਵਾਂ ਨੂੰ ਕੀਤਾ ਗ੍ਰਿਫ਼ਤਾਰ
Son gets Rs 17.93 lakhs from insurance Sangrur News: ਸੰਗਰੂਰ ਵਿਚ ਇਕ ਪੁੱਤਰ ਨੇ ਇੱਕ ਬੈਂਕ ਕਰਮਚਾਰੀ ਨਾਲ ਮਿਲੀਭੁਗਤ ਕਰਕੇ ਆਪਣੇ ਜ਼ਿੰਦਾ ਪਿਤਾ ਦੀ ਬੀਮਾ ਪਾਲਿਸੀ ਤੋਂ 17.93 ਲੱਖ ਰੁਪਏ ਦੀ ਧੋਖਾਧੜੀ ਕੀਤੀ। ਉਸ ਨੇ ਆਪਣੇ ਪਿਤਾ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਵਾ ਕੇ ਪੈਸੇ ਕਢਵਾ ਲਏ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ, ਬਲੀਆ ਪਿੰਡ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨੇ ਆਪਣੇ ਪਿਤਾ ਅਮਰਜੀਤ ਸਿੰਘ ਦਾ ਜਾਅਲੀ ਮੌਤ ਸਰਟੀਫ਼ਿਕੇਟ ਬਣਵਾਇਆ। HDFC ਬੈਂਕ ਕਰਮਚਾਰੀ ਰੂਪਰਾਨੀ ਦੀ ਮਦਦ ਨਾਲ, ਉਸ ਨੇ ਬੀਮਾ ਪਾਲਿਸੀ ਦਾ ਦਾਅਵਾ ਕੀਤਾ ਅਤੇ 17 ਲੱਖ 93 ਹਜ਼ਾਰ 917 ਰੁਪਏ ਕਢਵਾ ਲਏ।
ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਯਾਦਵਿੰਦਰ ਸਿੰਘ ਨੇ ਬੈਂਕ ਕਰਮਚਾਰੀ ਰੂਪਰਾਨੀ ਨਾਲ ਮਿਲ ਕੇ ਇਹ ਧੋਖਾਧੜੀ ਕੀਤੀ ਹੈ।
ਦੋਵਾਂ ਮੁਲਜ਼ਮਾਂ ਖ਼ਿਲਾਫ਼ ਧੂਰੀ ਥਾਣੇ ਵਿਚ ਧੋਖਾਧੜੀ, ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਸਬੰਧਤ ਲੋਕਾਂ ਦੇ ਬਿਆਨ ਦਰਜ ਕਰੇਗੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕਰੇਗੀ।
"(For more news apart from “Son gets Rs 17.93 lakhs from insurance Sangrur News, ” stay tuned to Rozana Spokesman.)