
Jalalabad News : ਤਿੰਨ ਸਾਲਾਂ ਤੋਂ ਰਹਿ ਰਹੀ ਸੀ ਪੇਕੇ ਘਰ
Jalalabad News in Punjabi : ਜਲਾਲਾਬਾਦ ਹਲਕੇ ਦੇ ਪਿੰਡ ਘਾਗਾਂ ਖੁਰਦ ਦੇ ਢਾਣੀ ਟਾਲਾ ਸਾਹਿਬ ਤੋਂ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਆਹੁਤਾ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ।
ਜਾਣਕਾਰੀ ਮੁਤਾਬਕ ਸਤਨਾਮ ਕੌਰ ਦਾ ਨੌ ਸਾਲ ਪਹਿਲਾਂ ਪਿੰਡ ਚੱਕ ਤਾਲੀਵਾਲਾ ਮੌਹਲਾਂ ਵਿਖੇ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਦੀ ਆਪਣੇ ਪਤੀ ਅਤੇ ਸਹੁਰਿਆਂ ਦੇ ਨਾਲ ਨਹੀਂ ਬਣੀ ਪਰਿਵਾਰ ਨੇ ਕਿਹਾ ਕਿ ਸਤਨਾਮ ਕੌਰ ਦੇ ਸਹੁਰਾ ਪਰਿਵਾਰ ਵੱਲੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ ਅਤੇ ਉਕਤ ਸਾਰਾ ਪਰਿਵਾਰ ’ਤੇ ਦਾਜ ਦਹੇਜ ਦਾ ਮਾਮਲਾ ਵੀ ਦਰਜ ਹੋ ਗਿਆ।
ਗੱਲ ਇੱਥੇ ਹੀ ਨਹੀਂ ਰੁਕੀ ਇਸ ਤੋਂ ਬਾਅਦ ਵੀ ਕਈ ਵਾਰ ਪੰਚਾਇਤਾਂ ਜੁੜੀਆਂ ਪਰ ਮਾਮਲੇ ਦਾ ਹੱਲ ਨਹੀਂ ਹੋ ਸਕਿਆ। ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਸਤਨਾਮ ਕੌਰ ਨੂੰ ਲਗਾਤਾਰ ਉਸਦੇ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਹ ਬੀਤੇ ਤੋਂ ਚਾਰ ਸਾਲਾਂ ਤੋਂ ਆਪਣੇ ਪੇਕੇ ਪਿੰਡ ਘਾਂਗਾ ਖੁਰਦ ਹੀ ਰਹਿ ਰਹੀ ਸੀ। ਪਰਿਵਾਰ ਨੇ ਕਿਹਾ ਕਿ ਬੀਤੀ ਰਾਤ ਸਤਨਾਮ ਕੌਰ ਨੇ ਆਪਣੇ ਪਿਤਾ ਦੇ ਨਾਲ ਗੱਲਬਾਤ ਵੀ ਕੀਤੀ ਦੁੱਖ ਸੁੱਖ ਸਾਂਝਾ ਕਰਨ ਤੋਂ ਬਾਅਦ ਪਰਿਵਾਰ ਸੌਂ ਗਿਆ ਸਵੇਰੇ 4 ਵਜੇ ਜਦ ਸਤਨਾਮ ਕੌਰ ਦੇ ਪਿਤਾ ਨੇ ਦੇਖਿਆ ਤਾਂ ਉਹ ਆਪਣੇ ਕਮਰੇ ਵਿੱਚ ਨਹੀਂ ਸੀ ਅਤੇ ਬਾਹਰ ਜਾ ਕੇ ਦੇਖਿਆ ਤਾਂ ਉਸਦੇ ਵੱਲੋਂ ਘਰ ਦੇ ਬੈਕ ਸਾਈਡ ਜਾਮਣ ਦੇ ਦਰਖ਼ਤ ਨਾਲ ਲਟਕ ਕੇ ਫਾਹਾ ਲੈ ਲਿਆ ਗਿਆ ਸੀ। ਜਿਸ ਤੋਂ ਬਾਅਦ ਇਸਦੀ ਜਾਣਕਾਰੀ ਸਰਪੰਚ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ।
ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵੀ ’ਚ ਲੈ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਕਿਹਾ ਕਿ ਉਹਨਾਂ ਦੀ ਲੜਕੀ ਦੀ ਮੌਤ ਦਾ ਕਾਰਨ ਉਸਦੇ ਸਹੁਰੇ ਹਨ ਜੋ ਉਸ ਨੂੰ ਇਨਾਂ ਜ਼ਿਆਦੇ ਤੰਗ ਪਰੇਸ਼ਾਨ ਕਰ ਰਹੇ ਸਨ ਕਿ ਉਸ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ। ਫ਼ਿਲਹਾਲ ਪਰਿਵਾਰ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।
(For more news apart from Woman commits suicide, upset over husband's illicit affair News in Punjabi, stay tuned to Rozana Spokesman)