ਮੀਂਹ ਦੀ ਬੇਰੁਖੀ ਦਾ ਅਸਰ: ਪੰਜਾਬ ਵਿਚ ਬਿਜਲੀ ਦੀ ਖਪਤ ਰੀਕਾਰਡ 12000 ਮੈਗਾਵਾਟ ਨੇੜੇ ਢੁਕੀ!
Published : Aug 18, 2020, 9:16 pm IST
Updated : Aug 18, 2020, 9:16 pm IST
SHARE ARTICLE
 Powercom
Powercom

ਨਿਜੀ ਖੇਤਰਾਂ ਤੋਂ ਬਿਜਲੀ ਖਰੀਦਣ ਨੂੰ ਦਿਤੀ ਜਾ ਰਹੀ ਹੈ ਤਰਜੀਹ

ਪਟਿਆਲਾ : ਪੰਜਾਬ ਵਿਚ ਇਸ ਵੇਲੇ ਭਾਵੇਂ ਮਾਨਸੂਨ ਦਾ ਵਕਤ ਚੱਲ ਰਿਹਾ ਹੈ ਪਰ ਰਾਜ ਅੰਦਰ ਬਿਜਲੀ ਦੀ ਖਪਤ ਸਿਖਰਲੇ ਅੰਕੜੇ ਵੱਲ ਜਾ ਪੁੱਜੀ ਹੈ। ਬਿਜਲੀ ਨਿਗਮ ਵਲੋਂ ਨਿੱਜੀ ਤਾਪ ਬਿਜਲੀ ਘਰਾਂ ਨਾਲ ਹੋਏ ਸਮਝੋਤਿਆਂ ਕਾਰਨ ਬਿਜਲੀ ਦੀ ਤਰਜੀਹ ਉਨ੍ਹਾਂ ਤੋਂ ਖਰੀਦਣ ਨੂੰ ਦਿਤੀ ਜਾ ਰਹੀ ਹੈ, ਇਹੋ ਕਾਰਨ ਹੈ ਕਿ ਸਰਕਾਰੀ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਅਤੇ ਰੋਪੜ ਦੇ ਤਾਪ ਬਿਜਲੀ ਘਰਾਂ 'ਚੋਂ 10 ਦੀ ਥਾਂ 4 ਯੂਨਿਟ ਹੀ ਚਲਾਏ ਜਾ ਰਹੇ ਹਨ। ਇਸ ਵੇਲੇ ਲਹਿਰਾ ਮੁਹੱਬਤ ਦੇ 2 ਯੂਨਿਟਾਂ ਤੋਂ 462 ਮੈਗਾਵਾਟ ਅਤੇ ਰੋਪੜ ਦੇ 2 ਯੂਨਿਟਾਂ ਤੋਂ 336 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ।

PowercomPowercom

ਜੇਕਰ ਨਿਜੀ ਤਾਪ ਬਿਜਲੀ ਘਰਾਂ ਦੇ ਉਤਪਾਦਨ 'ਤੇ ਝਾਤੀ ਮਾਰੀ ਜਾਵੇ ਤਾਂ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰਾਂ ਦੇ 2 ਯੂਨਿਟਾਂ ਤੋਂ 1318 ਮੈਗਾਵਾਟ, ਤਲਵੰਡੀ ਸਾਬੋ ਦੇ ਵਣਾਂਵਾਲੀ ਤਾਪ ਬਿਜਲੀ ਘਰ ਦੇ 3 ਯੂਨਿਟਾਂ ਤੋਂ 1796 ਮੈਗਾਵਾਟ ਅਤੇ ਗੋਬਿੰਦਵਾਲ ਸਾਹਿਬ ਦੇ ਜੀ.ਵੀ.ਕੇ. ਤਾਪ ਬਿਜਲੀ ਘਰ ਤੋਂ 452 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ। ਨਿਜੀ ਤਾਪ ਬਿਜਲੀ ਘਰਾਂ ਦਾ ਕੁੱਲ ਉਤਪਾਦਨ 3586 ਮੈਗਾਵਾਟ ਹੈ, ਜਿਸ ਨੂੰ ਬਿਜਲੀ ਨਿਗਮ ਖਰੀਦ ਰਿਹਾ ਹੈ।

PowercomPowercom

ਜੇਕਰ ਪਣ ਬਿਜਲੀ ਪ੍ਰਾਜੈਕਟਾਂ ਦੇ ਉਤਪਾਦਨਾਂ 'ਤੇ ਝਾਤੀ ਮਾਰੀ ਜਾਵੇ ਤਾਂ ਇਨ੍ਹਾਂ ਤੋਂ ਇਸ ਵੇਲੇ 745 ਮੈਗਾਵਾਟ ਬਿਜਲੀ ਪੰਜਾਬ ਨੂੰ ਯੋਗਦਾਨ ਪਾ ਰਹੀ ਹੈ। ਇਸ ਵਿਚ ਰਣਜੀਤ ਸਾਗਰ ਡੈਮ ਤੋਂ 380 ਮੈਗਾਵਾਟ, ਅੱਪਰਵਾਰੀ ਦੁਆਬ ਕੈਨਾਲ ਪ੍ਰਾਜੈਕਟ ਤੋਂ 85 ਮੈਗਾਵਾਟ, ਮੁਕੈਰੀਆਂ ਪਨ ਬਿਜਲੀ ਘਰ ਤੋਂ 133 ਮੈਗਾਵਾਟ, ਆਨੰਦਪੁਰ ਸਾਹਿਬ ਪਨ ਬਿਜਲੀ ਘਰ ਤੋਂ 121 ਮੈਗਾਵਾਟ ਅਤੇ ਹਿਮਾਚਲ ਪ੍ਰਦੇਸ਼ ਸਥਿਤ ਸ਼ਾਨਨ ਪਣ ਬਿਜਲੀ ਘਰ ਤੋਂ 105 ਮੈਗਾਵਾਟ ਬਿਜਲੀ ਪੰਜਾਬ ਦੀ ਖਪਤ ਨਾਲ ਨਿਪਟਣ ਲਈ ਪ੍ਰਾਪਤ ਹੋ ਰਹੀ ਹੈ।

Powercom announcement farmers can t get electricity during the dayPowercom 

ਇਸੇ ਤਰ੍ਹਾਂ ਜੇਕਰ ਨਵਿਆਉਣਯੋਗ ਸਰੋਤਾਂ 'ਤੇ ਝਾਤੀ ਮਾਰੀ ਜਾਵੇ ਤਾਂ ਸੌਰ ਊਰਜਾ ਤੋਂ 433 ਮੈਗਾਵਾਟ  ਅਤੇ ਗੈਰ ਸੌਰ ਊਰਜਾ 51 ਮੈਗਾਵਾਟ ਬਿਜਲੀ ਪੰਜਾਬ ਦੇ ਖਾਤੇ ਵਿੱਚ ਆ ਰਹੀ ਹੈ। ਇਸ ਵੇਲੇ ਗਰੋਸ ਬਿਜਲੀ 5584 ਮੈਗਾਵਾਟ ਹੈ। ਬਿਜਲੀ  ਬੋਰਡ ਦੇ ਬੁਲਾਰੇ ਨੇ ਦਸਿਆ ਕਿ ਬਿਜਲੀ ਨਿਗਮ ਵਲੋਂ ਹਰ ਖੇਤਰ ਨੂੰ ਲੋੜ ਅਨੁਸਾਰ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

POWERCOMPOWERCOM

ਕਾਬਲੇਗੌਰ ਹੈ ਕਿ ਮੌਨਸੂਨ ਸੀਜ਼ਨ ਦੇ ਬਾਵਜੂਦ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਬਾਰਸ਼ ਦੀ ਬੇਰੁਖੀ ਵੇਖਣ ਨੂੰ ਮਿਲ ਰਹੀ ਹੈ। ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਮੀਂਹ ਦੀ ਕਮੀ ਕਾਰਨ ਕਿਸਾਨਾਂ ਨੂੰ ਟਿਊਬਵੈੱਲਾਂ ਜ਼ਰੀਏ ਝੋਨਾ ਪਾਲਣਾ ਪੈ ਰਿਹਾ ਹੈ, ਜਿਸ ਦਾ ਅਸਰ ਬਿਜਲੀ ਦੀ ਖਪਤ 'ਤੇ ਪੈ ਰਿਹਾ ਹੈ। ਮੀਂਹ ਦੀ ਕਮੀ ਕਾਰਨ ਹੁੰਮਸ ਤੇ ਗਰਮੀ ਵਾਲਾ ਬਣਿਆ ਹੋਇਆ ਹੈ। ਆਉਂਦੇ ਦਿਨਾਂ ਦੌਰਾਨ ਭਰਵੇਂ ਮੀਂਹ ਪੈਣ ਦੀ ਸੂਰਤ 'ਚ ਬਿਜਲੀ ਦੀ ਖਪਤ 'ਚ ਕਮੀ ਆਉਣ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement