
ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਗੁਰਦਾਸਪੁਰ (ਅਵਤਾਰ ਸਿੰਘ) ਬਟਾਲਾ ਦੇ ਸ਼ੇਰਾਂ ਵਾਲੇ ਦਰਵਾਜ਼ੇ ਕੋਲ ਸਥਿਤ ਇਕ ਘਰ ਦੀ ਤਿੰਨ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਪੂਰੇ ਮੁਹੱਲੇ 'ਚ ਹਫੜਾ ਦਫੜੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਰ (Cylinder exploded in the house) ਵਿਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਸੀ।
(Cylinder exploded in the house)
ਹੋਰ ਪੜ੍ਹੋ: ਕਿਸਾਨ ਮੋਰਚੇ ਵਲੋਂ 26 ਤੇ 27 ਅਗੱਸਤ ਨੂੰ ਸੱਦੀ ਗਈ ਸਾਰੇ ਰਾਜਾਂ ਦੀ ਕਨਵੈਨਸ਼ਨ
ਜਿਸ ਤੋਂ ਬਾਅਦ ਇਹ ਅੱਗ ਰਸੋਈ ਵਿੱਚ ਪਏ ਗੈਸ ਸਿਲੰਡਰਾਂ ਤੱਕ ਪਹੁੰਚ ਗਈ (Cylinder exploded in the house) ਅਤੇ ਦੋ ਸਿਲੰਡਰ ਫਟ ਗਏ। ਜਿਸ ਤੋਂ ਬਾਅਦ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ।
(Cylinder exploded in the house)
ਮੌਕੇ 'ਤੇ ਪਹੁੰਚੀਆਾਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਅਤੇ ਘਰ ਦੇ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਵਿਚ ਘਰ ਦਾ ਪੂਰਾ ਸਾਮਾਨ ਸੜ ਕੇ ਸਵਾਹ ਹੋ ਚੁੱਕਾ ਹੈ ਪਰ ਇਸ ਘਟਨਾ ਵਿੱਚ ਕੋਈ ਜਾਨੀ (Cylinder exploded in the house) ਨੁਕਸਾਨ ਨਹੀਂ ਹੋਇਆ।
(Cylinder exploded in the house)
ਇਹ ਵੀ ਪੜ੍ਹੋ: ਜਿਨ੍ਹਾਂ ‘ਸੱਭ’ ਦਾ ਸਾਥ, ਵਿਕਾਸ, ਵਿਸ਼ਵਾਸ, ਪ੍ਰਯਾਸ ਭਾਰਤ ਨੂੰ ਅੱਗੇ ਲੈ ਜਾਏਗਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੇਰ ਰਾਤ 12 ਵਜੇ ਦੇ ਕਰੀਬ ਉਹ ਘਰ ਵਿਚ ਸੁੱਤੇ ਪਏ ਸਨ ਅਤੇ ਅਚਾਨਕ ਘਰ ਦੇ ਇਕ ਕਮਰੇ ਵਿਚੋਂ ਧੂੰਆਂ ਉੱਠਣ ਲੱਗਾ ਅਤੇ ਦੇਖਦੇ ਦੇਖਦੇ ਪੂਰੇ ਕਮਰੇ ਵਿੱਚ ਅੱਗ ਫੈਲ ਗਈ। ਜਿਸ ਤੋਂ ਬਾਅਦ ਉਹ ਬਚਣ ਦੇ ਲਈ ਘਰ ਦੀ ਛੱਤ ਉਪਰ ਚੜ੍ਹ ਗਏ ਅਤੇ ਇਸ ਤੋਂ ਬਾਅਦ ਅੱਗ ਨੇ ਰਸੋਈ ਘਰ ਵਿੱਚ ਪਏ ਸਿਲੰਡਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
Cylinder exploded in the house
ਅਤੇ ਇਕ ਸਿਲੰਡਰ ਫਟਣ ਤੋਂ ਬਾਅਦ ਅੱਗ ਪੂਰੇ ਘਰ ਵਿਚ ਫੈਲ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਛੱਤ ਤੋਂ ਗੁਆਂਢੀਆਂ ਦੇ ਘਰ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਘਰ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸਵਾਹ ਹੋ ਚੁੱਕਾ ਹੈ। ਮੌਕੇ ਤੇ ਪਹੁੰਚੀਆਾਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਗਨੀਮਤ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Cylinder exploded in the house