ਕਰਨਲ ਅਜੇ ਕੋਠੀਆਲ ਹੋਣਗੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ : ਕੇਜਰੀਵਾਲ 
Published : Aug 18, 2021, 6:32 am IST
Updated : Aug 18, 2021, 6:32 am IST
SHARE ARTICLE
image
image

ਕਰਨਲ ਅਜੇ ਕੋਠੀਆਲ ਹੋਣਗੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ : ਕੇਜਰੀਵਾਲ 

ਦੇਹਰਾਦੂਨ, 17 ਅਗੱਸਤ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ  ਉੱਤਰਾਖੰਡ ਫੇਰੀ ਦੌਰਾਨ ਪ੍ਰੈੱਸ ਕਾਨਫ਼ਰੰਸ ਕੀਤੀ | ਇਸ ਦੌਰਾਨ ਉਨ੍ਹਾਂ ਨੇ ਉੱਤਰਾਖੰਡ ਵਿਚ ਵਿਧਾਨ ਸਭਾ ਚੋਣਾਂ 2022 'ਚ 'ਆਪ' ਪਾਰਟੀ ਤੋਂ ਕਰਨਲ ਅਜੇ ਕੋਠੀਆਲ ਨੂੰ  ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ | 
ਕੇਜਰੀਵਾਲ ਨੇ ਕਿਹਾ ਕਿ ਅਸੀਂ ਦੇਸ਼ ਦੀ ਜਨਤਾ ਤੋਂ ਸੁਝਾਅ ਮੰਗੇ ਹਨ | 'ਆਪ' ਤੋਂ ਮੁੱਖ ਮੰਤਰੀ ਉਮੀਦਵਾਰ ਕਿਸੇ ਨੂੰ  ਬਣਾਉਣਾ ਚਾਹੀਦਾ ਹੈ, ਇਸ 'ਤੇ ਲੋਕਾਂ ਦੇ ਬਿਹਤਰੀਨ ਜਵਾਬ ਆਏ | ਲੋਕਾਂ ਨੇ ਕਿਹਾ ਕਿ ਸਾਨੂੰ ਪਾਰਟੀਆਂ ਨਹੀਂ ਸਗੋਂ ਦੇਸ਼ ਭਗਤ ਫ਼ੌਜੀ ਚਾਹੀਦਾ ਹੈ | ਬਹੁਤ ਵੱਡੇ ਪੱਧਰ 'ਤੇ ਲੋਕਾਂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਭਰੋਸੇ ਉੱਤਰਾਖੰਡ ਅੱਗੇ ਨਹੀਂ ਵੱਧ ਸਕਦਾ | ਸਾਨੂੰ ਕਰਨਲ ਕੋਠੀਆਲ ਹੀ ਚਾਹੀਦਾ ਹੈ | ਇਹ ਫ਼ੈਸਲਾ 'ਆਪ' ਪਾਰਟੀ ਨੇ ਨਹੀਂ ਸਗੋਂ ਕਿ ਇਥੋਂ ਦੀ ਜਨਤਾ ਨੇ ਲਿਆ ਹੈ | ਕੇਜਰੀਵਾਲ ਨੇ ਕਿਹਾ ਕਿ ਕਰਨਲ ਕੋਠੀਆਲ ਉਹ ਸ਼ਖ਼ਸ ਹਨ, ਜਿਨ੍ਹਾਂ ਨੇ ਅਪਣੀ ਜਾਨ ਦੀ ਬਾਜ਼ੀ ਲਗਾ ਕੇ ਦੇਸ਼ ਦੀ ਰਖਿਆ ਕੀਤੀ | ਜਦੋਂ ਉੱਤਰਾਖੰਡ ਦੇ ਨੇਤਾ ਇਸ ਪ੍ਰਦੇਸ਼ ਨੂੰ  ਲੁੱਟ ਰਹੇ ਸਨ, ਤਾਂ ਇਹ ਸ਼ਖ਼ਸ ਸਰਹੱਦ 'ਤੇ ਦੇਸ਼ ਦੀ ਹਿਫ਼ਾਜ਼ਤ ਵਿਚ ਲੱਗਾ ਸੀ | ਕੁੱਝ ਸਾਲ ਪਹਿਲਾਂ ਕੇਦਾਰਨਾਥ ਆਫ਼ਤ ਆਈ ਸੀ, ਉਦੋਂ ਇਸ ਸ਼ਖ਼ਸ ਨੇ ਅਪਣੀ ਟੀਮ ਨਾਲ ਮਿਲ ਕੇ ਕੇਦਾਰਨਾਥ ਦਾ ਪੁਨਰ ਨਿਰਮਾਣ ਕੀਤਾ ਸੀ, ਹੁਣ ਇਨ੍ਹਾਂ ਨੇ ਉੱਤਰਾਖੰਡ ਦੇ ਨਵ-ਨਿਰਮਾਣ ਦਾ ਬੀੜਾ ਚੁੱਕਿਆ ਹੈ | ਅਸੀਂ ਉੱਤਰਾਖੰਡ ਨੂੰ  ਦੇਵਭੂਮੀ ਕਹਿੰਦੇ ਹਾਂ | ਪੂਰੀ ਦੁਨੀਆ ਤੋਂ ਹਿੰਦੂ ਇਥੇ ਸ਼ਰਧਾ ਨਾਲ ਦਰਸ਼ਨ ਕਰਨ ਆਉਂਦੇ ਹਨ |     (ਏਜੰਸੀ)
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement