Auto Refresh
Advertisement

ਖ਼ਬਰਾਂ, ਪੰਜਾਬ

ਸੰਗਰੂਰ:ਇਸ ਸਰਪੰਚ ਨੇ ਪਿੰਡ ਨੂੰ ਬਣਾ ਦਿੱਤਾ ਮਿੰਨੀ ਚੰਡੀਗੜ੍ਹ, ਕਰ ਦਿੱਤੇ ਪਿੰਡ ਦੇ ਅਧੂਰੇ ਕੰਮ ਪੂਰੇ

Published Aug 18, 2021, 2:16 pm IST | Updated Aug 18, 2021, 3:07 pm IST

ਪਿੰਡ ਦਾ ਸਰਪੰਚ ਲੋਕਾਂ ਘਰ ਜਾ ਖੁਦ ਕਰਦਾ ਬਿਜਲੀ ਠੀਕ

Sarpanch of Sangrur district made the village mini Chandigarh
Sarpanch of Sangrur district made the village mini Chandigarh

ਸੰਗਰੂਰ( ਚਰਨਜੀਤ ਸਿੰਘ ਸੁਰਖਾਬ) ਅੱਜ ਪੰਜਾਬ ਦੀ ਨੌਜਵਾਨ ਪੀੜੀ ਬਾਹਰ ਜਾ ਕੇ ਚੰਗਾ ਭਵਿੱਖ  ਬਣਾਉਣਾ ਚਾਹੁੰਦੀ ਹੈ  ਕਿਉਂਕਿ ਉਹਨਾਂ ਨੂੰ  ਪੰਜਾਬ ਵਿਚ ਆਪਣਾ ਭਵਿੱਖ ਧੁੰਦਲਾ ਵਿਖਾਈ ਦਿੰਦਾ ਹੈ ਪਰ ਪੰਜਾਬ ਦੇ ਬਹੁਤੇ ਨੌਜਵਾਨ ਅਜਿਹੇ ਵੀ ਹਨ ਜੋ ਪੰਜਾਬ ਦੀ ਨੁਹਾਰ ਬਦਲ ਕੇ ਇਸਨੂੰ ਕੈਨੇਡਾ, ਅਮਰੀਕਾ ਵਰਗਾ ਬਣਾਉਣਾ ਚਾਹੁੰਦੇ ਹਨ। ਅਜਿਹਾ ਹੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਹਾਰ ਦਾ ਨੌਜਵਾਨ ਸਰਪੰਚ ਪ੍ਰੀਤਮ ਸਿੰਘ ਹੈ। ਜਿਸਨੇ ਢਾਈ ਸਾਲਾਂ ਵਿਚ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ।

Sarpanch of Sangrur district made the village mini ChandigarhSarpanch of Sangrur district made the village mini Chandigarh

ਆਪਣੇ ਪਿੰਡ ਵਿਚ ਵਿਕਾਸ ਕਰਵਾਇਆ ਤੇ ਹੁਣ ਵੀ ਕਰਵਾ ਰਹੇ ਹਨ।  ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਹੋਰ ਸਰਪੰਚ ਹੁੰਦਾ ਤਾਂ ਸਾਰਿਆਂ ਦੇ ਮਨ ਵਿਚ ਇਕ ਹੀ ਖਿਆਲ ਹੁੰਦਾ ਵੀ ਜੇ ਮੈਂ ਸਰਪੰਚ ਬਣਾਂਗਾ ਤਾਂ ਪਿੰਡ ਦਾ ਵਿਕਾਸ ਕਰਵਾਂਗਾ ਪਰ ਜਦੋਂ ਉਹ ਸਰਪੰਚ ਬਣ ਜਾਂਦਾ ਤਾਂ ਉਸਦੀਆਂ ਕਹੀਆਂ ਗੱਲਾਂ ਵੀ ਦੂਜੇ ਸਰਪੰਚਾਂ ਵਾਂਗੂ ਲਾਰੇ ਬਣ ਕੇ ਰਹਿ ਜਾਂਦੀਆਂ ਹਨ।

Sarpanch of Sangrur district made the village mini ChandigarhSarpanch of Sangrur district made the village mini Chandigarh

ਪਿੰਡ ਦਾ ਕੋਈ ਵਿਕਾਸ ਨਹੀਂ ਹੁੰਦਾ। ਪਰ ਅਸੀਂ ਇਕ ਵੱਖਰੀ ਸੋਚ ਲੈ ਕੇ ਚੱਲੇ ਸੀ ਕਿ ਪਿੰਡ ਵਿਚ ਬਦਲਾਅ ਲੈ ਕੇ ਆਵਾਂਗੇ ਜੋ ਕਿ ਵੱਡੇ ਪੱਧਰ ਤੇ ਲੈ ਕੇ ਵੀ ਆਏ ਹਾਂ। ਉਹਨਾਂ  ਕਿਹਾ ਕਿ ਮੈਂ ਜਦੋਂ ਸਰਪੰਚ ਨਹੀਂ ਬਣਿਆ ਸੀ ਤਾਂ ਮੈਂ ਵੇਖਦਾ ਹੁੰਦਾ ਸੀ ਕਿ ਪਿੰਡ ਦੇ ਸਕੂਲਾਂ ਵਿਚ ਕੋਈ ਚੰਗਾ ਪ੍ਰਬੰਧ ਨਹੀਂ , ਕੋਈ ਸਿਹਤ ਸਹੂਲਤ ਨਹੀਂ ਤੇ  ਜਦੋਂ ਮੈਂ ਸਰਪੰਚ ਬਣਿਆ ਮੈਂ ਇਹਨਾਂ ਵੱਲ ਧਿਆਨ ਦਿੱਤਾ ਅੱਜ ਪਿੰਡ ਵਿਚ ਵਧੀਆਂ ਸਕੂਲ, ਸਿਹਤ ਸਹੂਲਤਾਂ ਹਨ। ਸਰਪੰਚ ਬਣਨ ਤੋਂ ਇਕ ਸਾਲ ਬਾਅਦ ਪਿੰਡ ਦੀਆਂ  ਕੱਚੀਆਂ ਗਲੀਆਂ -ਸੜਕਾਂ ਨੂੰ ਪੱਕਾ ਕਰ ਦਿੱਤਾ।  

Sarpanch of Sangrur district made the village mini ChandigarhSarpanch of Sangrur district made the village mini Chandigarh

ਪਿੰਡ ਦੀਆਂ ਬਜ਼ੁਰਗ ਔਰਤਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ  ਪਿੰਡ ਦਾ ਸਰਪੰਚ ਬਹੁਤ ਹੀ ਵਧੀਆਂ ਹੈ। ਉਸਨੇ ਪਿੰਡ ਵਿਚ ਬਹੁਤ ਵਿਕਾਸ ਕਰਵਾਏ। ਸਾਰਿਆਂ ਦਾ ਕਹਿਣਾ ਸੁਣਦਾ ਹੈ ਤੇ ਉਸਨੂੰ ਪੂਰਾ ਵੀ ਕਰਦਾ ਹੈ।  ਪਿੰਡ ਵਿਚ ਪਾਰਕ, ਸਟੇਡੀਅਮ ਦੇ ਵਧੀਆਂ ਪ੍ਰਬੰਧ ਕੀਤੇ।

Sarpanch of Sangrur district made the village mini ChandigarhSarpanch of Sangrur district made the village mini Chandigarh

ਪਿੰਡ ਨੂੰ ਪਹਿਲਾਂ ਨਾਲੋਂ ਪੂਰਾ ਬਦਲ ਦਿੱਤਾ। ਜੇ ਅੱਧੀ ਰਾਤ ਨੂੰ ਟਰਾਂਸਫਾਰਮ ਖਰਾਬ ਹੋ ਜਾਵੇ ਤਾਂ ਸਰਪੰਚ ਆਪ ਆ ਕੇ ਉਸਨੂੰ ਠੀਕ ਕਰਦਾ ਪੂਰੇ ਪਿੰਡ ਨੂੰ ਗਰਮੀ ਵਿਚ ਨਹੀਂ ਮਰਨ ਦਿੰਦਾ। ਪਿੰਡ ਦੇ ਬੱਚਿਆਂ ਨੇ ਦੱਸਿਆ ਕਿ ਪਿੰਡ ਦਾ ਸਕੂਲ ਬਹੁਤ ਵਧੀਆਂ ਹੈ।

Sarpanch of Sangrur district made the village mini ChandigarhSarpanch of Sangrur district made the village mini Chandigarh

ਸਕੂਲ ਵਿਚ ਸਾਰੇ ਪ੍ਰਬੰਧ ਹਨ। ਪੜਾਉਣ ਲ਼ਈ ਅਧਿਆਪਕ ਵੀ ਮਿਹਨਤੀ ਹਨ। ਪਿੰਡ ਦੇ ਵਸਨੀਕ ਗੁਰਮੇਲ ਸਿੰਘ ਨੇ ਦੱਸਿਆ ਕਿ  ਸਰਪੰਚ ਪ੍ਰੀਤਮ ਸਿੰਘ ਨੇ ਪਿੰਡ ਦੀਆਂ ਗਲੀਆਂ- ਨਾਲੀਆਂ ਪੱਕੀਆਂ ਕਰਵਾਈਆਂ।  

Sarpanch of Sangrur district made the village mini ChandigarhSarpanch of Sangrur district made the village mini Chandigarh

ਉਹਨਾਂ ਕਿਹਾ ਕਿ ਵੋਟਾਂ ਲੈਣ ਵੇਲੇ ਸਾਡੇ ਨਾਲ ਵਾਅਦੇ ਕਰ ਜਾਂਦੇ ਸੀ ਪਰ ਜਦੋਂ ਸਰਪੰਚ ਬਣ ਜਾਂਦੇ  ਹਨ ਉਦੋਂ  ਕੋਈ ਸਿਆਣਦਾ ਨਹੀਂ  ਸੀ ਪਰ ਇਸ ਨੌਜਵਾਨ ਸਰਪੰਚ  ਨੇ ਸਾਰੇ  ਅਧੂਰੇ ਕੰਮ ਪੂਰੇ ਕਰਵਾਏ। ਲੋਕਾਂ ਦੀਆਂ ਗੱਲਾਂ ਤੇ ਖਰਾ ਉਤਰਿਆ। ਸੱਥ ਵਿਚ ਬੈਠੇ  ਬਜ਼ੁਰਗ ਕੌਰ  ਸਿੰਘ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਸਰਪੰਚ  ਜਦੋਂ ਦਾ ਸਰਪੰਚ ਬਣਿਆ ਉਦੋਂ ਤੋਂ ਹੀ ਪਿੰਡ ਤਰੱਕੀ ਦੀ ਰਾਹ ਤੇ ਹੈ।

Sarpanch of Sangrur district made the village mini ChandigarhSarpanch of Sangrur district made the village mini Chandigarh

ਪਿੰਡ ਵਿਚ ਬਹੁਤ ਵਿਕਾਸ ਹੋਇਆ। ਉਹਨਾਂ ਕਿਹਾ ਕਿ ਸਰਪੰਚ ਦੇ ਕੀਤੇ ਕੰਮ ਬੋਲਦੇ ਹਨ।  ਉਹਨਾਂ ਕਿਹਾ ਕੇ ਪ੍ਰੀਤਮ ਸਿੰਘ ਨੇ ਮੈਂਬਰੀ 'ਚ ਵੀ ਬਹੁਤ ਕੰਮ ਕੀਤੇ। ਇਸਨੇ ਉਹ ਕੰਮ ਵੀ ਕਰ ਦਿੱਤੇ ਜਿਸਦੇ ਬਾਰੇ ਸੋਚਿਆ ਨਹੀਂ ਸੀ ਵੀ ਇਹ ਕੰਮ ਹੋ ਜਾਣਗੇ।  ਅੱਧੀ ਰਾਤ ਨੂੰ ਬਿਜਲੀ ਖਰਾਬ ਹੋ ਜਾਵੇ ਤਾਂ ਆਪ ਆ ਕੇ ਉਸਨੂੰ ਠੀਕ ਕਰਦਾ, ਇਹ ਲੋਕ ਸੇਵਾ ਕਰਦਾ।  ਬਜ਼ੁਰਗਾਂ ਨੇ ਕਿਹਾ ਕਿ ਪਿੰਡ ਵਿਚ ਸਕੂਲ ਬਹੁਤ ਸੋਹਣਾ ਬਣਾਇਆ ਤੇ ਉਸ ਵਿਚ ਸਾਰੇ ਪ੍ਰਬੰਧ ਕੀਤੇ।

Sarpanch of Sangrur district made the village mini ChandigarhSarpanch of Sangrur district made the village mini Chandigarh

ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਲਈ ਸਕੂਲ ਵੈਨ ਵੀ ਚਲਾਈ ਗਈ। ਜਿਸ ਨਾਲ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹੱਟ ਕੇ ਸਰਕਾਰੀ ਸਕੂਲ ਵਿਚ ਲੱਗੇ।  ਉਹਨਾਂ ਕਿਹਾ ਕਿ ਜੇ ਪ੍ਰੀਤਮ ਸਿੰਘ  ਵਰਗੇ ਪੜ੍ਹੇ ਲਿਖੇ ਨੌਜਵਾਨ ਪਿੰਡ ਦੇ ਸਰਪੰਚ ਬਣਨ ਤਾਂ ਪੰਜਾਬ ਸੋਹਣੇ ਦੀ ਚਿੜੀ ਬਣ ਸਕਦਾ।

Sarpanch of Sangrur district made the village mini ChandigarhSarpanch of Sangrur district made the village mini Chandigarh

ਛਾਹਾਰ  ਦੇ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਨੇ ਦੱਸਿਆ ਕਿ ਸਰਪੰਚ ਨੇ ਸਕੂਲ ਦੀ ਨੁਹਾਰ ਬਦਲ ਦਿੱਤੀ। ਹਰ ਵੇਲੇ ਕੋਈ ਨਾ ਕੋਈ ਕੰਮ ਹੁੰਦਾ ਰਹਿੰਦਾ। ਜੇ ਉਹਨਾਂ ਨੂੰ ਕਹਿ ਦੇਈਏ ਵੀ ਇਹ ਕੰਮ ਹੋਣਾ ਚਾਹੀਦਾ ਤਾਂ ਉਹ ਤੁਰੰਤ ਨਾਲ ਲੱਗ ਕੇ ਉਹ ਕੰਮ ਕਰਵਾਉਂਦੇ ਹਨ।   ਨੌਜਵਾਨ ਸਰਪੰਚ ਨੇ ਕਿਹਾ ਕਿ ਸਰਪੰਚੀ ਲੋਕਾਂ ਨੂੰ ਰਾਸ ਆ ਗਈ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ।

ਸਪੋਕਸਮੈਨ ਸਮਾਚਾਰ ਸੇਵਾ

Location: India, Punjab

Advertisement

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement