ਖ਼ਬਰਾਂ |

ਤਾਜ਼ਾ |

ਲਾਹੌਰ ਵਿਚ ਫਿਰ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁਤ, ਦੋਸ਼ੀ ਗਿ੍ਫ਼ਤਾਰ
Published : Aug 18, 2021, 6:35 am IST
Updated : Aug 18, 2021, 6:35 am IST
SHARE ARTICLE
image
image

ਲਾਹੌਰ ਵਿਚ ਫਿਰ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁਤ, ਦੋਸ਼ੀ ਗਿ੍ਫ਼ਤਾਰ

ਪਾਕਿ ਦੇ ਅਤਿਵਾਦੀ ਸੰਗਠਨ ਤਹਿਰੀਕ-ਏ-ਲਬੈਕ ਦੇ ਕਾਰਕੁਨਾਂ ਨੇ ਕੀਤਾ ਹਮਲਾ 

ਲਾਹੌਰ, 17 ਅਗੱਸਤ : ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਪ੍ਰਤੀਕਾਂ, ਧਾਰਮਕ ਸਥਾਨਾਂ ਅਤੇ ਨਿਸ਼ਾਨੀਆਂ ਨੂੰ  ਖ਼ਤਮ ਕਰਨ ਦੀ ਲਗਾਤਾਰ ਸਾਜ਼ਸ਼ ਚਲ ਰਹੀ ਹੈ | ਪਾਕਿਸਤਾਨ ਦੇ ਕੁੱਝ ਅਤਿਵਾਦੀ ਸੰਗਠਨ ਲਗਾਤਾਰ ਅਜਿਹੇ ਸਥਾਨ 'ਤੇ ਹਮਲਾ ਕਰ ਰਹੇ ਹਨ | ਇਸ ਦੀ ਤਾਜ਼ਾ ਉਦਾਹਰਣ ਹੁਣ ਲਾਹੌਰ ਵਿਚ ਦੇਖਣ ਨੂੰ  ਮਿਲੀ ਹੈ, ਜਿਥੇ ਪਾਕਿਸਤਾਨ ਦੇ ਇਕ ਅਤਿਵਾਦੀ ਸੰਗਠਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁਤ ਨੂੰ  ਨੁਕਸਾਨਿਆ ਹੈ | ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਬੁਤ 'ਤੇ ਇਹ ਪਹਿਲੀ ਵਾਰ ਹਮਲਾ ਨਹੀਂ ਹੋਇਆ | ਇਸ ਤੋਂ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰੰਘ ਦੇ ਬੁਤ 'ਤੇ ਹਮਲਾ ਹੋ ਚੁੱਕਾ ਹੈ | ਹਾਲ ਹੀ ਵਿਚ ਲਾਹੌਰ ਕਿਲ੍ਹੇ ਵਿਚ ਸਥਾਪਤ ਮਹਾਰਾਜਾ ਰਣਜੀਤ ਸਿੰਘ ਦੇ 9 ਫ਼ੁੱਟ ਦੇ ਬੁਤ 'ਤੇ ਸ਼ੁਕਰਵਾਰ ਨੂੰ  ਇਕ ਵਾਰ ਫਿਰ ਹਮਲਾ ਕੀਤਾ ਗਿਆ | ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਤਹਿਰੀਕ ਏ ਲਬੈਕ ਦੇ ਕਾਰਕੁਨਾਂ ਨੇ ਇਹ ਹਮਲਾ ਕੀਤਾ ਹੈ | ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀਆਂ ਨੂੰ  ਗਿ੍ਫ਼ਤਾਰ ਕਰ ਲਿਆ ਗਿਆ ਹੈ |
ਤਹਿਰੀਕ-ਏ-ਲਬੈਕ ਸੰਗਠਨ ਦੇ ਵਰਕਰ ਦੇ ਹਮਲੇ ਦਾ ਵੀਡੀਉ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ | ਵੀਡੀਉ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਨੌਜਵਾਨ ਮਹਾਰਾਜਾ ਰਣਜੀਤ ਸਿੰਘ ਦੇ ਬੁਤ ਨੂੰ  ਢਾਹ ਕੇ ਹੇਠਾਂ ਸੁੱਟ ਦਿੰਦਾ ਹੈ | ਸ਼ੱਕੀ ਹਮਲਾਵਰ ਨੇ ਬੁਤ 'ਤੇ ਅਪਣੇ ਹੱਥ ਨਾਲ ਹਮਲਾ ਕੀਤਾ ਅਤੇ ਉਸ ਦੀਆਂ ਲੱਤਾਂ ਅਤੇ ਹੋਰ ਹਿੱਸੇ ਤੋੜ ਦਿਤੇ | ਹਾਲਾਂਕਿ ਕੱੁਝ ਲੋਕ ਬੁਤ ਨੂੰ  ਜ਼ਿਆਦਾ ਨੁਕਸਾਨ ਪੱੁਜਣ ਤੋਂ ਪਹਿਲਾਂ ਉੱਥੇ ਪਹੁੰਚ ਗਏ, ਉਨ੍ਹਾਂ ਨੇ ਉਸ ਨੌਜਵਾਨ ਨੂੰ  ਰੋਕ ਦਿਤਾ | ਇਸ ਦੌਰਾਨ ਦੋਸ਼ੀ ਨੌਜਵਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਵਿਰੁਧ ਨਾਹਰੇਬਾਜ਼ੀ ਕੀਤੀ |    (ਏਜੰਸੀ)

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement