Punjab News: ਵਿਧਾਨ ਸਭਾ ਦੀਆਂ 4 ਉਪ ਚੋਣਾਂ ਦੇਰੀ ਨਾਲ ਤੇ ਪੰਚਾਇਤੀ ਚੋਣਾਂ ਛੇਤੀ ਹੋਣ ਦੇ ਆਸਾਰ
Published : Aug 18, 2024, 7:34 am IST
Updated : Aug 18, 2024, 7:36 am IST
SHARE ARTICLE
4 Vidhan Sabha by-elections are expected to be delayed and panchayat elections are expected to be held soon Punjab News
4 Vidhan Sabha by-elections are expected to be delayed and panchayat elections are expected to be held soon Punjab News

Punjab News: ਪੇਂਡੂ ਵੋਟਰ 1.34 ਕਰੋੜ ਤੇ ਸ਼ਹਿਰ ਵੋਟਰ ਸਵਾ 78 ਲੱਖ

 Vidhan Sabha by-elections are expected to be delayed and panchayat elections are expected to be held soon Punjab News: ਪੰਜਾਬ ਵਿਧਾਨ ਸਭਾ ਦੀਆਂ 4 ਖ਼ਾਲੀ ਸੀਟਾਂ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਬਰਨਾਲਾ ’ਤੇ ਉਪ ਚੋਣਾਂ ਭਾਰਤ ਦੇ ਚੋਣ ਕਮਿਸ਼ਨ ਵਲੋਂ ਫਿਲਹਾਲ ਦੇਰੀ ਨਾਲ ਕਰਵਾਉਣ ਦੇ ਦਿਤੇ ਇਸ਼ਾਰੇ ਨੂੰ ਦੇਖਦਿਆਂ ਪੰਜਾਬ ’ਚ 13241 ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਛੇਤੀ ਕਰਾਉਣ ਦਾ ਰਾਹ ਖੁਲ੍ਹ ਗਿਆ ਹੈ।  ਰਾਜ ਸਰਕਾਰ ਨੇ ਇਨ੍ਹਾਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰ ਕੇ ਪੰਚਾਇਤੀ ਰਾਜ ਮਹਿਕਮੇ ਦੇ ਅਧਿਕਾਰੀਆਂ ਕੋਲ ਇਨ੍ਹਾਂ ਦਾ ਚਾਰਜ ਬਤੌਰ ਪ੍ਰਬੰਧਕ ਦੇ ਕੇ ਕੰਮ ਕਰਨ ਦੀ ਜ਼ੁੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਸਾਰੀਆਂ ਪੰਚਾਇਤਾਂ ਦੀ 5 ਸਾਲਾ ਮਿਆਦ ਜਨਵਰੀ 2024 ਯਾਨੀ 8 ਮਹੀਨੇ ਪਹਿਲਾਂ ਦੀ ਖ਼ਤਮ ਹੋ ਚੁਕੀ ਹੈ।

 ਰੋਜ਼ਾਨਾ ਸਪੋਕਸਮੈਨ ਵਲੋਂ ਰਾਜ ਦੇ ਚੋਣ ਕਮਿਸ਼ਨਰ ਸੀਨੀਅਰ ਆਈਏਐਸ ਅਧਿਕਾਰ ਰਾਜ ਕਮਲ ਚੌਧਰੀ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਚੋਣ ਕਮਿਸ਼ਨ ਦੀ ਪੂਰੀ ਤਿਆਰੀ ਹੈ, ਪਰ ਫ਼ੈਸਲਾ ਤਾਂ ਪੰਚਾਇਤੀ ਰਾਜ ਮਹਿਕਮੇ ਯਾਨੀ ਸਰਕਾਰ ਨੇ ਹੀ ਲੈਣਾ ਹੈ। ਉਲ੍ਹਾਂ ਇਹ ਵੀ ਦਸਿਆ ਕਿ 5 ਕਾਰਪੋਰੇਸ਼ਨਾਂ ਅੰਮ੍ਰਿਤਸਰ,  ਜਲੰਧਰ, ਪਟਿਆਲਾ, ਲੁਧਿਆਣਾ ਤੇ ਫਗਵਾੜਾ ਸਮੇਤ 42 ਮਿਉਂਸਪਲ ਕੌਂਸਲਾਂ ਸਮੇਤ 8 ਵਾਰਡਾਂ ’ਚ ਉਪ ਚੋਣਾਂ ਵੀ ਕਰਵਾਈਆਂ ਹਨ। 

ਪੰਜਾਬ ’ਚ ਕੁੱਲ 13 ਮਿਉਂਸਪਲ ਕਾਰਪੋਰੇਸ਼ਨਾਂ, 53 ਮਿਉਂਸਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਹਨ, ਜਿਨ੍ਹਾਂ ਲਈ 78,22,640 ਸ਼ਹਿਰੀ ਵੋਟਰ ਹਨ ਜਦੋਂ ਕਿ 13241 ਗ੍ਰਾਮ ਪੰਚਾਇਤਾਂ ਦੀ ਚੋਣ ਲਈ 1.34 ਕਰੋੜ ਤੋਂ ਵੱਧ ਪੇਂਡੂ ਵੋਟਰ ਹਨ। ਸਰਕਾਰੀ ਅੰਕੜਿਆਂ ਮੁਤਾਬਕ 150 ਪੰਚਾਇਤ ਸੰਮਤੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦਾਂ ਹਨ ਜਿਨ੍ਹਾਂ ਵਾਸਤੇ ਚੋਣਾਂ ਗ੍ਰਾਮ ਪੰਚਾਇਤੀ ਚੋਣਾਂ ਮਗਰੋਂ ਹੋਣੀਆਂ ਹਨ। ਇਸੇ ਤਰ੍ਹਾਂ 13 ਕਾਰਪੋਰੇਸ਼ਨਾਂ ’ਚ ਕੁੱਲ 775 ਵਾਰਡ ਅਤੇ 153 ਮਿਉਂਸਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕੁੱਲ 2414 ਵਾਰਡ ਹਨ। 

ਪੰਜਾਬ ਸਰਕਾਰ ਵਲੋਂ ਪਿਛਲੇ ਹਫ਼ਤੇ ਕੀਤੇ ਐਲਾਨ ਕਿ ਪੰਚਾਇਤੀ ਚੋਣਾਂ ’ਚ ਉਮੀਦਵਾਰਾਂ ਵਲੋਂ ਸਿਆਸੀ ਪਾਰਟੀਆਂ ਦੇ ਤੈਅਸ਼ੁਦਾ ਚੋਣ ਨਿਸ਼ਾਨ ਤਿਆਰ ਕੀਤੇ ਹਨ ਜੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਕੋਲ ਲਿਸਟਾਂ ਰਾਹੀਂ ਭੇਜੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਪੰਚਾਇਤੀ ਰਾਜ ਐਕਟ 1994 ਤਹਿਤ ਤਿਆਰ ਕੀਤੇ ਨਿਯਮਾਂ ’ਚ ਤਰਮੀਮ ਕਰ ਦਿਤੀ ਜਾਵੇਗੀ।   ਚੋਣ ਕਮਿਸ਼ਨਰ ਨੇ ਇਹ ਵੀ ਦਸਿਆ ਕਿ 50 ਫ਼ੀ ਸਦੀ ਪੰਚਾਂ ਤੇ ਸਰਪੰਚਾ ਦੀਆਂ ਸੀਟਾਂ ਰਿਜ਼ਰਵ ਕਰਨ ਦੇ ਨਾਲ ਨਾਲ ਅਨੁਸੂਚਿਤ ਜਾਤੀ ਮੈਂਬਰਾਂ ਦੇ ਰਾਖਵੇਂਕਰਨ, ਰੋਟਸ਼ਨ ਰਾਹੀਂ ਜ਼ਿਲਵਾਰ ਤੈਅ ਕਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਛੇਤੀ ਭੇਜੀ ਜਾਵੇਗੀ। ਇਨ੍ਹਾਂ ਚੋਣਾਂ ਦੀ ਸੰਭਾਵਨਾ ਅਗਲੇ ਮਹੀਨੇ ਸਤੰਬਰ ਦੇ ਅੰਤ ’ਚ ਹੋਣ ਦੀ ਉਮੀਦ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement