
Jalandhar News :
Jalandhar News : ਜਲੰਧਰ ਵਿਚ ਨਿਹੰਗਾਂ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ਼.) ਦੇ ਕਰਮਚਾਰੀ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ R.P.F. ਦਾ ਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਮੁਲਾਜ਼ਮ ਦਾ ਨਾਂ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਕਰਤਾਰਪੁਰ ਲਿਜਾਇਆ ਗਿਆ।
ਇਹ ਵੀ ਪੜੋ:Firozepur News : ਫਿਰੋਜ਼ਪੁਰ ਬਾਰਡਰ 'ਤੇ BSF ਨੇ ਹੈਰੋਇਨ ਦਾ ਇੱਕ ਪੈਕਟ ਕੀਤਾ ਬਰਾਮਦ
ਪ੍ਰਾਪਤ ਜਾਣਕਾਰੀ ਅਨੁਸਾਰ R.P.F. ਦਾ ਜਵਾਨ ਗੁਰਪ੍ਰੀਤ ਸਿੰਘ ਕਰਤਾਰਪੁਰ ਦੇ ਰੇਲਵੇ ਫਾਟਕ (ਸੀ-55) ’ਤੇ ਡਿਊਟੀ 'ਤੇ ਤਾਇਨਾਤ ਸੀ। ਮਾਲ ਗੱਡੀ ਦੇ ਰੁਕਣ ਕਾਰਨ ਗੇਟਮੈਨ ਫਾਟਕ ਬੰਦ ਕਰ ਰਿਹਾ ਸੀ। ਇਸੇ ਦੌਰਾਨ ਇਕ ਗੱਡੀ ਆ ਗਈ, ਜਿਸ ’ਚ 7-8 ਨਿਹੰਗ ਸਵਾਰ ਸਨ। ਉਨ੍ਹਾਂ ਨੇ ਤੇਜ਼ੀ ਨਾਲ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੱਡੀ R.P.F. ਜਵਾਨ ਨਾਲ ਟਕਰਾਉਣ ਤੋਂ ਬਚ ਗਈ।
ਇਹ ਵੀ ਪੜੋ:Amritsar News : ਅੰਮ੍ਰਿਤਸਰ ਜ਼ਿਲ੍ਹਾ 1.46 ਲੱਖ ਹੈਕਟੇਅਰ ਰਕਬੇ ਵਿਚ ਬਾਸਮਤੀ ਦੀ ਕਾਸ਼ਤ ਨਾਲ ਸੂਬੇ ਭਰ ਵਿਚੋਂ ਮੋਹਰੀ
R.P.F. ਦੇ ਜਵਾਨ ਗੁਰਪ੍ਰੀਤ ਸਿੰਘ ਨੇ ਜਦ ਉਨ੍ਹਾਂ ਨੂੰ ਧਿਆਨ ਨਾਲ ਗੱਡੀ ਚਲਾਉਣ ਲਈ ਕਿਹਾ ਤਾਂ ਨਿਹੰਗਾਂ ਨੇ ਗੁੱਸੇ ’ਚ ਆ ਕੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਨਿਹੰਗ ਨੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਕੁਝ ਦੇਰ ’ਚ ਹੀ ਬਾਕੀ ਨਿਹੰਗਾਂ ਨੇ ਵੀ ਗੁਰਪ੍ਰੀਤ ਸਿੰਘ ’ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸਾਰੇ ਨਿਹੰਗ ਕਾਰ ’ਚ ਫ਼ਰਾਰ ਹੋ ਗਏ। ਇਸ ਦੌਰਾਨ ਉਸ ਦੀ ਬਾਂਹ ਵੱਢ ਦਿੱਤੀ।
ਇਹ ਵੀ ਪੜੋ:West Bengal News : ਮਹਿਲਾ ਡਾਕਟਰ ਦੇ ਕਤਲ ਮਾਮਲੇ 'ਚ ਹਰਭਜਨ ਸਿੰਘ ਨੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ R.P.F. ਚੌਂਕੀ ਦੇ ਇੰਚਾਰਜ ਰਾਜੇਸ਼ ਕੁਮਾਰ ਅਤੇ ਏ. ਐੱਸ. ਆਈ. ਨੀਰਜ ਕੁਮਾਰ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਗੁਰਪ੍ਰੀਤ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਜਾਣਕਾਰੀ ਅਨੁਸਾਰ ਉਸ ਨੇ ਨਿਹੰਗਾਂ ਦੀ ਕਾਰ ਦਾ ਨੰਬਰ ਨੋਟ ਕਰ ਲਿਆ ਸੀ। ਖ਼ਬਰ ਲਿਖੇ ਜਾਣ ਤੱਕ ਗੁਰਪ੍ਰੀਤ ਸਿੰਘ ਹਸਪਤਾਲ ’ਚ ਜ਼ੇਰੇ ਇਲਾਜ ਸੀ। ਉਸ ਦੀ ਬਾਂਹ ’ਤੇ ਕਈ ਟਾਂਕੇ ਲੱਗੇ ਹਨ। ਪੁਲਿਸ ਵੱਲੋਂ ਐੱਮ. ਐੱਲ. ਆਰ. ਕੱਟ ਕੇ ਜ਼ਖ਼ਮੀਆਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
(For more news apart from Jalandhar Major incident Nihangs attacked an RPF employee with swords and cut off his arm News in Punjabi, stay tuned to Rozana Spokesman)