Chandigarh News: ਗਊਸ਼ਾਲਾ 'ਚ ਚਾਰਾ ਪਾਉਣ ਆਈ ਔਰਤ ਦਾ ਟੋਕਾ ਮਸ਼ੀਨ 'ਚ ਫਸਿਆ ਦੁਪੱਟਾ, ਮੌਤ
Published : Aug 18, 2025, 6:59 am IST
Updated : Aug 18, 2025, 7:06 am IST
SHARE ARTICLE
Chandigarh dupatta stuck in the toka machine News
Chandigarh dupatta stuck in the toka machine News

Chandigarh News: ਦੇਸੂਮਾਜਰਾ ਦੀ ਰਹਿਣ ਵਾਲੀ ਔਰਤ ਚੰਡੀਗੜ੍ਹ ਦੇ ਸਕੂਲ ਵਿਚ ਸੀ ਅਧਿਆਪਕਾ 

Chandigarh dupatta stuck in the toka machine News: ਐਤਵਾਰ ਸਵੇਰੇ ਗਊਸ਼ਾਲਾ, ਫ਼ੇਜ਼-1 ਵਿਚ ਇਕ ਦਰਦਨਾਕ ਹਾਦਸੇ ਵਿਚ 51 ਸਾਲਾ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ, ਜੋ ਦੇਸੂ ਮਾਜਰਾ ਦੇ ਮਾਂ ਸ਼ਿਮਲਾ ਹੋਮਜ਼ ਫ਼ਲੈਟ ਦੀ ਰਹਿਣ ਵਾਲੀ ਸੀ। ਸੂਤਰਾਂ ਅਨੁਸਾਰ ਅਮਨਦੀਪ (ਮ੍ਰਿਤਕਾ) ਸਾਈਬਰ  ਕ੍ਰਾਈਮ ਮੋਹਾਲੀ ਦੀ ਡੀ.ਐਸ.ਪੀ. ਰੁਪਿੰਦਰ ਕੌਰ ਸੋਹੀ ਦੀ ਚਚੇਰੀ ਭੈਣ ਦੱਸੀ ਜਾ ਰਹੀ ਹੈ।

ਐਤਵਾਰ ਸਵੇਰੇ ਅਮਨਦੀਪ ਕੌਰ ਗਊ ਨੂੰ ਚਾਰਾ ਪਾਉਣ ਲਈ ਆਈ ਸੀ। ਇਸ ਦੌਰਾਨ ਉਸ ਨੇ ਪਹਿਲੀ ਟ੍ਰੇ ਗਾਂ ਨੂੰ ਖੁਆਈ। ਜਦੋਂ ਉਹ ਦੂਜੀ ਟ੍ਰੇ ਲੈ ਕੇ ਜਾ ਰਹੀ ਸੀ ਤਾਂ ਅਚਾਨਕ ਉਸ ਦਾ ਦੁਪੱਟਾ ਮਸ਼ੀਨ ਦੀ ਮੋਟਰ ਵਿਚ ਫਸ ਗਿਆ। ਝਟਕੇ ਕਾਰਨ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰਤ ਮਸ਼ੀਨ ਬੰਦ ਕਰ ਦਿਤੀ ਅਤੇ ਅਮਨਦੀਪ ਕੌਰ ਨੂੰ ਇੰਡਸ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਹਾਦਸੇ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਫ਼ੇਜ਼-6 ਦੇ ਮੁਰਦਾਘਰ ਵਿਚ ਰੱਖ ਦਿਤਾ ਗਿਆ। ਫੇਜ਼-1 ਥਾਣੇ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਜਦੋਂ ਅਮਨਦੀਪ ਕੌਰ ਨੇ ਪਹਿਲਾ ਤਸਲਾ ਗਾਂ ਅੱਗੇ ਰਖਿਆ ਅਤੇ ਦੂਜੀ ਵਾਰ ਚੁੱਕਣ ਲੱਗੀ ਤਾਂ ਉਸ ਦਾ ਦੁਪੱਟਾ ਮਸ਼ੀਨ ਦੀ ਮੋਟਰ ਵਿਚ ਫਸ ਗਿਆ। ਜਦੋਂ ਉਹ ਜ਼ਮੀਨ ’ਤੇ ਡਿੱਗ ਪਈ ਤਾਂ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰਤ ਮਸ਼ੀਨ ਬੰਦ ਕਰ ਦਿੱਤੀ ਅਤੇ ਉਸ ਨੂੰ ਹਸਪਤਾਲ ਲੈ ਗਏ।

ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਖਰੜ ਦੇ ਦੇਸੂ ਮਾਜਰਾ ਦੀ ਰਹਿਣ ਵਾਲੀ ਸੀ ਅਤੇ ਪਹਿਲੀ ਵਾਰ ਫ਼ੇਜ਼-1 ਦੇ ਗਊਸ਼ਾਲਾ  ਵਿਚ ਗਾਵਾਂ ਨੂੰ ਚਾਰਾ ਪਾਉਣ ਆਈ ਸੀ। ਅਮਨਦੀਪ ਕੌਰ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਸੀ। ਉਸ ਦੀ ਇਕ ਧੀ ਹੈ ਜੋ ਇਸ ਸਮੇਂ ਕੈਨੇਡਾ ਵਿਚ ਰਹਿੰਦੀ ਹੈ। 

ਐਸ.ਏ.ਐਸ. ਨਗਰ ਤੋਂ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ

(For more news apart from “Chandigarh dupatta stuck in the toka machine News, ” stay tuned to Rozana Spokesman.)

 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement