
23 ਸਤੰਬਰ ਨੂੰ ਹੋਵੇਗੀ ਮੋਟਰਸਾਈਕਲ ਰੈਲੀ ਤੇ 24 ਨੂੰ ਪਾਰਲੀਮੈਂਟ ਦਾ ਘਿਰਾਓ
ਚੰਡੀਗੜ੍ਹ - ਲੋਕ ਇਨਸਾਫ਼ ਪਾਰਟੀ ਦੇ ਨੇਤਾ ਬਲਵਿੰਦਰ ਸਿੰਘ ਬੈਂਸ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਇਸ ਮੌਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਖੇਤੀ ਆਰਡੀਨੈਂਸ ਖਿਲਾਫ਼ ਉਹਨਾਂ ਨੇ ਸਾਈਕਲ ਯਾਤਰਾ ਕੀਤੀ ਤੇ ਉਸ ਸਮੇਂ ਸਰਕਾਰ ਨੇ ਉਹਨਾਂ ਤੇ 5 ਮੁਕੱਦਮੇ ਦਰਜ ਕੀਤੇ ਤੇ ਕਿਹਾ ਕਿ ਲੋਕ ਇਨਸਾਫ਼ ਪਾਟਰੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ
Farmers Unions
ਪਰ ਕੋਈ ਫਾਇਦਾ ਨਹੀਂ ਰਿਹਾ ਕਿਉਂਕਿ ਹੁਣ ਖੇਤੀ ਆਰਡੀਨੈਂਸ ਬਿੱਲ ਪਾਸ ਹੋ ਚੁੱਕੇ ਹਨ ਤੇ ਇਹ ਦਿਨ ਕਿਸਾਨਾਂ ਲਈ ਕਾਲਾ ਦਿਨ ਹੈ। ਬਲਵਿੰਦਰ ਬੈਂਸ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ 'ਤੇ ਹੁਣ ਉਹ 23 ਸਤੰਬਰ ਨੂੰ 10 ਵਜੇ ਫ਼ਤਹਿਗੜ੍ਹ ਸਾਹਿਬ ਤੋਂ ਇਕ ਮੋਟਰ ਸਾਈਕਲ ਰੈਲੀ ਪੰਜਾਬ ਬਚਾਓ ਕਿਸਾਨ ਬਚਾਓ ਬੈਨਰ ਹੇਠ ਰੈਲੀ ਕੱਢਣਗੇ ਅਤੇ ਪਾਰਲੀਮੈਂਟ ਦਾ ਘਿਰਾਓ ਕਰਨਗੇ।
Farmer
ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਇਸ ਬਿੱਲ 'ਤੇ ਦਸਤਖ਼ਤ ਨਾ ਕਰਨ ਤੇ ਕਿਸਾਨਾਂ ਦੀ ਜ਼ਿੰਦਗੀ ਬਚਾ ਲੈਣ। ਉਹਨਾਂ ਦੱਸਿਆ ਕਿ ਇਹ ਰੈਲੀ 23 ਤਾਰੀਕ ਨੂੰ ਸ਼ੁਰੂ ਕੀਤੀ ਜਾਵੇਗੀ ਅਤੇ ਰਾਤ ਨੂੰ ਕਰਨਾਲ ਵਿਖੇ ਰੁਕੇਗੀ। 24 ਤਾਰੀਕ ਦੀ ਸਵੇਰ ਨੂੰ ਇਹ ਰੈਲੀ ਪਾਰਲੀਮੈਂਟ ਦਾ ਘਿਰਾਓ ਕਰੇਗੀ।
Simarjit Singh Bains And Balwinder Bains
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ਼ ਗੱਲਾਂ ਹੀ ਕਰ ਰਹੇ ਹਨ ਕਿਉਂਕਿ ਜਦੋਂ ਕਿਸਾਨ ਇਹਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਸ ਸਮੇਂ ਇਹਨਾਂ ਨੇ ਮਾਮਲੇ ਦਰਜ ਕੀਤੇ। ਬੈਂਸ ਨੇ ਕਿਹਾ ਕਿ ਕੱਲ਼੍ਹ ਤੱਕ ਤਾਂ ਅਕਾਲੀ ਦਲ ਆਰਡੀਨੈਂਸ ਦੇ ਹੱਕ ਵਿਚ ਸੀ ਪਰ ਹੁਣ ਕਿਸਾਨਾਂ ਦੇ ਹੱਕ ਵਿਚ ਆ ਕੇ ਉਹਨਾਂ ਨੇ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਲਿਆ ਤੇ ਹਰਸਿਮਰਤ ਬਾਦਲ ਨੇ ਅਸਤੀਫ਼ਾ ਦੇ ਕਿ ਦੋਹਰੀ ਚਾਲ ਚੱਲੀ ਹੈ।