
ਸਰਹੱਦ 'ਤੇ ਪੰਜਾਬੀ ਗਾਣੇ ਚਲਾ ਕੇ ਭਾਰਤੀ ਫ਼ੌਜੀਆਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼
ਲਦਾਖ਼, 17 ਸਤੰਬਰ : ਭਾਰਤ ਅਤੇ ਚੀਨ ਦੀ ਸਰਹੱਦ ਵਿਚਾਲੇ ਲਗਾਤਾਰ ਤਣਾਅ ਜਾਰੀ ਹੈ ਅਤੇ ਬੀਤੇ ਦਿਨੀਂ ਸੰਸਦ 'ਚ ਵੀ ਇਹ ਮਾਮਲਾ ਗੂੰਜਿਆ ਸੀ। ਹੁਣ ਚੀਨ ਨੇ ਨਵਾਂ ਪੈਂਤੜਾ ਚਲਦੇ ਹੋਏ ਸਰਹੱਦ 'ਤੇ ਗੋਲੀਆਂ ਦੀ ਥਾਂ ਪੰਜਾਬੀ ਗਾਣੇ ਵਜਾਉਣੇ ਸ਼ੁਰੂ ਕਰ ਦਿਤੇ ਹਨ।
ਚੀਨ ਨੇ ਇਸ ਤੋਂ ਪਹਿਲਾਂ ਇਹ ਪੈਂਤੜਾ 1967 'ਚ ਵੀ ਚਲਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਜਵਾਨਾਂ ਨੇ ਚੀਨ ਦੇ ਕਿਸੇ ਹੱਥਕੰਡੇ ਵਲ ਧਿਆਨ ਨਹੀਂ ਦਿਤਾ ਸੀ। ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਪੰਜਾਬੀ ਗਾਣੇ ਇਸ ਲਈ ਵਜ੍ਹਾ ਰਿਹਾ ਹੈ ਕਿਉਂਕਿ ਸਰਹੱਦ 'ਤੇ ਪੰਜਾਬੀ ਫ਼ੌਜੀਆਂ ਦੀ ਬਹੁਤਾਤ ਹੈ ਤੇ ਦੂਜਾ ਪੰਜਾਬੀ ਗਾਣਿਆਂ ਦੀ ਤਾਲ ਅਜਿਹੀ ਹੁੰਦੀ ਹੈ ਜਿਨ੍ਹਾਂ 'ਤੇ ਪੰਜਾਬੀ ਨੂੰ ਨਾ ਸਮਝਣ ਵਾਲੇ ਵੀ ਝੂੰਮ ਉਠਦੇ ਹਨ। ਇਹ ਰੱਖਿਆ ਮਾਹਰ ਦਾ ਮੰਨਣਾ ਹੈ ਕਿ ਇਹ ਗਾਣੇ ਲਾ ਕੇ ਚੀਨ ਇਹ ਦਰਸਾਉਣਾ ਚਾਹੁੰਦਾ ਹੈ ਕਿ ਉਹ ਭਾਰਤ ਨਾਲ ਹੈ। (ਏਜੰਸੀ)
image