ਬਠਿੰਡਾ ਫਾਰਮਾ ਪਾਰਕ ਮੈਡੀਸਨ ਸੈਕਟਰ ’ਚ ਚੀਨ ਦੀ ਇਜਾਰੇਦਾਰੀ ਤੋੜੇਗਾ: ਮਨਪ੍ਰੀਤ ਸਿੰਘ ਬਾਦਲ
Published : Sep 18, 2020, 8:10 pm IST
Updated : Sep 18, 2020, 8:10 pm IST
SHARE ARTICLE
Manpreet Singh Badal
Manpreet Singh Badal

ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੂਰਨ

ਚੰਡੀਗੜ, 18 ਸਤੰਬਰ: ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੂਰਨ ਉਮੀਦ ਹੈ ਕਿ ਭਾਰਤ ਵਿੱਚ ਸਥਾਪਤ ਕੀਤੇ ਜਾਣ ਵਾਲੇ ਤਿੰਨ ਫਾਰਮਾ ਪਾਰਕਾਂ ਵਾਲੀਆਂ ਥਾਵਾਂ ਵਿੱਚੋਂ ਬਠਿੰਡਾ ਪ੍ਰਮੁੱਖ ਸਥਾਨ ਬਣ ਕੇ ਉਭਰੇਗਾ, ਜੋ ਚੀਨ ਦੇ ਦਵਾਈ ਨਿਰਮਾਤਾਵਾਂ ਦੀ ਇਜਾਰੇਦਾਰੀ ਨੂੰ ਖ਼ਤਮ ਕਰਨ ਵਿੱਚ ਸਹਾਈ ਸਿੱਧ ਹੋਵੇਗਾ।

India-ChinaIndia-China

ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ ਉੱਤਰ-ਪੱਛਮੀ ਭਾਰਤ ਵਿੱਚ ਇਕ ਆਦਰਸ਼ ਸਥਾਨ ਹੈ। ਇਹ ਇਕ ਅਜਿਹੀ ਜਗਾ ਹੈ, ਜਿਥੋਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਤੋਂ ਇਲਾਵਾ ਉੱਤਰੀ ਭਾਰਤ ਦੇ ਹੋਰ ਸੂਬਿਆਂ ਵਿੱਚ ਪਹੁੰਚ ਬੇਹੱਦ ਆਸਾਨ ਹੈ। ਪੰਜਾਬ ਵਿੱਚ ਦਵਾਈ ਨਿਰਮਾਣ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਵੱਡੀ ਸਮਰੱਥਾ ਹੈ।

Private Thermal Plant Thermal Plant

ਬਠਿੰਡਾ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਜਿਸ ਜਗਾ ਪਹਿਲਾਂ ਥਰਮਲ ਪਲਾਂਟ ਸਥਾਪਤ ਸੀ ਉਹ 1300 ਏਕੜ ਜ਼ਮੀਨ ਹੁਣ ਫਾਰਮਾ ਪਾਰਕ ਲਈ ਉਪਲਬਧ ਹੈ। ਇਸ ਤੋਂ ਇਲਾਵਾ ਬਠਿੰਡਾ ਦੀ ਤੇਲ ਰਿਫਾਇਨਰੀ ਵੀ ਇਸ ਪਾਰਕ ਲਈ ਕਾਰਗਰ ਸਿੱਧ ਹੋਵੇਗੀ ਕਿਉਂਕਿ ਇਸ ਦੇ ਬਹੁਤ ਸਾਰੇ ਉਤਪਾਦ ਫਾਰਮਾ ਉਦਯੋਗ ਦੇ ਵਾਂਗ ਹੀ ਹਨ।

All Indian Institute of Medical SciencesAll Indian Institute of Medical Sciences

ਇਸ ਦੇ ਨਾਲ ਹੀ ਬਠਿੰਡਾ ਵਿੱਚ ਆਲ ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਤੋਂ ਇਲਾਵਾ ਸੜਕ, ਰੇਲ ਅਤੇ ਹਵਾਈ ਸੰਪਰਕ ਦੀਆਂ ਬਿਹਤਰੀਨ ਸੇਵਾਵਾਂ ਮੌਜੂਦ ਹਨ । ਉਨਾਂ ਕਿਹਾ ਕਿ ਰੇਲਵੇ ਸੇਵਾ, ਜੋ ਪਹਿਲਾਂ ਥਰਮਲ ਪਲਾਂਟ ਲਈ ਵਰਤੀ ਜਾਂਦੀ ਸੀ, ਫਾਰਮਾ ਉਦਯੋਗ ਸਬੰਧੀ ਆਵਾਜਾਈ ਲਈ ਵਰਤੀ ਜਾ ਸਕਦੀ  ਹੈ। 

Manpreet BadalManpreet Badal

ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਐਲਾਨ ਮੁਤਾਬਕ ਕੇਂਦਰ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਅਤੇ ਬਾਕੀ ਖਰਚੇ ਸੂਬਾ ਸਰਕਾਰ ਵੱਲੋਂ ਉਠਾਏ ਜਾਣ ਦੀ ਉਮੀਦ ਕਰ ਰਿਹਾ ਹੈ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਲਾਂਟ ਸਥਾਪਤ ਕਰੇਗੀ। ਇਹ ਨਾ ਸਿਰਫ ਮਾਲਵਾ ਖਿੱਤੇ ਦੀ ਆਰਥਿਕਤਾ ਵਿੱਚ ਯੋਗਦਾਨ ਪਾਵੇਗਾ ਸਗੋਂ ਪੰਜਾਬ ਦੇ ਉਦਯੋਗ ਦੀ ਨੁਹਾਰ ਹੀ ਬਦਲ ਦੇਵੇਗਾ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement