ਚੀਨ ਦੇ ਮੁੱਦੇ 'ਤੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਬੁਲਾਵੇ ਰਖਿਆ ਮੰਤਰੀ : ਨਾਇਡੂ
Published : Sep 18, 2020, 1:05 am IST
Updated : Sep 18, 2020, 1:05 am IST
SHARE ARTICLE
image
image

ਚੀਨ ਦੇ ਮੁੱਦੇ 'ਤੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਬੁਲਾਵੇ ਰਖਿਆ ਮੰਤਰੀ : ਨਾਇਡੂ

ਨਵੀਂ ਦਿੱਲੀ, 17 ਸਤੰਬਰ : ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਅੱਜ ਰਖਿਆ ਮੰਤਰੀ ਨੂੰ ਆਪਣੇ ਚੈਂਬਰ ਵਿਚ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਬੁਲਾਉਣ ਅਤੇ ਉਨ੍ਹਾਂ ਨੂੰ ਲੱਦਾਖ਼ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਦਾ ਸੁਝਾਅ ਦਿਤਾ।
ਨਾਇਡੂ ਨੇ ਇਹ ਸੁਝਾਅ ਰਖਿਆ ਮੰਤਰੀ ਨੂੰ ਉਦੋਂ ਦਿਤਾ ਜਦੋਂ ਉਨ੍ਹਾਂ ਰਾਜ ਸਭਾ ਵਿਚ ਪੂਰਬੀ ਲੱਦਾਖ਼ ਦੀ ਸਥਿਤੀ ਬਾਰੇ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਤੋਂ ਸਪੱਸ਼ਟੀਕਰਨ ਮੰਗਣ ਦੀ ਮੰਗ ਕੀਤੀ। ਇਸ 'ਤੇ ਨਾਇਡੂ ਨੇ ਕਿਹਾ ਕਿ ਇਹ ਇਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਸੈਨਾ ਸਰਹੱਦ 'ਤੇ ਖੜੀ ਹੈ। ਰਖਿਆ ਮੰਤਰੀ ਅਪਣੇ ਚੈਂਬਰ ਵਿਚ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਬੁਲਾਉਣ। ਇਸ ਮੌਕੇ ਸਬੰਧਤ ਅਧਿਕਾਰੀ ਵੀ ਆ ਕੇ ਜਾਣਕਾਰੀ ਦੇ ਸਕਦੇ ਹਨ। ਸਾਨੂੰ ਇਸ ਸਦਨ ਤੋਂ ਅਜਿਹਾ ਸੰਦੇਸ਼ ਦੇਣਾ ਚਾਹੀਦਾ ਹੈ ਕਿ ਪੂਰਾ ਦੇਸ਼ ਅਤੇ ਸੰਸਦ ਫ਼ੌਜ ਨਾਲ ਇਕਜੁਟ ਹਨ। ਸਦਨ ਵਿਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਅਸੀਂ ਸਾਰੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਮੁੱਦੇ 'ਤੇ ਇਕ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੀਨ ਨਾਲ ਵਿਵਾਦ ਦੇ
ਮੁੱਦੇ 'ਤੇ ਸਰਕਾਰ ਨਾਲ ਪੂਰੀ ਤਰ੍ਹਾਂ ਖੜੀ ਹੈ ਪਰ ਇਥੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ ਅਪ੍ਰੈਲ ਵਿਚ ਉਨ੍ਹਾਂ (ਚੀਨੀ ਸੈਨਿਕ) ਉਥੇ ਜਾਣਾ ਚਾਹੀਦਾ ਸੀ ਜਿਥੇ ਉਹ ਸਨ। ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ।
ਕਾਂਗਰਸ ਦੇ ਆਨੰਦ ਸ਼ਰਮਾ ਨੇ ਕਿਹਾ ਕਿ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਾਰਤ ਵਿਚ ਏਕਤਾ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਆਵਾਜ਼ ਪੂਰੇ ਦੇਸ਼ ਵਿਚੋਂ ਗੂੰਜਣੀ ਚਾਹੀਦੀ ਹੈ ਕਿ ਸਾਨੂੰ ਅਪਣੀ ਫ਼ੌਜ 'ਤੇ ਮਾਣ ਹੈ। ਜਨਤਾ ਦਲ (ਯੂ) ਦੇ ਆਰਸੀਪੀ ਸਿੰਘ ਨੇ ਕਿਹਾ ਕਿ ਚੀਨ ਇਕ ਨਾਸ਼ੁਕਰਾ ਦੇਸ਼ ਰਿਹਾ ਹੈ। ਅਸੀਂ ਉਸ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ
ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਲੈਣ ਵਿਚ ਸਹਾਇਤਾ ਕੀਤੀ, ਅਸੀਂ ਪੰਚਸ਼ੀਲ 'ਤੇ ਜ਼ੋਰ ਦਿਤਾ ਪਰ ਬਦਲੇ ਵਿਚ ਉਸ ਨੇ ਹਮਲਾਵਰਤਾ ਦਿਖਾਈ।
ਐਸਪੀ ਦੇ ਰਵੀ ਪ੍ਰਕਾਸ਼ ਵਰਮਾ ਨੇ ਕਿਹਾ ਕਿ ਦੇਸ਼ ਦਾ ਇਲੈਕਟ੍ਰਾਨਿਕ ਮੀਡੀਆ ਸਰਹੱਦ ਦੇ ਨਾਲ ਜੰਗ ਵਰਗੀ ਸਥਿਤੀ ਪੈਦਾ ਕਰਨ 'ਤੇ ਤੁਲਿਆ ਹੋਇਆ ਹੈ। ਕਾਂਗਰਸੀ ਨੇਤਾ ਏ ਕੇ ਐਂਟਨੀ ਨੇ ਗੈਲਵਨ ਵੈਲੀ ਵਿਚ 20 ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਵਾਅਦਾ ਕਰਨਾ ਚਾਹੀਦਾ ਹੈ ਕਿ ਅਸੀਂ ਪ੍ਰਭੂਸੱਤਾ ਦੀ ਰੱਖਿਆ ਲਈ ਜੋ ਵੀ ਕਦਮ ਚੁਕਣਗੇ, ਉਹ ਉਠਾਵਾਂਗੇ। ਉਨ੍ਹਾਂ ਕਿਹਾ ਕਿ ਸਰਹੱਦ ਦੇ ਨਾਲ ਪੈਟਰੋਲਿੰਗ ਪ੍ਰਣਾਲੀ ਵਿਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ।
ਸ਼ਿਵ ਸੈਨਾ ਦੇ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਜਵਾਨਾਂ ਨਾਲ ਪੂਰੀ ਤਰ੍ਹਾਂ ਨਾਲ ਖੜੇ ਹਾਂ ਅਤੇ ਸੰਜਮ, ਬਹਾਦਰੀ ਸਾਡੀ ਪ੍ਰੰਪਰਾ ਰਹੀ ਹੈ ਪਰ ਚੀਨ ਦੀ ਪਰੰਪਰਾ ਧੋਖੇ ਵਾਲੀ ਰਹੀ ਹੈ ਅਤੇ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
'ਆਪ' ਦੇ ਸੰਜੇ ਸਿੰਘ ਨੇ ਕਿਹਾ ਕਿ ਅਸੀਂ ਇਸ ਮੁੱਦੇ 'ਤੇ ਸਰਕਾਰ ਅਤੇ ਸੈਨਾ ਦੇ ਨਾਲ ਪੂਰੀ ਤਰ੍ਹਾਂ ਖੜੇ ਹਾਂ। ਆਰਜੇਡੀ ਦੇ ਪ੍ਰੇਮਚੰਦ ਗੁਪਤਾ, ਡੀਐਮਕੇ ਦੇ ਪੀ ਵਿਲਸਨ, ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ ਬ੍ਰਾਇਨ, ਬੀਜੇਡੀ ਦੇ ਪ੍ਰਸੰਨਾ ਅਚਾਰੀਆ, ਬਸਪਾ ਦੇ ਵੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਅਤੇ ਬਚਾਅ ਦੇ ਮੁੱਦਿਆਂ 'ਤੇ ਫ਼ੌਜ ਅਤੇ ਸਰਕਾਰ ਨਾਲ ਖੜੇ ਰਹਿਣ ਲਈ ਵਚਨਬੱਧ ਹਨ।
   ਵੱਖ-ਵੱਖ ਮੈਂਬਰਾਂ ਵਲੋਂ ਪੁੱਛੇ ਗਏ ਸਪੱਸ਼ਟੀਕਰਨ ਦੇ ਜਵਾਬ ਵਿਚ ਰੱਖਿਆ ਮੰਤਰੀ ਸਿੰਘ ਨੇ ਕਿਹਾ ਕਿ ਦੇਸ਼ ਨੂੰ ਪਿਛਲੇ ਸਮੇਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅੱਜ ਇਸ ਸਦਨ ਨੇ ਭਰੋਸਾ ਦਿਤਾ ਹੈ ਕਿ ਭਾਵੇਂ ਕਿੰਨੀ ਵੀ ਵੱਡੀ ਚੁਣੌਤੀ ਹੋਵੇ, ਸਾਰੇ ਦੇਸ਼ ਵਾਸੀਆਂ ਨੂੰ ਮਿਲ ਕੇ ਇਸ ਦਾ ਸਾਹਮਣਾ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਭਾਰਤ ਦੇ ਸੈਨਿਕਾਂ ਨੂੰ ਗਸ਼ਤ ਕਰਨ ਤੋਂ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਪੈਟਰੋਲਿੰਗ ਪ੍ਰਣਾਲੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। (ਏਜੰਸੀ)
imageimage

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement