
2 ਕਾਰ ਸਵਾਰ ਵਿਅਕਤੀ ਬੱਚੇ ਨੂੰ ਚੁੱਕ ਕੇ ਹੋ ਗਏ ਸਨ ਫਰਾਰ
ਬੀਤੇ ਦਿਨੀਂ ਜਿਲ੍ਹਾ ਮੋਗਾ ਦੇ ਹਲਕਾ ਬਾਘਾਪੁਰਾਣਾ ਦੇ ਮੁਦਕੀ ਰੋੋਡ ਤੇ ਸਥਿਤ ਪਿੰਡ ਦੇ ਬੱਚੇ ਨੂੰ ਦਿਨ-ਦਿਹਾੜੇ ਤਕਰੀਬਨ 12:30. ਵਜੇ ਦੇ ਕਰੀਬ ਅਗਵਾ ਕਰ ਕੇ ਲੈ ਕੇ ਜਾਣ ਦੇ ਮਾਮਲੇ ਨਾਲ ਬਾਘਾ ਪੁਰਾਣਾ ਸ਼ਹਿਰ ਵਿੱਚ ਸਨਸਨੀ ਫੈਲ ਗਈ ਸੀ।
Thief
ਜਿਸ ਨੂੰ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਵੱਲੋਂ ਕੀਤੀਆ ਸਖ਼ਤ ਹਦਾਇਤਾਂ ਦੇ ਚੱਲਦਿਆਂ ਪੁਲਿਸ ਨੇ ਭਾਰੀ ਜੱਦੋ ਜਹਿਦ ਕਰ ਕੇ ਸਿਰਫ਼ 8 ਘੰਟਿਆਂ ਵਿਚ ਰਾਤ ਦੇ ਕਰੀਬ 8:30 ਵਜੇ ਪਿੰਡ ਡੇਮਰੂੰ ਵਿਚੋਂ ਬਰਾਮਦ ਕਰ ਕੇ ਮਾਪਿਆ ਦੇ ਹਵਾਲੇ ਕੀਤਾ ਹੈ।
Thief
ਬੱਚੇ ਅਮਨਦੀਪ ਸਿੰਘ ਦੀ ਮਾਂ ਨੇ ਦੱਸਿਆ ਕਿ ਇੱਥੇ ਸਾਡੀ ਮਿਸਤਰੀ ਦੀ ਦੁਕਾਨ ਹੈ ਹਰ ਰੋਜ ਦੀ ਤਰ੍ਹਾਂ ਬੱਚਾ ਇਥੇ ਹੀ ਖੇਡਣ ਲਈ ਆਉਂਦਾ ਹੈ। 2 ਵਿਅਕਤੀ ਕਾਰ ਸਵਾਰ ਆਏ ਅਤੇ ਬੱਚੇ ਨੂੰ ਚੁੱਕ ਕੇ ਲੈ ਗਏ ਸਾਡੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਨੀ ਨਹੀਂ ਹੈ ਸਾਨੂੰ ਕੁੱਝ ਨਹੀਂ ਪਤਾ ਹੈ ਕਿ ਸਾਡੇ ਬੱਚੇ ਨੂੰ ਕੌਣ ਚੁੱਕ ਕੇ ਲੈ ਗਏ।
photo
ਦਿਨ-ਦਹਾੜੇ ਅਜਿਹੀ ਘਟਨਾਵਾਂ ਹੋਣਾ ਪੁਲਿਸ ਉੱਤੇ ਸਵਾਲਿਆ ਨਿਸ਼ਾਨ ਖੜੇ ਕਰ ਹਨ ਦੁਕਾਨ ਉੱਤੇ ਕੰਮ ਕਰਦੇ ਮੁੰਡੇ ਆਕਾਸ਼ਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੇ ਤੋਂ ਆਕੇ ਪਹਿਲਾਂ ਪਾਣੀ ਮੰਗਿਆ ਅਤੇ ਫਿਰ ਬੋਲੇ ਕਿ ਅਸੀਂ ਦਰਵਾਜੇ ਬਣਾਉਣ ਹਾਂ ਇਨ੍ਹੇ ਵਿੱਚ ਹੀ ਮੈਨੂੰ ਉਨ੍ਹਾਂ ਨੇ ਧੱਕਾ ਮਾਰਿਆ ਅਤੇ ਬੱਚੇ ਨੂੰ ਚੁੱਕ ਕੇ ਲੈ ਗਏ ਸਨ।
ਪੁਲਿਸ ਨੇ ਤਿੰਨੇ ਦੋਸ਼ੀ ਬਸੰਤ ਸਿੰਘ ਉਰਫ਼ ਨੰਦੂ,ਨਿਰਮਲ ਸਿੰਘ ਉਰਫ਼ ਨਿਮ੍ਹਾ ਦੋਵੇਂ ਅਗਵਾਕਾਰ ਅਤੇ ਤੀਸਰਾ ਦੁਕਾਨ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਸੁਖਦੀਪ ਸਿੰਘ ਉਰਫ਼ ਸੁੱਖਾ ਵਾਸੀਅਨ ਪੰਜਗਰਾਈਂ ਨੂੰ ਵਰਤੀ ਗਈ ਮਾਰੂਤੀ ਕਾਰ ਸਮੇਤ ਕਾਬੂ ਕੀਤਾ ਹੈ।ਡੀ.ਐੱਸ.ਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਪੁਲਿਸ ਕਾਰਵਾਈ ਜਾਰੀ ਹੈ।