
ਫ਼ਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਜਮਹੂਰੀਅਤ ਦੇ ਘਾਣ ਵਿਰੁਧ ਰੋਸ ਹਫ਼ਤਾ 28 ਤੋਂ
ਫ਼ਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਜਮਹੂਰੀਅਤ ਦੇ ਘਾਣ ਵਿਰੁਧ ਰੋਸ ਹਫ਼ਤਾ 28 ਤੋਂ
ਚੰਡੀਗੜ੍ਹ, 17 ਸਤੰਬਰ (ਨੀਲ ਭਲਿੰਦਰ ਸਿੰਘ) : ਪੰਜਾਬ ਦੀਆਂ ਅੱਠ ਕਮਿਊਨਿਸਟ ਪਾਰਟੀਆਂ ਅਤੇ ਇਨਕਲਾਬੀ ਜਥੇਬੰਦੀਆਂ ਦੇ ਸਾਂਝੇ 'ਫ਼ਾਸ਼ੀ ਹਮਲਿਆਂ ਵਿਰੋਧੀ ਫ਼ਰੰਟ' ਦੇ ਸੂਬਾਈ ਆਗੂਆਂ ਦੀ ਮੀਟਿੰਗ ਕਾ. ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ 'ਚ ਸੰਘ ਪਰਵਾਰ ਦੀ ਫ਼ਿਰਕੂ ਫ਼ਾਸ਼ੀ ਮੋਦੀ ਹਕੂਮਤ ਵਲੋਂ ਮੁਲਕ ਦੀ ਵੱੱਡੀ ਘੱਟ ਗਿਣਤੀ ਮੁਸਲਮਾਨ ਤਬਕੇ ਦੀ ਧਾਰਮਕ ਪਛਾਣ ਨੂੰ ਮਿਟਾਉਣ ਲਈ ਲਿਆਂਦੇ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਚੱਲੇ ਸ਼ਾਂਤਮਈ ਸਹੀਨਬਾਗ਼ ਸੰਘਰਸ਼ ਵਿਚ ਭਾਗ ਲੈਣ ਵਾਲੇ ਆਗੂਆਂ ਨੂੰ ਦਿੱਲੀ ਦੰਗਿਆਂ ਦੇ ਦੋਸ਼ 'ਚ ਸੀਤਾ ਰਾਮ ਯੇਚੁਰੀ, ਯੋਗੇਂਦਰ ਯਾਦਵ,