
'ਲਾਸ਼ਾਂ ਟਿਕਾਣੇ ਲਗਾਉਣ ਲਈ ਸੁਮੇਧ ਸੈਣੀ ਨੇ ਰਖਿਆ ਹੋਇਆ ਸੀ ਇਕ ਕਸਾਈ'
ਚੰਡੀਗੜ੍ਹ, 17 ਸਤੰਬਰ (ਨੀਲ ਭਲਿੰਦਰ ਸਿੰਘ) : ਸਾਬਕਾ ਡੀਜੀਪੀ ਸੁਮੇਧ ਸੈਣੀ ਵਿਰੁਧ ਸਿਟਕੋ ਦੇ ਜੇਈ ਰਹਿ ਚੁੱਕੇ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਲਾਪਤਾ ਅਤੇ ਹੋਰ ਹਤਿਆ ਦੇ ਕੇਸ ਵਿਚ ਇਕ ਅਹਿਮ ਖੁਲਾਸਾ ਹੋਇਆ ਹੈ ਜਿਸ ਮੁਤਾਬਕ ਸੁਮੇਧ ਸਿੰਘ ਸੈਣੀ ਨੇ ਲਾਸ਼ਾਂ ਨੂੰ ਟਿਕਾਣੇ ਲਗਾਉਣ ਲਈ ਉਚੇਚੇ ਤੌਰ ਉਤੇ ਇਕ ਕਸਾਈ ਰਖਿਆ ਹੋਇਆ ਸੀ। ਦਸਿਆ ਜਾ ਰਿਹਾ ਹੈ ਕਿ ਇਹ ਕਸਾਈ ਲੁਧਿਆਣਾ ਨਾਲ ਸਬੰਧਤ ਸੀ। ਇਸ ਕੇਸ ਵਿਚ ਪੰਜਾਬ ਸਰਕਾਰ ਦੀ ਅਦਾਲਤ ਵਿਚ ਤਰਜਮਾਨੀ ਕਰ ਰਹੇ ਨਾਮਵਰ ਐਡਵੋਕੇਟ ਸੁਰਤੇਜ ਸਿੰਘ ਨਰੂਲਾ ਨੇ ਖੁਦ ਇਸ ਪੱਤਰਕਾਰ ਕੋਲ ਇਹ ਖੁਲਾਸਾ ਕੀਤਾ ਹੈ।
ਲੁਧਿਆਣਾ ਦੇ ਕਸਾਈ ਨੂੰ ਲੱਭਣ ਤੇ ਫੜਨ ਲਈ ਅਦਾਲਤ 'ਚ ਜਾਵੇਗੀ ਪੰਜਾਬ ਸਰਕਾਰ
image