
ਪਿਉ-ਪੁੱਤ ਨੂੰ ਨਗਨ ਕਰਨ ਦੇ ਮਾਮਲੇ 'ਚ ਹੁਣ ਸਾਬਕਾ ਮੁਨਸ਼ੀ ਨੇ ਕੀਤਾ ਆਤਮ ਸਮਰਪਣ
ਖੰਨਾ, 17 ਸਤੰਬਰ (ਪ.ਪ.) : ਸਦਰ ਥਾਣਾ ਖੰਨਾ 'ਚ ਪਿਉ-ਪੁੱਤਰ ਸਣੇ ਤਿੰਨ ਵਿਅਕਤੀਆਂ ਨੂੰ ਨਗਨ ਕਰ ਕੇ ਵੀਡੀਉ ਬਣਾ ਕੇ ਵਾਇਰਲ ਕਰਨ ਦੇ ਮਾਮਲੇ 'ਚ ਨਾਮਜ਼ਦ ਸਦਰ ਥਾਣੇ ਦੇ ਸਾਬਕਾ ਮੁਨਸ਼ੀ ਸਿਪਾਹੀ ਵਰੁਣ ਕੁਮਾਰ ਨੇ ਵੀ ਆਤਮ ਸਮਰਪਣ ਕਰ ਦਿਤਾ ਹੈ। ਵਰੁਣ ਕੁਮਾਰ ਨੇ ਮੰਗਲਵਾਰ ਨੂੰ ਹੀ ਖੰਨਾ ਦੀ ਅਦਾਲਤ 'ਚ ਆਤਮ ਸਮਰਪਣ ਕੀਤਾ ਸੀ। ਅਦਾਲਤ ਨੇ ਫ਼ਿਲਹਾਲ ਉਸ ਨੂੰ ਕਾਨੂੰਨੀ ਹਿਰਾਸਤ 'ਚ ਭੇਜਿਆ ਹੈ। ਪੁਲਿਸ ਨੇ ਉਸ ਦਾ ਕੋਰੋਨਾ ਟੈਸਟ ਕਰਵਾਇਆ ਹੈ। ਕੋਰੋਨਾ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੁਲਿਸ ਉਸ ਦਾ ਰਿਮਾਂਡ ਲਵੇਗੀ। ਦਸਣਯੋਗ ਹੈ ਕਿ ਮਾਮਲੇ 'ਚ ਮੁੱਖ ਮੁਲਜ਼ਮ ਸਦਰ ਥਾਣੇ ਦੇ ਸਾਬਕਾ ਥਾਣਾ ਮੁਖੀ ਬਲਜਿੰਦਰ ਸਿੰਘ ਪਹਿਲਾਂ ਹੀ ਆਈਜੀ ਲੁਧਿਆਣਾ ਨੌਨਿਹਾਲ ਸਿੰਘimage ਸਾਹਮਣੇ ਆਤਮ ਸਮਰਪਣ ਕਰ ਚੁੱਕਾ ਹੈ।