
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੁੱਖ ਮੰਤਰੀ ਦਾ ਵੱਡਾ ਬਿਆਨ 'ਜੇ ਮੈਨੂੰ CM ਅਹੁਦੇ ਤੋਂ ਹਟਾਇਆ ਤਾਂ ਮੈਂ ਅਸਤੀਫ਼ਾ ਦੇ ਦਿਆਂਗਾ'
ਚੰਡੀਗੜ੍ਹ - ਪੰਜਾਬ ਦੇ ਕਈ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਤੋਂ ਨਾਖੁਸ਼ ਹਨ। ਵਿਧਾਇਕਾਂ ਦੀ ਮੀਟਿੰਗ ਅੱਜ ਸ਼ਾਮ 5 ਵਜੇ ਬੁਲਾਈ ਗਈ ਹੈ। ਵਿਧਾਇਕ ਦਲ ਦੀ ਬੈਠਕ ਵਿਚ ਕਾਂਗਰਸ ਹਾਈਕਮਾਨ ਨੇ ਰਾਜਸਥਾਨ ਦੇ ਇੰਚਾਰਜ ਅਜੇ ਮਾਕਨ ਅਤੇ ਰਾਜਸਥਾਨ ਦੇ ਮਾਲ ਮੰਤਰੀ ਹਰੀਸ਼ ਚੌਧਰੀ ਨੂੰ ਨਿਗਰਾਨ ਵਜੋਂ ਭੇਜਿਆ ਹੈ ਤੇ ਦੋਨੋਂ ਆਬਜ਼ਰਵਰ ਹਰੀਸ਼ ਰਾਵਤ ਨਾਲ ਚੰਡੀਗੜ੍ਹ ਪਹੁੰਚ ਗਏ ਹਨ।
ਹਰੀਸ਼ ਚੌਧਰੀ ਦਿੱਲੀ ਵਿਚ ਸਨ। ਅਜੈ ਮਾਕਨ ਅਤੇ ਹਰੀਸ਼ ਚੌਧਰੀ, ਪੰਜਾਬ ਇੰਚਾਰਜ ਹਰੀਸ਼ ਰਾਵਤ ਦੇ ਨਾਲ ਚੰਡੀਗੜ੍ਹ ਪਹੁੰਚੇ ਹਨ ਤੇ ਦੋਨੋਂ ਹੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਮੌਜੂਦ ਰਹਿਣਗੇ। ਰਾਜਸਥਾਨ ਦੇ ਮਾਲ ਮੰਤਰੀ ਹਰੀਸ਼ ਚੌਧਰੀ ਏਆਈਸੀਸੀ ਦੇ ਸਕੱਤਰ ਹੁੰਦਿਆਂ ਪੰਜਾਬ ਦੇ ਇੰਚਾਰਜ ਰਹੇ ਹਨ। ਹਰੀਸ਼ ਚੌਧਰੀ ਦੇ ਪੰਜਾਬ ਕਾਂਗਰਸ ਦੇ ਨੇਤਾਵਾਂ ਨਾਲ ਚੰਗੇ ਸੰਪਰਕ ਹਨ ਕਿਉਂਕਿ ਉਹ ਚੋਣਾਂ ਤੋਂ ਲੈ ਕੇ ਸਰਕਾਰ ਦੇ ਗਠਨ ਤੱਕ ਲੰਮੇ ਸਮੇਂ ਤੱਕ ਇੰਚਾਰਜ ਰਹੇ ਸਨ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਸ਼ਾਮ 5 ਵਜੇ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਮੁੱਖ ਮੰਤਰੀ ਬਾਰੇ ਵਿਧਾਇਕਾਂ ਦੀ ਰਾਇ ਲਈ ਜਾ ਸਕਦੀ ਹੈ। ਹਰੀਸ਼ ਚੌਧਰੀ ਅਤੇ ਅਜੈ ਮਾਕਨ ਵੀ ਵਿਧਾਇਕਾਂ ਨਾਲ ਚਰਚਾ ਕਰ ਸਕਦੇ ਹਨ।
Captain Amarinder Singh, Navjot Sidhu
ਅਜੇ ਮਾਕਨ ਅਤੇ ਹਰੀਸ਼ ਚੌਧਰੀ ਸਾਰੀ ਸਥਿਤੀ ਬਾਰੇ ਹਾਈ ਕਮਾਂਡ ਨੂੰ ਵੱਖਰਾ ਫੀਡਬੈਕ ਦੇ ਸਕਦੇ ਹਨ। ਸ਼ਾਮ ਨੂੰ ਵਿਧਾਇਕ ਦਲ ਦੀ ਬੈਠਕ ਵਿੱਚ ਇਹ ਸਪੱਸ਼ਟ ਹੋ ਜਾਵੇਗਾ ਕਿ ਕੈਪਟਨ ਅਮਿਰੰਦਰ ਦੇ ਨਾਲ ਕੋਈ ਵਿਧਾਇਕ ਹੈ ਜਾਂ ਨਹੀਂ। ਕਾਂਗਰਸੀ ਸੂਤਰਾਂ ਅਨੁਸਾਰ ਅੱਜ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਜਾਂ ਬਰਕਰਾਰ ਰੱਖਣ ਦਾ ਰਾਹ ਤੈਅ ਕਰ ਸਕਦੀ ਹੈ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਈਕਮਾਨ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਤੇ ਇਹ ਵੀ ਚਰਚਾ ਹੈ ਕਿ CM ਕੈਪਟਨ ਨੇ ਕਿਹਾ ਹੈ ਕਿ ਜੇਕਰ ਅੱਜ ਕਲੇਸ਼ ਖਤਮ ਨਾ ਹੋਇਆ ਤਾਂ ਮੈਂ ਖੁਦ ਹੀ ਅਸਤੀਫਾ ਦੇ ਦੇਵਾਂਗਾ।