ਅਲੀ ਬਾਬਾ ਬਦਲਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ: ਹਰਪਾਲ ਸਿੰਘ ਚੀਮਾ
Published : Sep 18, 2021, 7:43 pm IST
Updated : Sep 18, 2021, 7:43 pm IST
SHARE ARTICLE
Harpal Cheema
Harpal Cheema

-ਕਾਂਗਰਸੀਆਂ ਦੀ ਕੁਰਸੀ ਦੀ ਲੜਾਈ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ: ਨੇਤਾ ਵਿਰੋਧੀ ਧਿਰ

 

ਚੰਡੀਗੜ੍ਹ - ਸੱਤਾਧਾਰੀ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਜਾਰੀ 'ਕੁਰਸੀ' ਦੀ ਲੜਾਈ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਰ 'ਤੇ ਤਲਖ਼ ਟਿੱਪਣੀ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਇਸ ਗ੍ਰਹਿ ਯੁੱਧ ਨੇ ਪੰਜਾਬ ਅਤੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਜਿਸ ਕਾਰਨ  ਪੰਜਾਬ ਦੀ ਜਨਤਾ 'ਚ ਕਾਂਗਰਸ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ। ਕਾਂਗਰਸ ਭਾਵੇਂ ਜਿੰਨੇ ਮਰਜੀ ਚਿਹਰੇ ਕਿਉਂ ਨਾ ਬਦਲ ਲਵੇ, ਆਉਂਦੀਆਂ ਚੋਣਾ ਵਿੱਚ ਪੰਜਾਬ ਦੇ ਲੋਕ ਕਾਂਗਰਸ ਦਾ ਅਕਾਲੀ- ਭਾਜਪਾ ਨਾਲੋਂ ਵੀ ਬੁਰਾ ਹਸ਼ਰ ਕਰਨਗੇ।

Captain Amarinder Singh Captain Amarinder Singh

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਦਿੱਤੇ ਗਏ ਅਸਤੀਫ਼ੇ ਅਤੇ ਨਵੇਂ ਮੁੱਖ ਮੰਤਰੀ ਦੀ ਚੋਣ ਬਾਰੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ, ''ਅਲੀ ਬਾਬਾ ਬਦਲੇ ਜਾਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ। ਸਾਢੇ ਚਾਰ ਸਾਲਾਂ ਤੋਂ ਜਾਰੀ ਮਾਫ਼ੀਆ ਰਾਜ ਦੇ ਹਮਾਮ ਵਿੱਚ ਸਭ ਕਾਂਗਰਸੀ ਨੰਗੇ ਹਨ। ਕਾਂਗਰਸ ਜਿਹੜਾ ਵੀ ਚਿਹਰੇ (ਮੁੱਖ ਮੰਤਰੀ) ਬਦਲ ਲਵੇ, ਪਰ ਆਪਣੀ ਝੂਠੀ, ਭ੍ਰਿਸ਼ਟਾਚਾਰੀ ਅਤੇ ਮੌਕਾ ਪ੍ਰਸਤੀ ਵਾਲੀ ਫ਼ਿਤਰਤ ਨਹੀਂ ਬਦਲ ਸਕਦੀ।''

Navjot Sidhu Navjot Sidhu

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਕੈਪਟਨ ਅਤੇ ਉਸਦੇ ਵਿਧਾਇਕਾਂ ਤੇ ਵਜ਼ੀਰਾਂ ਨੇ ਪੰਜਾਬ ਦੀ ਖੁਸ਼ਹਾਲੀ ਬਾਰੇ ਕਦੇ ਨਹੀਂ ਸੋਚਿਆ, ਸਿਰਫ਼ ਆਪਣੀਆਂ ਤਿਜ਼ੌਰੀਆਂ ਭਰਨ 'ਤੇ ਲੱਗੇ ਰਹੇ। ਜੇਕਰ ਪੰਜਾਬ ਅਤੇ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਏਜੰਡੇ 'ਤੇ ਹੁੰਦੇ ਤਾਂ ਕਾਂਗਰਸ ਨੂੰ ਆਹ ਦਿਨ ਦੇਖਣ ਦੀ ਨੌਬਤ ਹੀ ਨਾ ਆਉਂਦੀ, ਕਿਉਂਕਿ ਲੜਾਈ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਦੀ ਨਹੀਂ, ਸਗੋਂ ਮਾਫੀਆ ਸਰਗਨੇ ਦੇ ਰੁਤਬੇ 'ਤੇ ਕਬਜ਼ਾ ਕਰਨ ਦੀ ਜੰਗ ਹੈ।

Captain Amarinder Singh and Navjot Sidhu Captain Amarinder Singh and Navjot Sidhu

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ ਮਾਫ਼ੀਆ ਰਾਜ ਤੋਂ ਦੁਖੀ ਹੋ ਕੇ ਲੋਕਾਂ ਨੇ ਬੜੀ ਉਮੀਦ ਨਾਲ ਕੈਪਟਨ ਅਤੇ ਕਾਂਗਰਸ ਉਤੇ ਜਿੰਨਾ ਜ਼ਿਆਦਾ ਵਿਸ਼ਵਾਸ਼ ਕੀਤਾ ਸੀ, ਇਨਾਂ ਸਾਢੇ ਚਾਰ ਸਾਲਾਂ 'ਚ ਓਨੀ ਹੀ ਜ਼ਿਆਦਾ ਨਿਰਾਸਤਾ ਮਿਲੀ ਲੋਕਾਂ ਨੂੰ ਮਿਲੀ। ਕਾਂਗਰਸੀ ਗ੍ਰਹਿਯੁੱਧ ਨੇ ਪੰਜਾਬ ਅਤੇ ਲੋਕਾਂ ਦੇ ਸਾਰੇ ਅਹਿਮ ਮੁੱਦੇ ਪਿੱਛੇ ਸੁੱਟ ਦਿੱਤੇ। ਇਹੋ ਵਜ੍ਹਾ ਹੈ ਕਿ ਅੱਜ ਲੋਕ ਕਾਂਗਰਸ ਨੂੰ ਬਾਦਲ-ਭਾਜਪਾ ਵਾਂਗ ਨਫ਼ਰਤ ਕਰਨ ਲੱਗੇ ਹਨ। ਚੀਮਾ ਮੁਤਾਬਕ ਆਪਣੀਆਂ ਨਲਾਇਕੀਆਂ ਅਤੇ ਬਦਨੀਤੀਆਂ ਕਾਰਨ ਕਾਂਗਰਸ ਅੱਜ ਡੁੱਬ ਰਿਹਾ 'ਟਾਇਟੈਨਿਕ ਜ਼ਹਾਜ' ਬਣ ਗਿਆ ਹੈ, ਜਿਸ ਨੂੰ ਕੋਈ ਵੀ 'ਕਪਤਾਨ' ਹੁਣ ਹਮੇਸ਼ਾਂ ਲਈ ਡੁਬਣੋਂ ਨਹੀਂ ਬਚਾਅ ਸਕਦਾ।

Harpal Cheema Harpal Cheema

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਵਿੱਚ ਵਰਤਮਾਨ ਫੇਰਬਦਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਆਖ਼ਰੀ ਕੋਸ਼ਿਸ਼ ਹੈ ਕਿ ਸਾਢੇ ਚਾਰ ਸਾਲਾਂ ਦੀਆਂ ਨਕਾਮੀਆਂ ਅਤੇ ਮਾਫ਼ੀਆ ਰਾਜ ਦੀ ਲੁੱਟ- ਖਸੁੱਟ ਦਾ ਠੀਕਰਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਭੰਨ ਕੇ ਬਾਕੀ ਪਾਰਟੀ ਨੂੰ ਪਾਕ-ਪਵਿੱਤਰ  ਬਣਾ ਲਿਆ ਜਾਵੇ, ਪ੍ਰੰਤੂ ਪੰਜਾਬ ਦੀ ਜਨਤਾ ਸਿਆਸੀ ਤੌਰ 'ਤੇ ਬੇਹੱਦ ਜਾਗਰੂਕ ਹੋ ਚੁੱਕੀ ਹੈ। ਇਸ ਲਈ ਜਨਤਾ ਕਾਂਗਰਸ ਦੇ ਇਸ ਹਾਈ ਡਰਾਮੇ ਦਾ ਸ਼ਿਕਾਰ ਨਹੀਂ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement