
ਦਿੱਲੀ ਹਾਈ ਕੋਰਟ ਦੀ ਜੱਜ ਆਸ਼ਾ ਮੈਨਨ ਨੇ ਕਿਹਾ ਔਰਤਾਂ ਜ਼ਿਆਦਾ ਭਾਵੁਕ ਹੁੰਦੀਆਂ ਹਨ, ਉਨ੍ਹਾਂ ਨੂੰ ਮਾਫ਼ੀ ਨਹੀਂ ਮੰਗਣੀ ਚਾਹੀਦੀ
ਔਰਤਾਂ ਜ਼ਿਆਦਾ ਭਾਵੁਕ ਹੁੰਦੀਆਂ ਹਨ, ਉਨ੍ਹਾਂ ਨੂੰ ਮਾਫ਼ੀ ਨਹੀਂ ਮੰਗਣੀ ਚਾਹੀਦੀ
ਨਵੀਂ ਦਿੱਲੀ, 17 ਸਤੰਬਰ: ਦਿੱਲੀ ਹਾਈ ਕੋਰਟ ਦੀ ਨਿਆਂਇਕ ਸੇਵਾ ਤੋਂ ਵਿਦਾਇਗੀ ਲੈ ਰਹੀ ਜਸਟਿਸ ਆਸ਼ਾ ਮੇਨਨ ਨੇ ਆਪਣੇ ਵਿਦਾਇਗੀ ਸਮਾਰੋਹ ਵਿਚ ਔਰਤਾਂ ਦੇ ਵਿਵਹਾਰ ਬਾਰੇ ਦਸਦਿਆਂ ਕਿਹਾ ਹੈ ਕਿ ਕਈ ਵਾਰ ਔਰਤਾਂ ਕਿਸੇ ਸਥਿਤੀ ਤੋਂ ਦੁਖੀ ਹੋ ਜਾਂਦੀਆਂ ਹਨ ਅਤੇ ਸ਼ਾਇਦ ਜ਼ਿਆਦਾ ਭਾਵੁਕ ਹੋ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਅਪਣੇ ਕੰਮ 'ਤੇ ਅਫ਼ਸੋਸ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਮੁਆਫ਼ੀ ਮੰਗਣੀ ਚਾਹੀਦੀ ਹੈ |
ਜਸਟਿਸ ਮੈਨਨ ਨੇ ਕਿਹਾ ਹੈ ਕਿ ਕਈ ਵਾਰ ਔਰਤਾਂ ਸਥਿਤੀ ਤੋਂ ਹਾਵੀ ਹੋ ਜਾਂਦੀਆਂ ਹਨ ਜਿਸ ਨੂੰ ਸੰਭਾਲਣਾ ਜ਼ਿਆਦਾ ਭਾਵਨਾਤਮਕ ਅਤੇ ਬਹੁਤ ਮੁਸ਼ਕਲ ਹੁੰਦਾ ਹੈ | ਸ਼ਾਇਦ ਇਹੀ ਕਾਰਨ ਹੈ ਕਿ ਔਰਤ ਹੋਣ ਦੇ ਨਾਤੇ ਅਸੀਂ ਜ਼ਿਆਦਾ ਭਾਵੁਕ ਹੋ ਸਕਦੇ ਹਾਂ | ਮੈਨੂੰ ਨਹੀਂ ਲਗਦਾ ਕਿ ਸਾਨੂੰ ਅਪਣੇ ਭਾਵਨਾਤਮਕ ਕੰਮ ਦੌਰਾਨ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਅਸੀਂ ਭਾਵਨਾਤਮਕ ਪ੍ਰਭਾਵ ਦੇ ਸਟੀਲ ਤੋਂ ਬਣੀਆ ਹੁੰਦੀਆਂ ਹਾਂ | ਇਸ ਲਈ ਮੈਂ ਹਮੇਸ਼ਾ ਸਾਰੀਆਂ ਮਜ਼ਬੂਤ ਔਰਤਾਂ ਨੂੰ ਸਲਾਮ ਕਰਦੀ ਹਾਂ | ਜਸਟਿਸ ਮੈਨਨ ਨੇ ਦਿੱਲੀ ਹਾਈ ਕੋਰਟ ਨੂੰ ਅਲਵਿਦਾ ਆਖਦਿਆਂ ਇਸ ਸਬੰਧ ਵਿਚ ਆਯੋਜਤ ਇਕ ਪ੍ਰੋਗਰਾਮ 'ਚ ਅਪਣੀ ਕਈ ਸਾਲ ਪੁਰਾਣੀ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ, ਜਦੋਂ ਉਹ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਜੱਜ ਵਜੋਂ ਤਾਇਨਾਤ ਸੀ | ਉਸ ਸਮੇਂ ਅਪਣੇ ਬੇਟੇ ਦੀ ਦੇਖਭਾਲ ਕਰਨ ਲਈ ਤੀਸ ਹਜ਼ਾਰੀ ਅਦਾਲਤ ਵਿਚੋਂ ਅਪਣੇ ਘਰ ਦੇ ਨੇੜੇ ਕਿਸੇ ਹੋਰ ਅਦਾਲਤ ਵਿਚ ਤਬਦੀਲ ਹੋਣਾ ਚਾਹੁੰਦੀ ਸੀ
ਕਿਉਂਕਿ ਮੇਰੇ ਇਕ ਸਾਲ ਦੇ ਪੁੱਤਰ ਦੀ ਸਿਹਤ ਵਿਚ ਕੁੱਝ ਸਮੱਸਿਆਵਾਂ ਸਨ |
ਜਸਟਿਸ ਆਸ਼ਾ ਮੇਨਨ, ਜਿਨ੍ਹਾਂ ਨੇ ਸਨਿਚਰਵਾਰ ਨੂੰ 62 ਸਾਲ ਦੀ ਸੇਵਾਮੁਕਤੀ ਦੀ ਉਮਰ ਨੂੰ ਛੂਹਿਆ | ਉਨ੍ਹਾਂ ਕਿਹਾ ਕਿ ਇਕ ਦਿਨ ਉਹ ਅਪਣੇ ਬੇਟੇ ਨੂੰ ਡਾਕਟਰ ਕੋਲ ਲੈ ਕੇ ਗਈ ਤੇ ਅਦਾਲਤ ਵਿਚ ਇਕ ਘੰਟਾ ਦੇਰੀ ਨਾਲ ਪਹੁੰਚੀ ਸੀ ਜਿਸ ਕਾਰਨ ਇਕ ਨੌਜਵਾਨ ਵਕੀਲ ਨੂੰ ਕੁੱਝ ਗ਼ਲਤਫ਼ਹਿਮੀ ਹੋ ਗਈ ਅਤੇ ਉਸ ਨੇ ਬਾਰ ਐਸੋਸੀਏਸਨ 'ਚ ਮਾਮਲਾ ਉਠਾਇਆ | ਨੌਜਵਾਨ ਵਕੀਲ ਦੇ ਨਾਲ-ਨਾਲ ਹੋਰ ਵਕੀਲ ਉਸ ਦੇ ਕੋਰਟ ਰੂਮ ਵਿਚ ਇਕੱਠੇ ਹੋ ਗਏ | ਇਕ ਸੀਨੀਅਰ ਵਕੀਲ ਨੇ ਕਿਹਾ ਕਿ ਜੇਕਰ ਤੁਸੀਂ ਕੰਮ ਨਹੀਂ ਕਰ ਸਕਦੇ ਤਾਂ ਘਰ ਬੈਠੋ |
ਜਸਟਿਸ ਮੈਨਨ ਨੇ ਕਿਹਾ, Tਉਸ ਘਟਨਾ ਤੋਂ ਬਾਅਦ, ਮੈਂ ਸੰਕਲਪ ਲਿਆ ਕਿ ਮੈਂ ਉੱਥੇ ਹੀ ਰਹਾਂਗੀ ਅਤੇ ਉਹ ਵੀ ਰਹਿਣਗੇ | ਦੇਖਦੇ ਹਾਂ ਕਿ ਕੌਣ ਕੰਮ ਕਰਨਾ ਜਾਣਦਾ ਹੈ ਅਤੇ ਕੌਣ ਕੰਮ ਕਰਨਾ ਨਹੀਂ ਜਾਣਦਾ |'' ਇਸ ਤੋਂ ਬਾਅਦ ਮਾਮਲਾ ਚੁਕਣ ਵਾਲੇ ਨੌਜਵਾਨ ਵਕੀਲ ਨੇ ਸ਼ਰਮਿੰਦਾ ਹੋ ਕੇ ਮੇਰੇ ਤੋਂ ਮੁਆਫ਼ੀ ਮੰਗੀ | (ਏਜੰਸੀ)