ਖ਼ਬਰਾਂ |

ਤਾਜ਼ਾ |

ਗਾਹਕਾਂ ਨੂੰ ਫਰਜ਼ੀ ਰਸੀਦ ਦੇ ਕੇ JLPL ਦੇ ਸਾਬਕਾ ਸਹਾਇਕ ਕੈਸ਼ੀਅਰ ਨੇ ਕੀਤੀ 20.86 ਲੱਖ ਰੁਪਏ ਦੀ ਧੋਖਾਧੜੀ
Published : Sep 18, 2023, 4:37 pm IST
Updated : Sep 18, 2023, 4:38 pm IST
SHARE ARTICLE
File Photo
File Photo

ਕੈਸ਼ੀਅਰ 'ਤੇ ਇਕ ਪਲਾਟ ਮਾਲਕ ਤੋਂ ਆਪਣੇ ਨਿੱਜੀ ਖਾਤੇ ਵਿਚ 50,000 ਰੁਪਏ ਜਮ੍ਹਾ ਕਰਵਾਉਣ ਦਾ ਵੀ ਦੋਸ਼ ਹੈ।  

ਮੋਹਾਲੀ : ਥਾਣਾ ਸੋਹਾਣਾ ਪੁਲਿਸ ਨੇ ਜੇ.ਐਲ.ਪੀ.ਐਲ. ਦਫ਼ਤਰ ਦੇ ਸਾਬਕਾ ਸਹਾਇਕ ਕੈਸ਼ੀਅਰ ਮਨਦੀਪ ਸਿੰਘ ਖ਼ਿਲਾਫ਼ ਕਰੀਬ 20.86 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜੇ.ਐਲ.ਪੀ.ਐਲ. ਸਟੇਟ ਅਫਸਰ ਕਰਨਲ ਕਰਨ ਇੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਮੁਲਜ਼ਮ ਮਨਦੀਪ ਸਿੰਘ 24 ਮਈ 2022 ਤੋਂ 1 ਅਕਤੂਬਰ ਤੱਕ ਬਤੌਰ ਸਹਾਇਖ ਕੈਸ਼ੀਅਰ ਦਾ ਕੰਮ ਕਰਦਾ ਸੀ। 
ਇਸ ਦੌਰਾਨ ਗਾਹਕਾਂ ਵੱਲੋਂ ਸੈਕਟਰ-82 ਸਥਿਤ ਦਫ਼ਤਰ ਵਿਚ ਰੱਖ-ਰਖਾਅ ਲਈ ਜੋ ਵੀ ਪੈਸੇ ਜਮ੍ਹਾਂ ਕਰਵਾਏ ਗਏ ਸਨ, ਮਨਦੀਪ ਨੇ ਕੰਪਿਊਟਰ ਵਿਚੋਂ ਰਸੀਦ ਕੱਢ ਕੇ ਤਾਂ ਸੌਂਪ ਦਿੱਤੀ ਪਰ ਕੈਸ਼ੀਅਰ ਕੋਲ ਪੈਸੇ ਜਮ੍ਹਾਂ ਨਹੀਂ ਕਰਵਾਏ। ਉਸ 'ਤੇ ਇਕ ਪਲਾਟ ਮਾਲਕ ਤੋਂ ਆਪਣੇ ਨਿੱਜੀ ਖਾਤੇ ਵਿਚ 50,000 ਰੁਪਏ ਜਮ੍ਹਾ ਕਰਵਾਉਣ ਦਾ ਵੀ ਦੋਸ਼ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement