ਜਗਤਾਰ ਸਿੰਘ ਹਵਾਰਾ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Published : Sep 18, 2023, 10:09 pm IST
Updated : Sep 18, 2023, 10:09 pm IST
SHARE ARTICLE
Jagtar Singh Hawara
Jagtar Singh Hawara

ਐਫਆਈਆਰ 187 /2005  ਅਧੀਨ ਚੰਡੀਗੜ੍ਹ ਕੋਰਟ ਵਿਚ ਮੰਡੋਲੀ ਜੇਲ੍ਹ ਦਿੱਲੀ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਪੇਸ਼ੀ

ਮੁਹਾਲੀ - ਜਗਤਾਰ ਸਿੰਘ ਹਵਾਰਾ ਦੀ ਐਫਆਈਆਰ 187 /2005  ਅਧੀਨ ਚੰਡੀਗੜ੍ਹ ਕੋਰਟ ਵਿਚ ਮੰਡੋਲੀ ਜੇਲ੍ਹ ਦਿੱਲੀ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਹੋਈ। ਜਿਸ 'ਚ 2 ਗਵਾਹੀਆਂ ਹੋਈਆਂ ਹਨ। ਜਿਸ ਦੀ ਅਗਲੀ ਤਰੀਕ 10/10/2023 ਪਈ ਹੈ  ਵਕੀਲ ਦੇ ਤੌਰ 'ਤੇ ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ ਅਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਜਸਵਿੰਦਰ ਸਿੰਘ ਰਾਜਪੁਰਾ ਕੋਰਟ 'ਚ ਹਾਜ਼ਰ ਸਨ।

ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਦੀ ਦੂਜੇ ਕੇਸ ਵਿਚ ਵੀ ਅੱਜ ਹੀ ਸੁਣਵਾਈ ਹੋਈ। ਇਸ ਕੇਸ ਦੀ ਐਫਆਈਆਰ  144/2005 ਸੀ। ਇਹ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਂਹੀ ਸਾਹਿਬਜਾਦਾ ਅਜੀਤ ਸਿੰਘ ਨਗਰ ਕੋਰਟ 'ਚ ਹੋਈ , ਜਿਸ ਵਿੱਚ ਕੇਸ ਦੇ ਮੁਤੱਲਕ ਅਗਲੀ ਤਰੀਕ 'ਤੇ ਸਾਰੇ ਗਵਾਹਾਂ ਨੂੰ ਸੱਦਿਆ ਗਿਆ ਹੈ। 
ਇਸ ਕੇਸ ਵਿਚ ਵਕੀਲ  ਦੇ ਤੌਰ ਤੇ ਗੁਰਸ਼ਰਨ ਸਿੰਘ ਧਾਲੀਵਾਲ , ਜਸਪਾਲ ਸਿੰਘ ਅਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਇੰਦਰਵੀਰ ਸਿੰਘ ਪੇਸ਼ ਹੋਏ। ਇਸ ਕੇਸ ਦੀ ਅਗਲੀ ਤਰੀਕ 12/10/2023 ਪਈ ਹੈ। 

ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਦੇ ਸਾਰੇ ਕੇਸ ਫਾਸਟ ਟ੍ਰੈਕ ਰਾਹੀਂ ਚਲਾਏ ਜਾ ਰਹੇ ਹਨ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਕੌਮੀ ਇਨਸਾਫ਼ ਮੋਰਚੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਸਮੂਹ ਬੰਦੀ ਸਿੰਘਾਂ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਲਦ ਤੋਂ ਜਲਦ ਰਿਹਾ ਕਰਵਾਇਆ ਜਾਵੇ।   
 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement