ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਕੀਤੀ ਅਪੀਲ
Sangrur News : ਸੰਗਰੂਰ ਦੀ ਰਹਿਣ ਵਾਲੀ 24 ਸਾਲਾ ਲੜਕੀ ਦੀ ਕੈਨੇਡਾ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 24 ਸਾਲਾ ਅਨੂ ਮਲਰਾ ਵਾਸੀ ਪਿੰਡ ਮਾਣਕੀ (ਸੰਗਰੂਰ) ਵਜੋਂ ਹੋਈ ਹੈ। ਅਨੂ ਵਰਕ ਪਰਮਿਟ 'ਤੇ ਕੈਨੇਡਾ 'ਚ ਕੰਮ ਕਰ ਰਹੀ ਸੀ।
ਅਨੂ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਅਨੂ ਮਲਰਾ ਕਰੀਬ 4 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ ਅਤੇ ਹੁਣ ਉੱਥੇ ਵਰਕ ਪਰਮਿਟ 'ਤੇ ਕੰਮ ਕਰ ਰਹੀ ਸੀ। ਬੀਤੇ ਦਿਨ ਦੁਪਹਿਰ 'ਚ ਉਨ੍ਹਾਂ ਨੂੰ ਅਨੂ ਦੇ ਕਿਸੇ ਜਾਣਕਾਰ ਨੇ ਫ਼ੋਨ ਕਰਕੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਅਨੂ ਦੀ ਮੌਤ ਹੋ ਗਈ ਹੈ। ਪਰਿਵਾਰ ਮੁਤਾਬਕ ਅਨੂ ਕਾਫੀ ਸਮੇਂ ਤੋਂ ਬਿਮਾਰ ਸੀ।
ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਕੀਤੀ ਅਪੀਲ
ਪੀੜਤ ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਅਨੂ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾ ਸਕੇ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ 'ਚ ਰਹਿ ਰਹੀ ਸੀ। ਨੋਵਾ ਸਕੋਸ਼ੀਆ ਦੇ ਕੁਝ ਭਾਰਤੀ ਵਿਦਿਆਰਥੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿੱਚ ਮਦਦ ਕਰ ਰਹੇ ਹਨ ਪਰ ਸਰਕਾਰ ਦੀ ਮਦਦ ਨਾਲ ਅਸੀਂ ਆਪਣੀ ਧੀ ਦੀ ਲਾਸ਼ ਭਾਰਤ ਲਿਆ ਸਕਦੇ ਹਾਂ।