Amritsar News : ਲੁਟੇਰਿਆਂ ਨੇ ਦਿਨ ਦਿਹਾੜੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਹਥਿਆਰਾਂ ਦੀ ਨੋਕ ’ਤੇ ਬੈਂਕ 'ਚੋਂ ਲੁੱਟੇ 25 ਲੱਖ ਰੁਪਏ
Published : Sep 18, 2024, 9:14 pm IST
Updated : Sep 18, 2024, 9:14 pm IST
SHARE ARTICLE
Robbery 25 lakh rupees Gopalpura bank
Robbery 25 lakh rupees Gopalpura bank

ਮਹਿਲਾ ਕੈਸ਼ੀਅਰ ਦੇ ਸਿਰ 'ਤੇ ਤਾਣੀ ਬੰਦੂਕ, ਬਦਮਾਸ਼ਾਂ ਨੇ ਸਿਰਫ 3 ਮਿੰਟ 'ਚ ਪੂਰੀ ਵਾਰਦਾਤ ਨੂੰ ਦਿੱਤਾ ਅੰਜਾਮ

Amritsar News : ਅੰਮ੍ਰਿਤਸਰ ਦੇ ਪਿੰਡ ਗੋਪਾਲਪੁਰਾ 'ਚ ਅੱਜ ਦਿਨ ਦਿਹਾੜੇ ਲੁਟੇਰਿਆਂ ਨੇ ਇਕ ਨਿੱਜੀ ਬੈਂਕ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ 25 ਲੱਖ ਰੁਪਏ ਲੁੱਟ ਲਏ ਹਨ। ਲੁਟੇਰਿਆਂ ਨੇ ਸਿਰਫ 3 ਮਿੰਟ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਦੇ ਸਮੇਂ ਲੁਟੇਰੇ ਬੈਂਕ ਮੁਲਾਜ਼ਮਾਂ ਦੇ ਲੈਪਟਾਪ ਅਤੇ ਡੀਵੀਆਰ ਵੀ ਲੈ ਗਏ। ਫਿਲਹਾਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਪਤਾ ਲਗਾ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਗੋਪਾਲਪੁਰਾ ਸਥਿਤ ਐਚਡੀਐਫਸੀ ਬੈਂਕ ਦੀ ਬਰਾਂਚ ਵਿੱਚ ਦਿਨ ਦਿਹਾੜੇ 5 ਲੁਟੇਰੇ ਫਿਲਮੀ ਅੰਦਾਜ਼ ਵਿੱਚ ਬੈਂਕ ਵਿੱਚ ਦਾਖਲ ਹੋਏ ਅਤੇ ਬੈਂਕ ਦੇ ਕਰਮਚਾਰੀਆਂ ਤੇ ਗਾਹਕਾਂ ਨੂੰ ਬੰਦੀ ਬਣਾ ਲਿਆ। ਲੁਟੇਰਿਆਂ ਨੇ ਬੈਂਕ ਦਾ ਬਾਹਰਲਾ ਸ਼ਟਰ ਬੰਦ ਕਰਕੇ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਉਤਾਰ ਲਿਆ ਤੇ ਬੈਂਕ ਵਿੱਚ ਸਾਰੀ ਪਈ ਨਕਦੀ ਲੈ ਕੇ ਫਰਾਰ ਹੋ ਗਏ। 

ਬਦਮਾਸ਼ਾਂ ਨੇ ਸਿਰਫ 3 ਮਿੰਟ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਪੰਜੇ ਵਿਅਕਤੀਆਂ ਨੇ ਨਕਾਬ ਪਾਏ ਹੋਏ ਸਨ। ਤਿੰਨ ਨੌਜਵਾਨਾਂ ਕੋਲ ਪਿਸਤੌਲ ਸਨ ਤੇ ਉਹ ਦੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ। ਜਾਂਦੇ ਸਮੇਂ ਲੁਟੇਰੇ ਬੈਂਕ ਮੁਲਾਜ਼ਮਾਂ ਦੇ ਲੈਪਟਾਪ ਅਤੇ ਡੀਵੀਆਰ ਵੀ ਲੈ ਗਏ। ਫਿਲਹਾਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਪਤਾ ਲਗਾ ਰਹੀ ਹੈ।

ਪੈਸੇ ਜਮ੍ਹਾ ਕਰਵਾਉਣ ਆਏ ਗਾਹਕਾਂ ਤੋਂ ਪੈਸੇ ਖੋਹੇ 

ਇੱਕ ਬਦਮਾਸ਼ ਨੇ ਬੈਂਕ ਦੀ ਕੈਸ਼ੀਅਰ ਔਰਤ ਦੇ ਸਿਰ 'ਤੇ ਬੰਦੂਕ ਤਾਣ ਲਈ ਅਤੇ ਉਸ ਤੋਂ ਸਾਰੀ ਨਕਦੀ ਲੈ ਲਈ। ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਨਕਦੀ ਜਮ੍ਹਾ ਕਰਵਾਉਣ ਆਏ ਲੋਕਾਂ ਤੋਂ ਪੈਸੇ ਵੀ ਖੋਹ ਲਏ ਅਤੇ ਕੁਝ ਹੀ ਮਿੰਟਾਂ 'ਚ ਫਰਾਰ ਹੋ ਗਏ। ਬੈਂਕ 'ਚ ਪੰਜ ਲੁਟੇਰੇ ਦਾਖਲ ਹੋਏ ਸਨ, ਜਿਨ੍ਹਾਂ 'ਚੋਂ ਤਿੰਨ ਕੋਲ ਰਾਈਫਲਾਂ ਸਨ। ਬਾਹਰ ਆ ਕੇ ਮੁਲਜ਼ਮਾਂ ਨੇ ਉਥੇ ਮੌਜੂਦ ਸਾਰੇ ਲੋਕਾਂ ਦੇ ਫੋਨ ਸੁੱਟ ਦਿੱਤੇ, ਜਿਸ ਕਾਰਨ ਕਈ ਲੋਕਾਂ ਦੇ ਫੋਨ ਖਰਾਬ ਹੋ ਗਏ। 

ਇਸ ਤੋਂ ਬਾਅਦ ਬੈਂਕ ਕਰਮਚਾਰੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲੀਸ ਅਨੁਸਾਰ ਚੋਰ ਬੈਂਕ ਦਾ ਡੀਵੀਆਰ ਵੀ ਲੈ ਗਏ। ਫਿਲਹਾਲ ਆਲੇ-ਦੁਆਲੇ ਦੇ ਕੈਮਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਪੁਲੀਸ ਅਨੁਸਾਰ ਬੈਂਕ ਵਿੱਚੋਂ ਕਰੀਬ 25 ਲੱਖ ਰੁਪਏ ਲੁੱਟੇ ਗਏ ਹਨ।

Location: India, Punjab

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement