
ਖੇਡਦਿਆਂ-ਖੇਡਦਿਆਂ ਪਾਣੀ ਦੇ ਭਰੇ ਟੱਬ ’ਚ ਡਿੱਗੀ ਸੀ ਬੱਚੀ
ਬਰਨਾਲਾ: ਬਰਨਾਲਾ ਜ਼ਿਲੇ ਦੇ ਤਪਾ ਸ਼ਹਿਰ ਦੇ ਤਹਿਸੀਲ ਕੰਪਲੈਕਸ ਤਪਾ ਨੇੜੇ ਇੱਕ ਗਰੀਬ ਪਰਿਵਾਰ ਦੀ 14 ਮਹੀਨੇ ਦੀ ਬੱਚੀ ਦੀ ਪਾਣੀ ਨਾਲ ਭਰੇ ਟੱਬ ਵਿੱਚ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਭੁਪਿੰਦਰ ਸਿੰਘ ਦੀ ਛੋਟੀ ਧੀ ਕੀਰਤ ਕੌਰ ਸ਼ਾਮ ਵੇਲੇ ਖੇਡਦਿਆਂ-ਖੇਡਦਿਆਂ ਪਾਣੀ ਨਾਲ ਭਰੇ ਟੱਬ ਵਿੱਚ ਡਿੱਗ ਗਈ। ਉਸ ਸਮੇਂ ਬੱਚੀ ਦੀ ਮਾਂ ਜਸਪ੍ਰੀਤ ਕੌਰ ਕੱਪੜੇ ਧੋ ਰਹੀ ਸੀ। ਵੱਡੀ ਬੇਟੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਕੀਰਤ ਟੱਬ ਵਿੱਚ ਡਿੱਗ ਗਈ ਹੈ। ਮਾਂ ਨੇ ਤੁਰੰਤ ਬੱਚੀ ਨੂੰ ਬਾਹਰ ਕੱਢਿਆ ਅਤੇ ਪਰਿਵਾਰ ਨੂੰ ਸੁਚੇਤ ਕੀਤਾ। ਬੱਚੀ ਨੂੰ ਜਲਦੀ ਹੀ ਇੱਕ ਪ੍ਰਾਈਵੇਟ ਕਲਿਨਿਕ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।