Sultanpur Lodhi 'ਚ ਦਰਿਆ Beas ਲਗਾਤਾਰ ਕਰ ਰਿਹਾ ਪਿੰਡ ਰਾਮਪੁਰ ਗੋਰਾ ਨੂੰ ਮਾਰ
Published : Sep 18, 2025, 11:58 am IST
Updated : Sep 18, 2025, 11:58 am IST
SHARE ARTICLE
River Beas is Continuously Flooding the Village of Rampur Gora in Sultanpur Lodhi Latest News in Punjabi
River Beas is Continuously Flooding the Village of Rampur Gora in Sultanpur Lodhi Latest News in Punjabi

9 ਘਰ ਹੋਏ ਤਬਾਹ, 2 ਕਿਲੋਮੀਟਰ ਦੇ ਕਰੀਬ ਹੋਇਆ ਆਰਜੀ ਬਣਨ ਦਾ ਪਾੜ 

River Beas is Continuously Flooding the Village of Rampur Gora in Sultanpur Lodhi Latest News in Punjabi  ਸੁਲਤਾਨਪੁਰ ਲੋਧੀ ਦੇ 16 ਟਾਪੂਨੁੰਮਾ ਪਿੰਡਾਂ ਵਿਚੋਂ ਇਕ ਅਜਿਹਾ ਪਿੰਡ ਹੈ ਜੋ ਅਜੇ ਤਕ ਬਿਆਸ ਦਰਿਆ ਦੀ ਸੱਭ ਤੋਂ ਵੱਧ ਮਾਰ ਝੱਲ ਰਿਹਾ ਹੈ ਪਿੰਡ ਰਾਮਪੁਰ ਗੌਰਾ, ਜਿੱਥੇ ਆਰਜੀ ਬੰਨ੍ਹ ਟੁੱਟ ਜਾਣ ਤੋਂ ਬਾਅਦ 2 ਕਿਲੋਮੀਟਰ ਦਾ ਪਾੜ ਪੈਣ ਨਾਲ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਇੱਥੇ ਕਰੀਬ 9 ਘਰ ਦਰਿਆ ਬਿਆਸ ਦੀ ਲਪੇਟ ਵਿਚ ਆ ਕੇ ਜਲ ਮਗਨ ਹੋ ਕੇ ਢਹਿ-ਢੇਰੀ ਹੋ ਚੁੱਕੇ ਹਨ। ਬਿਆਸ ਦਰਿਆ ਨੇ 9 ਘਰਾਂ ਦੇ ਬਸ਼ਿਦਿਆਂ ਨੂੰ ਬੇਘਰ ਕਰ ਦਿਤਾ ਹੈ। 

ਵੱਡੀ ਸਮੱਸਿਆ ਇਹ ਹੈ ਕਿ ਇਸ ਇਲਾਕੇ ਦੇ ਬਿਆਸ ਦਰਿਆ ਵਾਲੇ ਆਰਜੀ ਬੰਨ੍ਹ ਦਾ ਪਾੜ ਹੁਣ 2000 ਮੀਟਰ ਤਕ ਪਹੁੰਚ ਚੁੱਕਾ ਹੈ। ਜਿਸ ਨੂੰ ਬੰਨ੍ਹ ਪਾਉਣਾ ਕਿਸਾਨਾਂ ਦੇ ਲਈ ਬਹੁਤ ਵੱਡੀ ਚੁਣੌਤੀ ਹੈ। ਦੂਜੇ ਪਾਸੇ ਦੂਰੀ ਮਾਰ ਦਰਿਆ ਬਿਆਸ ਦੇ ਵਹਿਣ ਦੀ ਪੈ ਰਹੀ ਹੈ। ਇਥੋਂ ਦਰਿਆ ਬਿਆਸ ਨੇ ਆਪਣਾ ਵਹਾਅ ਬਿਲਕੁਲ ਬਦਲ ਲਿਆ ਹੈ। ਦਰਿਆ ਬਿਆਸ ਆਪਣੇ ਪਹਿਲੇ ਵਹਿਣ ਦੀ ਥਾਂ ਹੁਣ ਇਨ੍ਹਾਂ ਪਿੰਡਾਂ ਵਿਚੋਂ ਹੋ ਕੇ ਗੁਜ਼ਰ ਰਿਹਾ ਹੈ। ਜਿਸ ਕਾਰਨ ਅਜੇ ਤਕ ਇਥੋਂ ਦੇ ਹਾਲਾਤ ਨਹੀਂ ਸੁਧਰੇ ਹਨ। ਕਿਸਾਨ ਗੁਰਪ੍ਰੀਤ ਸਿੰਘ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਦੇ ਨਾਲ ਉਨ੍ਹਾਂ ਹੋਰ ਕਿਸਾਨ ਵੀਰਾਂ ਤੋਂ ਵੀ ਸਹਿਯੋਗ ਮੰਗਿਆ ਹੈ, ਤਾਂ ਜੋ ਇਹ ਆਰਜੀ ਬੰਨ੍ਹ ਨੂੰ ਦੁਬਾਰਾ ਬਣਾਇਆ ਜਾ ਸਕੇ। 

(For more news apart from River Beas is Continuously Flooding the Village of Rampur Gora in Sultanpur Lodhi Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement