
ਪੰਜਾਬ ਰਾਜ ਅਨੂਸੁਚਿਤ ਜਾਤੀ ਕਮਿਸ਼ਨ ਦੀ ਨਵਨਿਯੁਕਤ ਚੇਅਰਪਰਸਨ ਸ਼੍ਰੀਮਤੀ ਤਜਿੰਦਰ ਕੌਰ ਨੇ ਪੰਜਾਬ ਸਿਵਲ ਸਕੱਤਰਰੇਤ-1 ਵਿਖੇ ਆਪਣੇ ਦਫਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ...
ਚੰਡੀਗੜ (ਸ.ਸ.ਸ) : ਪੰਜਾਬ ਰਾਜ ਅਨੂਸੁਚਿਤ ਜਾਤੀ ਕਮਿਸ਼ਨ ਦੀ ਨਵਨਿਯੁਕਤ ਚੇਅਰਪਰਸਨ ਸ਼੍ਰੀਮਤੀ ਤਜਿੰਦਰ ਕੌਰ ਨੇ ਪੰਜਾਬ ਸਿਵਲ ਸਕੱਤਰਰੇਤ-1 ਵਿਖੇ ਆਪਣੇ ਦਫਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ।
ਸ਼੍ਰੀਮਤੀ ਤਜਿੰਦਰ ਕੌਰ 1973 ਬੈਚ ਦੇ ਆਈ.ਏ.ਐਸ. ਅਧਿਕਾਰੀ ਰਹੇ ਹਨ ਅਤੇ ਸਤੰਬਰ 2009 ਵਿਚ ਬਤੋਰ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸੇਵਾ ਮੁਕਤ ਹੋਏ ਸਨ।
ਇਸ ਉਪਰੰਤ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕਾਰਜਗੁਜ਼ਾਰੀ ਨੂੰ ਦੇਖਦੇ ਹੋਏ ਉਨਾਂ ਨੂੰ ਨਵੰਬਰ 2009 ਵਿਚ ਅਗਲੇ ਪੰਜ ਸਾਲ ਲਈ ਪੰਜਾਬ ਰਾਜ ਇੰਫਰਾਸਟਰੱਕਚਰ ਰੈਗੂਲੇਟਰੀ ਅਥਾਰਟੀ ਦਾ ਚੇਅਰਪਰਸਨ ਨਿਯੁਕਤ ਕਰ ਦਿੱਤਾ ਸੀ ।
ਅਹੁਦਾ ਸੰਭਾਲਣ ਉਪਰੰਤ ਕਮਿਸ਼ਨ ਮੈਂਬਰ ਪ੍ਰਭਦਿਆਲ ਸਿੰਘ, ਰਾਜ ਕੁਮਾਰ ਅਤੇ ਤਰਸੇਮ ਸਿੰਘ ਸਿਆਲਕਾ ਨਾਲ ਉਨਾਂ ਕਮਿਸ਼ਨ ਕੋਲ ਲੱਗੇ ਹੋਏ ਕੇਸਾਂ ਸਬੰਧੀ ਵਿਚਾਰ ਚਰਚਾ ਕੀਤੀ।