
ਜਿਸਮਫ਼ਰੋਸ਼ੀ ਦੇ ਅੱਡੇ ਦਾ ਪਰਦਾਫ਼ਾਸ਼
ਰੰਗ-ਰਲੀਆਂ ਮਨਾਉਂਦੇ ਤਿੰਨ ਜੋੜਿਆਂ ਸਮੇਤ ਮੈਨੇਜਰ ਗ੍ਰਿਫ਼ਤਾਰ
ਅੰਮ੍ਰਿਤਸਰ, 17 ਅਕਤੂਬਰ (ਪਪ) : ਗਲਿਆਰਾ ਖੇਤਰ ਵਿਚ ਸਥਿਤ ਇਕ ਹੋਟਲ ਵਿਚ ਚੱਲ ਰਹੇ ਜਿਸਮਫ਼ਰੋਸ਼ੀ ਦੇ ਅੱਡੇ ਦਾ ਪਰਦਾਫ਼ਾਸ਼ ਕਰ ਕੇ ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਤਿੰਨ ਜੋੜਿਆਂ ਸਮੇਤ ਕਮਰਾ ਦੇਣ ਵਾਲੇ ਹੋਟਲ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ । ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਹੋਟਲ ਦਾ ਮਾਲਕ ਅਪਣੇ ਸਟਾਫ਼ ਨਾਲ ਮਿਲ ਕੇ ਹੋਟਲ ਵਿਚ ਜਿਸਮਫ਼ਰੋਸ਼ੀ ਦਾ ਧੰਦਾ ਕਰ ਰਿਹਾ ਹੈ ਅਤੇ ਹੋਟਲ ਦੇ ਕਮਰੇ ਦੇ ਕੇ ਮੋਟੀ ਪੈਸੇ ਕਮਾ ਰਿਹਾ ਹੈ ਜਿਸ ਉਤੇ ਛਾਪਾਮਾਰੀ ਕਰ ਕੇ ਪੁਲਿਸ ਨੇ ਪੂਰੇ ਰੈਕੇਟ ਦਾ ਪਰਦਾਫ਼ਾਸ਼ ਕਰ ਦਿਤਾ। ਇਸ ਸਬੰਧੀ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਦੇ ਆਧਾਰ ਉਤੇ ਛਾਪੇਮਾਰੀ ਕੀਤੀ ਗਈ ਸੀ, ਜਿੱਥੋਂ ਰੰਗਰਲੀਆਂ ਮਨਾਉਂਦੇ ਤਿੰਨ ਜੋੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਮਰਾ ਦੇਣ ਵਾਲੇ ਹੋਟਲ ਮੈਨੇਜਰ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਫ਼ਿਲਹਾਲ ਹੋਟਲ ਮਾਲਕ ਪੁਲਿਸ ਦੀ ਪਹੁੰਚ ਤੋਂ ਦੂਰ ਚੱਲ ਰਿਹਾ ਹੈ। ਜਲਦ ਹੀ ਉਸ ਨੂੰ ਵੀ ਜਾਂਚ ਵਿਚ imageਸ਼ਾਮਲ ਕੀਤਾ ਜਾਵੇਗਾ।